ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ) ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨੌਜਵਾਨਾਂ ਨੂੂੰ ਸਮੇਂ ਦੇ ਹਾਣ ਦੀ ਵਿਦਿਆ ਪ੍ਰਦਾਨ ਕਰ ਰਹੇ ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਯੋਗ ਅਗਵਾਈ ਅਤੇ ਕਨਵੀਨਰ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਜਸਵਿੰਦਰ ਸਿੰਘ ਐਡਵੋਕੇਟ ਦੀ ਪ੍ਰੇਰਣਾ ਸਦਕਾ ਕਰਵਾਏ ਗਏ ਸੈਮੀਨਾਰ ਦੇ ਸਰੋਤ ਪਰਸਨ ਸਿੱਖ ਸਕਾਲਰ ਸ: ਸੁਖਵਿੰਦਰ ਸਿੰਘ, ਕੋ-ਆਰਡੀਨੇਟਰ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਸ, ਜਿੰਨਾਂ ਨੇ ਸੈਮੀਨਾਰ ਵਿਚ ਸ਼ਾਮਲ ਵੱਖ-ਵੱਖ ਕਲਾਸਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨਾਲ ਗੁਰਮਤਿ ਅਨੁਸਾਰ ਜੀਵਨ ਜਿਉਣ ਲਈ ਮੂਲ ਮੰਤਰ ੴ ਤੋਂ ਗੁਰਪ੍ਰਸਾਦਿ ਨੂੰ ਅਧਾਰ ਲੈ ਕੇ ਵਿਚਾਰ ਸਾਂਝੇ ਕੀਤੇ।ਉਹਨਾਂ ਦਸਿਆ ਕਿ ਗੁਰੂ ਸਾਹਿਬਾਨ ਦੇ ਦੱਸੇ ਗੁਣ ਸਿਰਫ ਇੱਕ ਧਰਮ ਲਈ ਸੀਮਤ ਨਹੀਂ ਹਨ, ਸਗੋਂ ਕਿਸੇ ਵੀ ਧਰਮ ਦਾ ਵਿਅਕਤੀ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਉੱਚਾ ਅਤੇ ਸੁੱਚਾ ਜੀਵਨ ਜੀ ਸਕਦਾ ਹੈ।ਉਹਨਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਪਣੇ ਫਰਜ਼ ਪ੍ਰਤੀ ਇਮਾਨਦਾਰ, ਮਾਪਿਆਂ ਤੇ ਅਧਿਆਪਕਾਂ ਦੇ ਆਗਿਆਕਾਰੀ, ਨਸ਼ਿਆਂ ਤੋਂ ਦੂਰ, ਇਸਤਰੀ ਦਾ ਸਨਮਾਨਆਦਿ ਗੁਣਾਂ ਦੇ ਧਾਰਨੀ ਹੋਣ ਤੇ ਜੋਰ ਦਿੱਤਾ।
ਇਸ ਮੋਕੇ ਸੰਸਥਾ ਦੇ ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ ਅਤੇ ਪ੍ਰਿਸੀਪਲ ਡਾ: ਐਚਐਸ ਸੰਧੂ ਵਲੋਂ ਸੁਖਦੇਵ ਸਿੰਘ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ।ਇਸ ਮੌਕੇ ਡਾ: ਐਚ.ਪੀ ਗੁਪਤਾ ਡੀਨ ਐਕੇਡਮਿਕ, ਪਰਮਜੀਤ ਸਿੰਘ ਮੱਕੜ ਡੀਨ ਪਲੇਸਮੈਂਟ ਅਤੇ ਹੋਰ ਫੈਕਲਟੀ ਮੈਂਬਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …