Wednesday, December 31, 2025

ਗੁਰਬੀਰ ਚੋਹਾਨ ਦੀ ਪਹਿਲੀ ਪੰਜਾਬੀ ਐਲਬਮ ਦੇ ਗੀਤ ਪ੍ਰੈਜ਼ੀਡੈਂਟ ਦੀ ਸ਼ੂਟਿੰਗ ਜ਼ੋਰ ਸ਼ੋਰ ਨਾਲ ਸ਼ੁਰੂ

PPN160415

ਜੰਡਿਆਲਾ ਗੁਰੂ, 16  ਅਪ੍ਰੈਲ (ਹਰਿੰਦਰਪਾਲ ਸਿੰਘ)- ਸ਼੍ਰੀ ਸਾਂਈ ਪੋਲੀਟੈਕਨਿਕ ਕਾਲਜ ਵਿਖੇ ਅੱਜ ਗੁਰਬੀਰ ਚੋਹਾਨ ਦੀ ਪਹਿਲੀ ਪੰਜਾਬੀ ਐਲਬਮ ਦਾ ਪਹਿਲਾ ਗੀਤ ਪ੍ਰੈਜ਼ੀਡੈਂਟ ਦੀ ਸ਼ੂਟਿੰਗ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋਈ।  ਐਲਬਮ ਦੇ ਗੀਤ ਅੰਮ੍ਰਿਤਸਰ ਦੇ ਕਲਾਕਾਰ ਦਲਜੀਤ ਸੋਨਾ ਦੁਆਰਾ ਲਿਖੇ ਗਏ।ਰਿਕਾਰਡਿੰਗ ਅਤੇ ਵੀਡੀਉ ਡਾਇਰੈਕਟਰ ਹਰਜਿੰਦਰ ਟਿੰਕੂ ਦੁਆਰਾ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਬੀਰ ਚੋਹਾਨ ਨੇ ਦੱਸਿਆ ਕਿ ਇਸ ਐਲਬਮ ਨੂੰ ਪਹਿਲੀ ਵਾਰੀ ਇਕ ਅਲੱਗ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।ਇਹ ਐਲਬਮ ਦਰਸ਼ਕਾਂ ਦੇ ਮਨਾਂ ‘ਤੇ ਇਕ ਵੱਖਰੀ ਛਾਪ ਛੱਡੇਗੀ।ਇਸ ਐਲਬਮ ਵਿਚ ਬੀਟ, ਸੈਡ, ਰੋਮਾਂਟਿਕ ਅਤੇ ਵੈਸਟਰਨ ਆਦਿ ਹਰ ਤਰਾ੍ਹ ਦੇ ਗੀਤ ਰਿਕਾਰਡ ਕੀਤੇ ਗਏ ਹਨ। ਗੀਤ ਵਿਚ ਮਾਹੀ ਸਿੰਘ,  ਮੀਨਾਕਸ਼ੀ ਸ਼ਰਮਾ, ਹਰਸਿਮਰਨ ਭੁੱਲਰ,  ਸਾਬ ਸਿੰਘ,  ਅਮਰਪਾਲ,  ਕੰਵਰ ਪੰਨੂੰ,  ਰੋਬਿਨ ਸਿੰਘ, ਸਾਜਨ, ਈਸ਼ੂ ਵਿਨਾਇਕ, ਸੰਦੀਪ ਸਿੰੰਘ,  ਰਾਹੁਲ,  ਅਰਵਿੰਦਰ,  ਪੱਲਵੀ ਆਦਿ ਕਲਾਕਾਰਾਂ ਨੇ ਕੰਮ ਕੀਤਾ। ਇਸ ਐਲਬਮ ਦਾ ਪਹਿਲਾ ਗੀਤ ੨੫ ਅਪ੍ਰੈਲ ਤੋਂ ਟੀ.ਵੀ ਚੈਨਲਾਂ ਉੱਤੇ ਟੈਲੀਕਾਸਟ ਕੀਤਾ ਜਾਵੇਗਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply