Friday, November 15, 2024

ਬਿਨਾਂ ਇਜਾਜ਼ਤ ਚੋਣ ਸਮੱਗਰੀ ਲਿਜਾ ਰਹੀ ਗੱਡੀ ਜ਼ਬਤ, ਮਾਮਲਾ ਪੁਲੀਸ ਹਵਾਲੇ

PPN160413
ਫਾਜਿਲਕਾ 16 ਅਪ੍ਰੈਲ ( ਵਿਨੀਤ ਅਰੋੜਾ ) –  ਅੱਜ  ਜਨਰਲ ਚੌਣ ਆਬਜਰਵਰ ਫਾਜਿਲਕਾ ਸ੍ਰੀ ਗੁਰਾਲਾ ਸ੍ਰੀ ਨੀਵਾਸਲੂ ਆਈ.ਏ.ਐਸ. ਤੇ ਉਨਾਂ ਦੀ ਟੀਮ ਵੱਲੋਂ ਅਸੈਂਬਲੀ ਹਲਕਾ ੮੦- ਜਿਲਾ  ਫਾਜਿਲਕਾ ਦੇ ਹਲਕਿਆ ਦਾ ਦੌਰਾ ਕੀਤਾ ਗਿਆ ।  ਪਿੰਡ ਨਿਓਲਾਂ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਉਨਾਂ ਵੱਲੋਂ ਇਕ ਟਵੈਰਾ ਗੱਡੀ  ਜੋ ਕਿ ਚੋਣ ਸਮਗਰੀ ਲੈ ਕੇ ਜਾ ਰਹੀ ਸੀ ਦੀ ਅਚਨਚੇਤ ਪੜਤਾਲ ਕੀਤੀ ਗਈ । ਇਸ ਗੱਡੀ ਵਿਚੌ  ਉਨਾ ਨੂੰ ਇਕ ਰਾਜਨੀਤਕ ਪਾਰਟੀ ਦੀ ਚੋਣਾਂ ਨਾਲ ਸਬੰਧਤ ਸਮਗਰੀ ਪ੍ਰਾਪਤ ਹੋਨ ਤੇ ਅਤੇ ਬਿਨਾਂ ਪ੍ਰਵਾਨਗੀ ਚਲਣ ਤੇ ਇਹ ਗੱਡੀ ਇਮਪਾਉਂਡ ਕਰ ਲਈ ਗਈ ਅਤੇ ਇਸ ਸਬੰਧੀ ਅਗਲੀ ਕਾਰਵਾਈ ਲਈ ਕੇਸ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।  ਜਨਰਲ ਚੋਣ ਨਿਗਰਾਨ ਸ੍ਰੀ ਗੁਰਾਲਾ ਸ੍ਰੀ ਨਿਵਾਸਲੂ ਨੇ ਦੱਸਿਆ ਕਿ ਇਸ ਗੱਡੀ ਨੰ: ਡੀ.ਐਲ.4 ਸੀ.ਏ.ਡੀ. 4154 ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 30 ਝੰਡੇ, ਬੀ. ਜੇ. ਪੀ ਦੇ 33 ਝੰਡੇ, ਬੈਨਰ ਐਸ.ਏ.ਡੀ.147, ਪ੍ਰੈਫਲੈਟ ਐਸ.ਏ.ਡੀ.39, ਡੋਰ ਸਟਿੰਕਰ-112, ਵਿਜਟਿਗ ਕਾਰਡ 52, ਅਤੇ 66 ਆਦਿ ਚੋਣ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨਾਂ ਵੱਲੋਂ ਇਹ ਵੀ ਆਦੇਸ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਵੀ ਉਮੀਦਵਾਰ ਆਦਰਸ  ਚੋਣ ਜਾਪਤਾ ਦੀ ਉਲੰਘਨਾ ਕਰਦਾ ਹੈ ਜਾਂ ਬਿਨਾਂ ਪ੍ਰਵਾਨਗੀ ਕੋਈ ਵੀ ਵਾਹਨ ਚਲਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply