Monday, July 1, 2024

ਸਰਕਾਰੀ ਸੰਕੈਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਹਿੰਦੀ ਭਾਸ਼ਾ ਦਿਵਸ ਮਨਾਇਆ ਗਿਆ

PPN1609201506

ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ) – ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਵਿਦਿਆਰਥੀਆਂ ਸੁਖਾਲੇ ਤਰੀਕੇ ਨਾਲ ਪਹੁੰਚਾਉਣ ਤੇ ਇਸ ਦੀ ਮਹਾਨਤਾ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਹਿੰਦੀ ਭਾਸ਼ਾ ਦਿਵਸ ਆਯੋਜਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਰਿਪਜੀਤ ਕੌਰ ਦੀ ਯੋਗ ਅਗਵਾਈ ਵਿੱਚ ਮਨਾਏ ਹਿੰਦੀ ਦਿਵਸ ਦੌਰਾਨ ਸ੍ਰੀ ਮਤੀ ਵਿਸ਼ਵਜੋਤੀ ਹਿੰਦੀ ਮਿਸਟ੍ਰੈਸ ਨੇ ਵਿਦਿਆਰਥੀਆਂ ਨੂੰ ਹਿੰਦੀ ਦੀਆਂ ਕਵਿਤਾਂਵਾਂ ਤੇ ਭਾਸ਼ਣ ਤਿਆਰ ਕਰਵਾਏ ਤੇ ਇਹਨਾਂ ਦੇ ਮੁਕਾਬਲੇ ਸਕੂਲ ਵਿੱਚ ਕਰਵਾਏ ਗਏ। ਵਿਦਿਆਰਥੀਆਂ ਤੇ ਸਮੁਚੇ ਪ੍ਰੋਗਰਾਮ ਦੌਰਾਨ ਹਿੰਦੀ ਵਿੱਚ ਵਾਰਤਾਲਾਪ ਕਰਕੇ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ । ਸਕੂਲ ਦਾ ਸਾਰਾ ਆਲਾਦੁਆਲਾ ਹੀ ਹਿੰਦੀ ਭਾਸ਼ਾ ਵਿੱਚ ਰੰਗਿਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ,ਕਵਿਤਾ ,ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ, ਵਿਦਿਆਰਥੀਆਂ ਨੇ ਪੂਰੀ ਰੌਚਿਕਤਾ ਨਾਲ ਇਹਨਾ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਹਨਾ ਮੁਕਾਬਲਿਆਂ ਵਿੱਚ ਜਸਮੀਤ ਕੌਰ ਭਾਂਸ਼ਣ ਮੁਕਾਬਲੇ ਵਿਚੋਂ, ਮੀਕਣ ਕਵਿਤਾ ਮੁਕਾਬਲੇ,ਅਤੇ ਪ੍ਰਿਅੰਕਾ ਚਾਰਟ ਮੇਕਿੰਗ ਮੁਕਾਬਲੇ ਵਿਚੋ ਜੇਤੂ ਰਹੀਆਂ। ਇਸ ਪ੍ਰੇਗਰਾਮ ਦੌਰਾਨ ਅਸੋਕ ਕੁਮਾਰ ਨੇ ਬਹੁਤ ਹੀ ਵਧੀਆਂ ਢੰਗ ਨਾਲ ਸੰਬੋਧਨ ਕੀਤਾ, ਇਸ ਦਿਵਸ ਨੂੰ ਮਨਾਉਣ ਵਿਚ ਸ੍ਰੀ ਜਤਿੰਦਰ ਮਹਾਜਨ, ਅਜੈ ਅਰੋੜਾਂ, ਜੇ ਪੀ ਸਿੰਘ, ਇੰਦਰਜੀਤ ਸਿੰਘ, ਕਵਲਜੀਤ ਸਿੰਘ,ਸੁਖਜਿੰਦਰ ਸਿੰਘ, ਗੁਰਪਿੰਦਰ ਸਿੰਘ, ਰਵਿੰਦਰ ਸਿੰਘ, ਅੰਸ਼ੂ ਨੰਦਾ, ਮੈਡਮ ਰਮਿੰਦਰ ਕੌਰ, ਸਰਬਜੀਤ ਕੌਰ, ਪਿਆਰ ਕੌਰ, ਵੀਨਾ ਕੁਮਾਰੀ, ਅਮਨਦੀਪ ਲੈਕਚਰਾਰ, ਆਰਤੀ ਗੁਪਤਾ,ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਨਰਿਪਜੀਤ ਕੌਰ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਵਿਦਿਆਰਥੀਆਂਨੂੰ ਲਾਇਬਰੇਰੀ ਨਾਲ ਜੁੜ ਕੇ ਹਿੰਦੀ ਦਾ ਭਾਸ਼ਾ ਨੂੰ ਪੜਨ ਵਾਸਤੇ ਪ੍ਰੇਰਤ ਕੀਤਾ । ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇਸਨਮਾਨਿਆ ਗਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply