ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ)- ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਅੰਮ੍ਰਿਤਸਰ ਲੋਕ ਸਭਾ ਸੀਟ ਸਬੰਧੀ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਸਮੁੱਚੇ ਪ੍ਰਬੰਧਾਂ ਆਦਿ ਦਾ ਰੀਵਿਊ ਕਰਨ ਲਈ ਸਪੈਸ਼ਲ ਚੋਣ ਆਬਜਰਵਰ ਸ੍ਰੀ ਤਰੁਨ ਬਜਾਜ ਆਈ.ਏ.ਐਸ ਵਲੋਂ ਅਧਿਕਾਰੀਆਂ ਨਾਲ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਜਰਨਲ ਚੋਣ ਅਬਜ਼ਰਵਰ ਸ੍ਰੀ ਪੀ.ਰਮੇਸ ਕੁਮਾਰ ਆਈ.ਏ.ਐਸ ਅਤੇ ਸ੍ਰੀ ਐਮ.ਕੇ.ਐਸ ਸੁੰਦਰਮ ਆਈ.ਏ.ਐਸ, ਪੁਲਿਸ ਚੋਣ ਆਬਜ਼ਰਵਰ ਸ੍ਰੀ ਏ.ਐਸ ਐਮ ਮੂਰਤੀ ਆਈ.ਪੀ, ਸ੍ਰੀ ਸੰਦੀਪ ਚੌਹਾਨ ਆਈ.ਆਰ.ਐਸ, ਸ੍ਰੀ ਰਾਮ ਪਿਆਰੇ ਰਾਮ ਆਈ.ਆਰ.ਐਸ ਸਹਾਇਕ ਖਰਚਾ ਆਬਜਰਵਰ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸ੍ਰੀ ਬਜਾਜ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਸਾਂਤੀਪੂਰਵਕ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਚੋਣਾਂ ਨੂੰ ਨੇਪੜੇ ਚਾੜ੍ਹਣ ਵਿਚ ਕੋਈ ਕਮੀ ਨਾ ਛੱਡਣ।ਉਨ੍ਹਾਂ ਫਲਾਇੰਗ ਦਸਤੇ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਨੂੰ ਹੋਰ ਸ਼ਖ਼ਤੀ ਨਾਲ ਆਪਣੀ ਡਿਊਟੀ ਨਿਭਾਉਣ ਪ੍ਰਤੀ ਆਦੇਸ਼ ਦੇਦਿੰਆਂ ਕਿਹਾ ਕਿ ਵਿਸ਼ੇਸ ਨਾਕੇ ਲਗਾ ਕੇ ਕਾਰਾਂ, ਬੱਸਾਂ ਤੇ ਗੱਡੀਆਂ ਆਦਿ ਦੀ ਤਲਾਸ਼ੀ ਲਈ ਜਾਵੇ ਤਾਂ ਜੋ ਗਲਤ ਅਨਸਰ ਪੈਸੇ ਆਦਿ ਦੀ ਗਲਤ ਵਰਤੋ ਨਾ ਕਰ ਸਕਣ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸਰਕਾਰੀ ਇਮਾਰਤ ਉੱਪਰ ਕਿਸੇ ਪਾਰਟੀ ਦਾ ਕੋਈ ਬੈਨਰ ਤੇ ਪੋਸਟਰ ਆਦਿ ਨਾ ਲੱਗਿਆ ਹੋਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵੀ.ਕੇ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿ), ਸਮੂਹ ਏ.ਆਰ.ਓਜ਼ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …