Friday, November 22, 2024

ਪੰਜਾਬ ਦੇ ਵਿਕਾਸ ਲਈ ਨੀਤੀਆ ਤੇ ਨਿਜ਼ਾਮ ਦੋਹਾਂ ਨੂੰ ਬਦਲਣ ਦੀ ਲੋੜ- ਆਸਲ

PPN190413
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਮਰੇਡ ਅਮਰਜੀਤ ਸਿੰਘ ਆਸਲ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਹੱਕ ਵਿੱਚ ਸ਼ਹਿਰ ਦੇ ਵੱਖ ਵੱਖ ਇਲਾਕਿਆ ਕੀਤੀਆ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਆਸਲ ਨੇ ਕਿਹਾ ਕਿ ਅੰਮ੍ਰਿਤਸਰ ਇਸ ਵੇਲੇ ਸੱਤਾ ਧਿਰ ਦੀ ਆਗੂਆਂ ਦੀ ਮਿਹਰਬਾਨੀ ਸਦਕਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਹੱਬ ਬਣ ਚੁੱਕਾ ਹੈ ਤੇ ਨੌਜਵਾਨ ਨਸ਼ਿਆ ਵਿੱਚ ਗਲਤਾਨ ਹੋ ਰਹੇ ਹਨ। ਬਿਬੇਕਸਰ ਰੋਡ ‘ਤੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਕਾਮਰੇਡ ਆਸਲ ਨੇ ਕਿਹਾ ਕਿ ਪੰਜਾਬ ਕਿਸੇ ਵੇਲੇ ਸਾਰੇ ਦੇਸ ਨੂੰ ਅਨਾਜ ਸਪਲਾਈ ਕਰਨ ਵਾਲਾ ਸੂਬਾ ਮੰਨਿਆ ਜਾਂਦਾ ਸੀ, ਪਰ ਅੱਜ ਅਨਾਜ ਦੀ ਬਜਾਏ ਮੌਤ ਦੇ ਵਰੰਟ ਨਸ਼ੇ ਸਪਲਾਈ ਕਰਨ ਵਾਲਾ ਕੇਂਦਰ ਬਣ ਗਿਆ ਹੈ।ਉਹਨਾਂ ਕਿਹਾ ਕਿ ਜੇਕਰ ਭੋਲਾ ਕਾਂਡ ਦੀ ਅੱਜ ਸੀ.ਬੀ.ਆਈ ਜਾਂ ਕਿਸੇ ਹੋਰ ਏਜੰਸੀ ਤੋ ਜਾਂਚ ਕਰਵਾਈ ਜਾਵੇ ਤਾਂ ਮਜੀਠੀਆ ਕਿਸੇ ਵੀ ਸੂਰਤ ਵਿੱਚ ਬੱਚ ਨਹੀ ਸਕਦਾ।ਉਹਨਾਂ ਕਿਹਾ ਕਿ ਅਰੁਣ ਜੇਤਲੀ ਜੋ ਕਿ ਭਾਜਪਾ ਦਾ ਉਮੀਦਵਾਰ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਉਮੀਦਵਾਰ ਦੋਵੇ ਹੀ ਬਾਹਰਲੇ ਉਮੀਦਵਾਰ ਹਨ ਜਿਹਨਾਂ ਨੇ ਜਿੱਤ ਪ੍ਰਾਪਤ ਕਰਕੇ ਵਾਪਸ ਆਪਣੇ ਆਪਣੇ ਆਲ੍ਹਣਿਆ ਵਿੱਚ ਜਾ ਵੜਨਾ ਹੈ ਅਤੇ ਫਿਰ ਅੰਮ੍ਰਿਤਸਰ ਦੇ ਲੋਕਾਂ ਨੂੰ ਪਛਤਾਉਣਾ ਪਵੇਗਾ। ਉਹਨਾਂ ਕਿਹਾ ਕਿ ਬੇਹਤਰ ਇਹ ਹੀ ਹੋਵੇਗਾ ਕਿ ਇਹਨਾਂ ਦੋਵਾਂ ਪ੍ਰਵਾਸੀ ਪੰਛੀਆ ਹਰਾਇਆ ਹੀ ਨਾ ਜਾਵੇ ਸਗੋ ਇਥੋ ਭਜਾਇਆ ਜਾਵੇ। ਉਹਨਾਂ ਕਿਹਾ ਕਿ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜਗਾਰ ਨੂੰ ਠੱਲ ਪਾਉਣ ਲਈ 30 ਅਪ੍ਰੈਲ ਨੂੰ ਆਪਣਾ ਕੀਮਤੀ ਵੋਟ ਦਾਤਰੀ ਸਿੱਟੋ ਨੂੰ ਪਾ ਕੇ ਨਵੇਂ ਦਿਸਹੱਦੇ ਪੈਦਾ ਕਰੋ ਜਿਹੜੇ ਪੰਜਾਬ ਦੇ ਨਰੋਏ ਸਮਾਜ ਲਈ ਵਰਦਾਨ ਸਿੱਧ ਹੋਣਗੇ। ਉਹਨਾਂ ਕਿਹਾ ਕਿ ਅੱਜ ਦੁਕਾਨਦਾਰ ਵੀ ਦੁੱਖੀ ਹੈ ਅਤੇ ਪ੍ਰਾਪਟੀ ਡੀਲਰਾਂ ਦੇ ਤਾਂ ਕਈਆ ਦੇ ਆਪਣੇ ਮਕਾਨ ਵੀ ਵਿੱਕ ਗਏ ਹਨ ਕਿਉਕਿ ਸ਼ਹਿਰ ਵਿੱਚ ਵਪਾਰ ਪੂਰੀ ਤਰ੍ਹਾ ਅਕਾਲੀ ਭਾਜਪਾ ਨੇ ਠੱਪ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਰੁਜਾਗਰ ਮੰਗਦੀਆ ਧੀਆਂ ਨੂੰ ਸੜਕਾਂ ਤੇ ਰੋਲਿਆ ਜਾਂਦਾ ਹੈ ਅਤੇ ਉਹਨਾਂ ਦੀਆ ਗੁੱਤਾਂ ਵੀ ਮਰਦ ਪੁਲੀਸ ਵਾਲਿਆ ਤੋਂ ਪੁੱਟਵਾ ਕੇ ਉਹਨਾਂ ਨੂੰ ਜੇਲ੍ਹਾ ਵਿੱਚ ਸੁੱਟਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਧੀਆ ਭੈਣਾਂ ਦੀਆ ਇੱਜਤਾਂ ਨੂੰ ਬਹਾਲ ਕਰਨਾ ਹੈ ਤਾਂ ਇੱਕ ਹੀ ਰਸਤਾ ਬਚਿਆ ਹੈ ਕਿ ਖੱਬੀਆਂ ਧਿਰਾਂ ਦੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਇਸ ਮੀਟਿੰਗ ਨੂੰ ਕਾਮਰੇਡ ਲਖਵਿੰਦਰ ਸਿੰਘ ਬਚਨ, ਤੇਜਿੰਦਰ ਸਿੰਘ, ਸੂਰਜ, ਸਮਸ਼ੇਰ ਸਿੰਘ, ਵਿਕਰਮ ਸਿੰਘ ਚਰਨ ਦਾਸ ਆਦਿ ਨੇ ਵੀ ਸੰਬੋਧਨ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply