ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਸਭ ਤੋਂ ਪੁਰਾਣੀ ਅਬਾਦੀ ਵਾਲੇ ਇਲਾਕੇ ਵਿਚ ਮੀਂਹ ਪੈਣ ਕਾਰਨ ਬੁਰਾ ਹਾਲ ਹੋ ਜਾਂਦਾ ਹੈ ਸ਼ਹਿਰ ਨਾਲੋ ਕੱਟ ਅਤੇ ਘਰਾਂ ਵਿਚ ਪਾਣੀ ਵੱੜ ਜਾਣ ਕਾਰਨ ਘਰੇਲੂ ਸਮਾਨ ਦਾ ਬੁਰਾ ਹਾਲ ਹੋ ਜਾਂਦਾ ਹੈ। ਬਾਰੇ ਆਪਣੇ ਵਿਚਾਰ ਲੋਕਾਂ ਨੇ ਆਜ਼ਾਦ ਉਮੀਦਵਾਰ ਸਤੀਸ਼ ਅਰੋੜਾ ਨਾਲ ਸਾਂਝੇ ਕੀਤੇ ਤਾਂ ਸਤੀਸ਼ ਅਰੋੜਾ ਨੇ ਕਿਹਾ ਕਿ ਅਕਾਲੀ-ਭਾਜਪਾ ਕਿਸ ਵਿਕਾਸ ਦੇ ਨਾਮ ‘ਤੇ ਵੋਟਾਂ ਮੰਗ ਰਹੀ ਹੈ। ਆਪਣੇ ਹੀ ਹੱਥੋਂ ਕੀਤਾ ਵਿਨਾਸ਼ ਨੂੰ ਕਿਉਂ ਵਿਕਾਸ ਦਾ ਨਾਮ ਦੇ ਰਹੀ ਹੈ। ਸ਼ਹਿਰ ਬਠਿੰਡਾ ਅਜੇ ਵੀ ਕਈ ਜਰੂਰੀ ਸੁਵਿੱਧਾਵਾਂ ਤੋਂ ਬਾਂਝਾ ਪਿਆ ਹੈ। ਅਕਾਲੀ-ਭਾਜਪਾ ਸਰਕਾਰ ਦਾ ਵਿਕਾਸ ਅਜਿਹਾ ਹੈ ਕਿ ਸੜਕਾਂ ਤੋਂ ਕਈ-ਕਈ ਦਿਨ ਪਾਣੀ ਜਾਂਦਾ ਨਹੀ ਅਤੇ ਪੀਣ ਵਾਲਾ ਪਾਣੀ ਨਲਕੇ ‘ਚੋਂ ਆਉਂਦਾ ਨਹੀ। ਪੀਣ ਦੇ ਪਾਣੀ ਲਈ ਲੋਕ ਤਰਸ ਜਾਂਦਾ ਹੈ, ਅਜਿਹਾ ਹਾਲ ਹੈ ਸਿਰਕੀ ਬਾਜ਼ਾਰ ਦੇ ਆਸ-ਪਾਸ ਨਿਵਾਸੀਆਂ ਦਾ, ਬਰਸਾਤ ਵਿਚ ਤਾਂ ਸਿਰਕੀ ਬਾਜ਼ਾਰ ਵਾਸੀ ਸ਼ਹਿਰੀਆਂ ਤਾ ਜਿਵੇਂ ਕਿਸ ਸੁਮੰਦਰ ਵਿਚ ਵੱਸ ਰਹੇ ਹੋਣ, ਲੋਕਾਂ ਘਰਾਂ ਵਿਚ ਕਈ ਦਿਨ ਘਰੋਂ ਬਾਹਰ ਨਹੀ ਜਾ ਸਕਦੇ ਘਰਾਂ ਵਿਚ ਕੈਦ ਹੋ ਕੇ ਹੀ ਰਹਿ ਜਾਂਦੇ ਹਨ।ਅਕਾਲੀ-ਭਾਜਪਾ ਸਰਕਾਰ ਮਾਲਵੇ ‘ਚ ਸਭ ਤੋਂ ਭਿਆਨਕ ਬੀਮਾਰੀ ਕੈਂਸਰ ਰੋਗ ਨੂੰ ਖ਼ਤਮ ਕਰਨ ਦੀ ਬਜਾਏ ਆਪਣੇ ਫਾਇਦੇ ਲਈ ਕੈਂਸਰ ਹਸਪਤਾਲ ਖੋਲਦੀ ਜਾ ਰਹੀ ਹੈ। ਸਰਕਾਰ ਪ੍ਰਚਾਰ ਕਰਦੀ ਹੈ ਕਿ ਗਰੀਬ ਜਨਤਾ ਲਈ ਇਲਾਜ ਮੁਫ਼ਤ ਹੋਵੇਗਾ ਜਾਂ ਸਸਤਾ ਇਲਾਜ ਲੇਕਿਨ ਹਸਪਤਾਲ ਜਾ ਕੇ ਪਤਾ ਚਲਦਾ ਹੇ ਕਿ ਇਹ ਗਰੀਬ ਜਨਤਾ ਲਈ ਨਹੀ ਸਿਰਫ਼ ਅਮੀਰ ਹੀ ਇਲਾਜ ਕਰਵਾ ਸਕਦਾ ਹੈ ਗਰੀਬ ਨਹੀ। ਗਰੀਬ ਬਿਨਾਂ ਇਲਾਜ ਦੇ ਮਰ ਰਹੇ ਹਨ। ਸ੍ਰੋਮਣੀ ਕਮੇਟੀ ਜੋ ਕਿ ਪੰਜਾਬ ਸਰਕਾਰ ਤੋਂ ਵੀ ਵੱਡੀ ਸੰਸਥਾ ਹੈ ਜਿਸ ਦੇ ਸਰਪ੍ਰਸਤ ਬਾਦਲ ਪਰਿਵਾਰ ਹੋਵੇ ਅਤੇ ਕੈਂਸਰ ਮਰੀਜ਼ਾਂ ਨੂੰ 20-20 ਹਜ਼ਾਰ ਰੁਪਏ ਦੇ ਕੇ ਗਰੀਬਾਂ ਦਾ ਮਜ਼ਾਕ ਉਡਾ ਰਹੀ ਹੈ ਪੁੱਛਣਾ ਵਾਲਾ ਹੋਵੇ ਕਿ 20 ਹਜ਼ਾਰ ਰੁਪਏ ਨਾਲ ਕੈਂਸਰ ਮਰੀਜ਼ਾ ਦਾ ਇਲਾਜ ਹੋ ਸਕਦਾ ਹੈ। ਕੈਸੀ ਹਮਦਰਦੀ ਹੈ ਗਰੀਬਾਂ ਨਾਲ? ਸਤੀਸ਼ ਅਰੋੜਾ ਨੇ ਕਿਹਾ ਕਿ ਅਜਿਹੀ ਝੂਠੀਆਂ ਰਾਜਨੀਤਿਕ ਪਾਰਟੀਆਂ ਨੂੰ ਸਬਕ ਸਿਖਾਉਣ ਅਤੇ ਆਪਣੀਆਂ ਹਰ ਸਮੱਸਿਆਵਾਂ ਨੂੰ ਪੂਰਾ ਕਰਨ ਲਈ ਟੈਲੀਫੋਨ ਦੇ ਬਟਨ ਨੂੰ ਦਬਾ ਕੇ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ ਤਾਂ ਕਿ ਆਪ ਦੀ ਅਤੇ ਆਪ ਕੇ ਵੋਟ ਦੀ ਕਦਰ ਹੋਵੇ।ਇਸ ਮੌਕੇ ਜਸਵਿੰਦਰ ਕੌਰ, ਰੋਜ਼ੀ, ਕ੍ਰਿਸਨ ਲਾਲ ਜਟਾਣਾ, ਰੇਖਾ, ਸੋਨੀਆ, ਰਮਾਂ ਸ਼ਰਮਾ, ਨਰਿੰਦਰ ਪਾਲ, ਅਮਨ, ਕਿਰਨ, ਅਨਿਲ ਠਾਕਰ, ਪ੍ਰਮੋਦ ਮਹੇਸ਼ਵਰੀ, ਹਰਸ਼, ਕਰਮ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …