ਮਾਲੇਰਕੋਟਲਾ 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਕਾਰਨੈਟ ਕੈਫੇ ਵਿੱਚ ਯੂ.ਬੀ ਪ੍ਰੋਡੈਕਟ ਵੱਲੋਂ ਪੰਜਾਬ ਦੇ ਸਾਬਕਾ ਮੁਫਤੀ-ਏ-ਆਜ਼ਮ ਮਰਹੂਮ ਮੁਫਤੀ ਹਮੀਦ ਹਸਨ ਜਿਨ੍ਹਾਂ ਨੇ 1937 ਤੋਂ ਇੱਕ ਲੰਮੇ ਸਮੇਂ ਤੱਕ ਰਿਆਸਤ ਮਾਲੇਰਕੋਟਲਾ ਵਿੱਚ ਮੁਫਤੀ ਰਿਆਸਤ ਦੀਆਂ ਸੇਵਾਵਾਂ ਨਿਭਾਈਆਂ, ਉਨ੍ਹਾਂ ਦੀ ਯਾਦ ਵਿੱਚ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੀਆਂ ਵਿਦਿਅਕ, ਸਿਹਤ, ਸਮਾਜ ਸੇਵਾ ਦੀ ਬੁਨਿਆਦ ਤੇ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜ਼ਮ, ਪੰਜਾਬ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ। ਸਟੇਜ ਤੇ ਉਨ੍ਹਾਂ ਦਾ ਸਾਥ ਯੂ.ਬੀ ਪ੍ਰੋਡੈਕਟ ਦੇ ਐਮ.ਡੀ ਕਾਸ਼ਿਫ ਨਿਜਾਮ ਉਸਮਾਨੀ, ਇਸਲਾਮੀਆ ਹਾਈ ਸਕੂਲ ਬਿੰਜੋਕੀ ਖੁਰਦ ਦੇ ਮੈਨੇਜਰ ਡਾ.ਮੁਹੰਮਦ ਜਮੀਲ, ਮੀਤ ਪ੍ਰਧਾਨ ਗੁਲਾਮ ਮੁਹੰਮਦ, ਹੈਡ ਮਾਸਟਰ ਜੁਬੈਰ ਉਸਮਾਨੀ, ਪ੍ਰੋ. ਜਿਆ ਖਾਨ ਤੇ ਮੁਫਤੀ ਮੁਹੰਮਦ ਨਜ਼ੀਰ ਸਾਹਿਬ ਨੇ ਦਿੱਤਾ। ਯੂ.ਬੀ ਪ੍ਰੋਡੈਕਟ ਦੇ ਐਮ.ਡੀ ਕਾਸ਼ਿਫ ਨਿਜਾਮ ਉਸਮਾਨੀ ਨੇ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆ ਕਹਿੰਦੇ ਹੋਏ ਸਵਰਗਵਾਸੀ ਮੁਫਤੀ ਹਮੀਦ ਹਸਨ ਦੇ ਜੀਵਨ ਤੇ ਚਾਣਨਾ ਪਾਇਆ। ਉਨ੍ਹਾਂ ਯੂ.ਬੀ ਪ੍ਰੋਡੈਕਟ ਦੇ ਪ੍ਰਬੰਧਕਾਂ ਨੂੰ ਮੁਫਤੀ ਸਾਹਿਬ ਦੇ ਨਾਂਅ ਤੇ ਐਵਾਰਡ ਦਿੱਤੇ ਜਾਣ ਦੇ ਸਿਲਸਿਲੇ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਦੇ ਹੋਏ ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕੀਤੀ। ਪ੍ਰੋਡੈਕਟ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ”ਮੁਫਤੀ ਹਮੀਦ ਹਸਨ ਤੇ ਨਵਾਬ ਹਸਨ ਮੈਮੋਰੀਅਲ ਐਵਾਰਡ” ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜ਼ਮ, ਪੰਜਾਬ ਨੂੰ, ਵਿਦਿਆ ਦੇ ਖੇਤਰ ਵਿੱਚ ”ਮੁਫਤੀ ਹਮੀਦ ਹਸਨ ਐਵਾਰਡ” ਮਨਸਬ ਅਲੀ ਤੇ ਮੁਹੰਮਦ ਸ਼ਫੀਕ ਨੂੰ ਦਿੱਤਾ ਗਿਆ। ”ਜਹੀਰ ਹਸਨ ਉਸਮਾਨੀ ਐਵਾਰਡ” ਸੁੰਦਰ ਲਿਖਾਈ ਲਈ ਸ਼੍ਰੀ ਮੁਹੰਮਦ ਅਖਤਰ ਨੂੰ ਦਿੱਤਾ ਗਿਆ।”ਨਵਾਬ ਹਸਨ ਮੈਮੋਰੀਅਲ ਟਰਾਫੀ ਹਜ਼ਰਤ ਹਲੀਮਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੇ ਪ੍ਰਸਿੱਧ ਸਰਜਣ ਡਾ. ਜਮੀਰ ਅਹਿਮਦ ਨੂੰ ਦਿੱਤੀ ਗਈ। ਕੈਂਸਰ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ ਹੋਮਿਓਪੈਥਿਕ ਡਾ.ਸੱਯਦ ਤਨਵੀਰ ਹਸਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਕਾਰਵਾਈ ਹੈਡਮਾਸਟਰ ਜੁਬੈਰ ਉਸਮਾਨੀ ਨੇ ਸੁਚੱਜੇ ਢੰਗ ਨਾਲ ਚਲਾਈ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੋਡੈਕਟ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਕਤ ਐਵਾਰਡ ਹਰ ਸਾਲ ਦਿੱਤੇ ਜਾਇਆ ਕਰਨਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …