Friday, October 18, 2024

ਆਧੁਨਿਕ ਟੈਕਨਲੋਜੀ ਦੇ ਹਾਣੀ ਮਾਸਟਰ ਹਰਪ੍ਰੀਤ ਸਿੰਘ ਭੱਟੀ ਸਨਮਾਨਤ

PPN1608201503
ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਪੱਧਰੀ ਅਜ਼ਾਦੀ ਦੇ ਸਮਾਗਮ ਦੌਰਾਨ ਸz. ਗੁਲਜਾਰ ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋਂ ਸਿਖਿਆ ਵਿਭਾਗ ਵਿੱਚ ਵਧੀਆ ਤੇ ਵਿਦਿਆਰਥੀਆਂ ਹਿੱਤਾਂ ਵਾਸਤੇ ਸੇਵਾ ਨਿਭਾਉਣ ਕਰਕੇ ਵੱਖ-ਵੱਖ ਪ੍ਰਮੁੱਖ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦੇ ਵੋਕੇਸ਼ਨ ਮਾਸਟਰ ਸ੍ਰੀ ਹਰਪ੍ਰੀਤ ਸਿੰਘ ਪ੍ਰਮੱਖ ਸਨ।ਜਿਕਰਯੋਗ ਹੈ ਆਪਣੇ ਵਿਸ਼ੇ ਦੇ ਮਾਹਿਰ ਹਰਪ੍ਰੀਤ ਸਿੰਘ ਹੋਰ ਸਮਾਜ ਸੇਵੀ ਸੰਸਥਾਂਵਾਂ ਵਿੱਚ ਵੀ ਅਹਿਮ ਯੋਗਦਾਨ ਪਾਉਣ ਦੇ ਨਾਲ ਰਾਸ਼ਟਰ ਪੱਧਰੀ ਵੋਕੇਸ਼ਨਲ ਅਦਾਰਿਆਂ ਦੇ ਲਾਈਫ ਮੈਬਰ ਵੀ ਹਨ ਤੇ ਸਕੂਲ ਭਲਾਈ ਤੇ ਵਿਦਿਆਰਥੀ ਹਿੱਤ ਕੰਮਾਂ ਵਾਸਤੇ ਹਮੇਸਾ ਤਤਪਰ ਰਹਿੰਦੇ ਹਨ।ਇਹਨਾ ਵੱਲੋ ਸਿਖਿਅਤ ਕੀਤੇ ਵਿਦਿਆਰਥੀ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਕੰਨਿਆਂ ਸਕੂਲ ਕਲੱਸਟਰ ਹੋਣ ਕਰਕੇ ਰਿਸੋਰਸ ਪਰਸਨ ਦੀ ਭੂਮਿਕਾ, ਸਿਖਿਆ ਵਿਭਾਗ ਵੱਲੋਂ ਆਯੋਜਿਤ ਬਲਾਕ ਪੱਧਰੀ,ਜਿਲ੍ਹਾ ਪੱਧਰੀ ਤੇ ਪੰਜਾਬ ਪੱਧਰੀ ਹਰ ਕਿਸਮ ਦੇ ਮੁਕਾਬਲਿਆਂ ਵਿੱਚ ਮੋਹਰੀ ਰਹਿਣ ਕਾਰਨ ਹੀ ਇਹਨਾ ਨੂੰ ਸੁਤੰਤਰਤਾ ਦਿਵਸ ਦੌਰਾਨ ਸਨਮਾਨਿਤ ਕੀਤਾ ਗਿਆ ਹੈ।ਸਕੂਲ ਦੇ ਪ੍ਰਿੰਸੀਪਲ ਸ੍ਰੀ ਇੰਦਰਜੀਤ ਕੌਰ ਵਾਲੀਆਂ ਨੇ ਵਧਾਈ ਦਿੰਦਿਆਂ ਕਿਹਾ ਹੈ ਕਿ ਹਰਪ੍ਰੀਤ ਸਿੰਘ ਵਰਗੇ ਮਿਹਨਤੀ ਅਧਿਆਪਕ ਸਿਖਿਆ ਵਿਭਾਗ ਵਾਸਤੇ ਮਾਣ ਵਾਲੀ ਗੱਲ ਹੈ, ਆਧੁਨਿਕ ਟੈਕਨਾਲੌਜੀ ਨਾਲ ਜੁੜੇ ਹੋਣ ਕਰਕੇ ਹੋਰ ਵੀ ਮਾਣ ਵਾਲੀ ਗੱਲ ਹੁੰਦੀ ਹੈ ਜਦੋ ਵਿਦਿਆਰਥੀਆਂ ਨੂੰ ਨਵੀਆਂ ਤੇ ਲਾਭਕਾਰੀ ਤਕਨੀਕਾਂ ਤੋ ਜਾਣੂ ਕਰਵਾਉਦੇ ਹਨ।ਸ੍ਰੀ ਚਰਨਜੀਤ ਸਿੰਘ, ਜੀਵਨ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਕਮਲੇਸ ਕੁਮਾਰੀ, ਸੁਮਨ ਬਾਲਾ, ਹਰੀ ਓਮ ਜੋਸ਼ੀ, ਹਰੀ ਕ੍ਰਿਸ਼ਨ, ਅਨਿਲ ਸ਼ਰਮਾ, ਅਸ਼ੋਕ ਕੁਮਾਰ ਤੋਂ ਇਲਾਵਾ ਸਮੁਚੇ ਸਟਾਫ ਨੇ ਵਧਾਈ ਦਿੰਦਿਆਂ ਮਾਣ ਮਹਿਸੂਸ ਕੀਤਾ ਹੈ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply