Sunday, December 22, 2024

ਛੋਟਾ ਚੈਂਪ ਮੁਕਾਬਲੇ ਵਿਚੋਂ ਜੇਤੂ ਰਹੇ ਨਵਦੀਪ ਝਨੇਰ ਸਨਮਾਨਿਤ

PPN0310201506
ਸੰਦੌੜ, 3 ਅਕਤੂਬਰ (ਹਰਮਿੰਦਰ ਸਿੰਘ ਭੱਟ) –  ਨਜਦੀਕੀ ਪਿੰਡ ਝਨੇਰ ਦੇ ਸਰਕਾਰੀ ਹਾਈ ਸਕੂਲ ਵਿਖੇ ਪੀ.ਟੀ.ਸੀ ਚੈਨਲ ਤੇ ਪ੍ਰਸਾਰਿਤ ਹੋਏ ਵੋਆਇਸ ਆਫ ਪੰਜਾਬ ਛੋਟਾ ਚੈਂਪ ਸੀਜਨ-2 ਦੇ ਮੁਕਾਬਲੇ ਵਿਚੋਂ ਤੀਜੇ ਸਥਾਨ ਤੇ ਰਹੇ ਪਿੰਡ ਝਨੇਰ ਦੇ ਜੰਮਪਲ ਬਾਲ ਕਲਾਕਾਰ ਨਵਦੀਪ ਸਿੰਘ ਉਰਫ ਪੀਪਨੀ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਵਿਚ ਹੋਏ ਸਮਾਗਮ ਦੌਰਾਨ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਸਮਾਜਸੇਵੀ ਦਰਸਨ ਸਿੰਘ ਉਪਲ ਪੰਚ ਝਨੇਰ, ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਪ੍ਰੋ. ਭਾਰਤੀ ਅਤੇ ਪ੍ਰਧਾਨਾ ਬਾਰਾ ਸਿੰਘ ਖੁਰਦ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।ਆਪਣੇ ਸੰਬੋਧਨ ਵਿਚ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਨਵਦੀਪ ਸਿੰਘ ਨੇ ਮੁਕਾਬਲੇ ਦੇ ਐਡੀਸਨ ਦੌਰ ਤੋਂ ਹੀ ਆਪਣੀ ਅਵਾਜ ਰਾਹੀ ਸਾਰਿਆਂ ਤੇ ਦਿਲਾਂ ਤੇ ਕਬਜਾ ਕਰ ਲਿਆ ਅਤੇ ਇਨ੍ਹੇ ਵੱਡੇ ਪਲੇਟਫਾਰਮ ਵਿਚੋਂ ਜਿੱਤ ਕੇ ਆਉਣਾ ਬਹੁਤ ਵੱਡੀ ਪੁਲਾਘ ਹੈ।ਉਨ੍ਹਾਂ ਕਿਹਾ ਕਿ ਨਵਦੀਪ ਦੀ ਬਦੌਤਲ ਅੱਜ ਪਿੰਡ ਝਨੇਰ ਦਾ ਨਾਂ ਹਰ ਪੰਜਾਬੀ ਦੀ ਜੁਬਾਨ ਤੇ ਹੈ ਅਤੇ ਲੋਕ ਉਸਤੋਂ ਭਵਿੱਖ ਵਿਚ ਬਹੁਤ ਵੱਡੀਆਂ ਉਮੀਦਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਲਾਈ ਬੈਠੇ ਹਨ।ਉਨ੍ਹਾਂ ਨਵਦੀਪ ਝਨੇਰ ਦੀ ਇਸ ਪ੍ਰਾਪਤੀ ਤੇ ਉਸਨੂੰ ਵਧਾਈ ਦਿੱਤੀ।ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ ਕੀਤੀਆਂ ਗਈਆਂ।ਅੰਤ ਵਿਚ ਸਕੂਲ ਸਟਾਫ ਅਤੇ ਆਏ ਹੋਏ ਪਤਵੰਤਿਆਂ ਨੇ ਨਵਦੀਪ ਸਿੰਘ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਮੁੱਖ ਅਧਿਆਪਕ ਸੁਰਜੀਤ ਸਿੰਘ, ਏਕਮ ਸਿੰਘ ਕਹਿਲ, ਨੰਬਰਦਾਰ ਰਾਜ ਸਿੰਘ ਦੁਲਮਾਂ, ਬੇਅੰਤ ਸਿੰਘ ਸੇਖੋਂ ਦਸੌਧਾ ਸਿੰਘ ਵਾਲਾ, ਸਿਮਰਨਜੀਤ ਸਿੰਘ ਰਾਣੂ, ਗੀਤਕਾਰ ਬਿੱਲ ਸਿੰਘ, ਮਹਿੰਦਰ ਸਿੰਘ ਮਿੱਠੂ, ਕਾਦਰ ਖਾਨ, ਸੰਜੀਵ ਕੁਮਾਰ, ਹਨੀਫ ਮੁਹੰਮਦ ਧਲੇਰ, ਦਲੀਪ ਸਿੰਘ, ਭੀਮ ਸੈਨ, ਜਰਨੈਲ ਸਿੰਘ, ਬਾਰਾ ਸਿੰਘ, ਜਗਪਾਲ ਸਿੰਘ, ਸੁਖਵੰਤ ਸਿੰਘ ਸਮੇਤ ਸਕੂਲ ਦਾ ਸਟਾਫ ਵੀ ਹਾਜਰ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply