Friday, October 18, 2024

ਦੇਸ ਰਾਜ ਹੈਰੀਟੇਜ਼ ਪਬਲਿਕ ਸਕੂਲ ਵਿਖੇ ਸੁਤੰਤਰਤਾ ਦਿਵਸ ਮਨਾਇਆ

PPN1608201502
ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ) – ਸਮਾਜ ਵਿੱਚ ਵਧੀਆਂ ਤੇ ਸਾਰਥਕ ਭੁਮਿਕਾ ਨਿਭਾ ਰਿਹਾ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸੁਤੰਤਰਤਾ ਦਿਵਸ ਬੜੀ ਜੋਸ ਤੇ ਪਿਆਰ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਨਾਲ ਸਬੰਧਿਤ ਦੇਸ ਪ੍ਰੇਮ ਦੇ ਗੀਤ, ਭਾਸ਼ਣ, ਡਾਂਸ ਅਤੇ ਹੋਰ ਕਈ ਪ੍ਰਕਾਰ ਦੀਆਂ ਪ੍ਰਤੀਕ੍ਰਿਆਵਾਂ ਕੀਤੀਆਂ ਗਈਆਂ।ਸਕੂਲ ਦੇ ਐਮ ਡੀ ਸ੍ਰੀ ਮਦਨ ਲਾਲ ਜੀ ਨੇ ਸਮਾਰੋਹ ਦੇ ਆਰੰਭ ਵਿਚ ਹੀ ਵਿਦਿਆਰਥੀਆਂ ਨੂੰ ਅਜ਼ਾਦੀ ਦਿਵਸ ਨਾਲ ਸਬੰਧਿਤ ਮਹੱਤਵਪੂਰਨ ਗੱਲਾਂ ਵਿਦਿਆਰਥੀਆਂ ਨੂੰ ਦੱਸੀਆਂ ਅਤੇ ਸਾਰਿਆ ਨੂੰ ਦੇਸ਼ ਭਗਤੀ ਤੇ ਏਕਤਾ ਨੂੰ ਸਮਾਜ ਵਿੰਚ ਜੀਵਨ ਬਿਤਾਉਣ ਵਾਸਤੇ ਪ੍ਰੇਰਿਤ ਕੀਤਾ।ਦੱਸਿਆ ਗਿਆ ਕਿ ਕਿਸ ਤਰਾਂ ਸਾਡੇ ਦੇਸ ਨੂੰ ਦੇਸ ਦੇ ਜਵਾਨਾਂ ਨੇ ਜਾਨਾ ਵਾਰ ਕੇ ਅਜਾਦ ਕਰਵਾਇਆ ਹੈ, ਸਾਡੀ ਖਾਤਰ ਹੀ ਸਰਹੱਦਾ ਤੇ ਰਾਤਾ ਨੂੰ ਜਾਗਦੇ ਹਨ।ਦੇਸ਼ ਦੇ ਵੀਰ ਜਵਾਨਾ ਨੂੰ ਬਣਦਾ ਸਤਿਕਾਰ ਦੇਣ ਵਾਸਤੇ ਦੇਸ਼ ਭਗਤੀ ਦੇ ਗੀਤ ਵਿਦਿਆਰਥੀਆਂ ਵੱਲੋ ਪੇਸ਼ ਕੀਤੇ ਗਏ।ਸਮਾਰੋਹ ਵਿੱਚ ਸਕੂਲ ਦੇ ਐਮ ਡੀ ਸ੍ਰੀ ਮਦਨ ਲਾਲ, ਸਿਖਿਆ ਸਲਾਹਕਾਰ ਸ੍ਰੀਮਤੀ ਸੁਰਿੰਦਰ ਕੁਮਾਰੀ, ਸਤਿੰਦਰ ਕੌਰ, ਸ਼ਾਲੂ ਗੁਪਤਾ, ਸ੍ਰੀਮਤੀ ਅਕਵਿੰਦਰ ਕੌਰ ਤੇ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ। ਵਿਦਿਆਰਥੀਆਂ ਵੱਲੋ ਪੇਸ਼ਕਾਰੀਆਂ ਦਾ ਸਰੋਤਿਆਂ ਨੇ ਆਨੰਦ ਮਾਣਿਆਂ, ਮੰਚ ਦਾ ਸੰਚਾਲਨ ਸਕੂਲ ਅਧਿਆਪਕਾ ਮਨਪ੍ਰੀਤ ਕੌਰ ਦੁਆਰਾ ਸੁਚੰਜੇ ਤਰੀਕੇ ਨਾਲ ਪੇਸ਼ ਕੀਤਾ ਗਿਆ।ਸਕੂਲ ਦੇ ਅਧਿਆਪਕ ਸੰਜੇ ਸ਼ਰਮਾ ਦੁਆਰਾ ਪੇਸ਼ ਕਾਰੀ ਨੂੰ ਸਾਰਿਆ ਵੱਲੋ ਸਲਾਹਿਆ ਗਿਆ।ਵਧੀਆਂ ਪੇਸ਼ਕਾਰੀ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply