Saturday, June 29, 2024

ਬੀ.ਬੀ.ਕੇ ਡੀਏਵੀ ਕਾਲਜ਼ ਨੇ ਜੀ.ਐਨ.ਡੀ.ਯੂ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਟਰਾਫੀ ਜਿੱਤੀ

PPN1609201505
ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਬੀਬੀਕੇ ਡੀਏਵੀ ਕਾਲਜ਼ ਭਾਰ ਵੁਮੈਨ ਦੀ ਸਾਈਕਲਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਯੋਜਿਤ ਜੀ.ਐਨ.ਡੀ.ਯੂ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਟਰਾਫੀ 16 ਅੰਕਾਂ ਨਾਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਕਾਲਜ਼ ਦੀ ਸਾਈਕਲਿਸਟ ਟੀਮ ਨੇ 6 ਅੰਕਾਂ ਨਾਲ ਰਨਰਅੱਪ ਰਹੀ ਜੀ.ਐਨ.ਡੀ.ਯੂ ਟੀਮ ਨੂੰ ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ਼ ਦੀਆਂ ਵਿਦਿਆਰਥਣਾਂ ਪਾਰਵਥੀ ਵੀ.ਜੀ, ਮਨੀਸ਼ਾ, ਜਾਸਮੀਨ ਕੌਰ, ਤੇ ਆਸ਼ੂ ਸ਼ਰਮਾ ਨੇ 10 ਕਿਲੋਮੀਟਰ (ਟੀਮ ਟਾਈਮ ਟ੍ਰੇਲ) ‘ਚ ਸੋਨ ਤਮਗਾ ਜਦ ਕਿ ਮਨੀਸ਼ਾ ਨੇ ਵੀ ਸੋਨ ਤੇ ਪਾਰਵਥੀ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।ਜਿਕਰਯੋਗ ਹੈ ਕਿ ਮਨੀਸ਼ਾ ਇਸ ਤੋਂ ਪਹਿਲਾਂ ਮਾਰਚ 2013 ਵਿੱਚ ਦਿੱਲੀ ਵਿਖੇ ਅਯੋਜਿਤ ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲ਼ਿਆ ਸੀ ।ਟੀਮ ਦੇ ਹੋਰ ਮੈਂਬਰਾਂ ਵਿੱਚ ਰੁਪਿੰਦਰ ਗਿੱਲ, ਕਿਰਨਜੀਤ, ਜਾਸਮੀਨ, ਮਨਦੀਪ, ਰੂਥ ਤੇ ਰੇਖਾ ਹਨ। ਪ੍ਰਿਸੀਪਲ ਡਾ. (ਸ਼੍ਰੀ ਮਤੀ ਨੀਲਮ ਕਾਮਰਾ ਨੇ ਜੇਤੂਆਂ ਨੂੰ ਵਧਾਈ ਦਿਤੀ। ਖੇਡ ਵਿਭਾਗ ਦੀ ਇੰਚਾਰਜ ਪ੍ਰੋ. ਸਵੀਟੀ ਬਾਲਾ, ਸਵਿਤਾ ਕੁਮਾਰੀ ਤੇ ਕੋਚ ਸੁਮਨ ਨੇ ਵੀ ਸਾਈਕਲਿਸਟਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply