ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰਤ ਸਿੰਘ)- ਭਾਈ ਘਨ੍ਹਈਆ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਸਹੀ ਢੰਗ ਨਾਲ ਪੜ੍ਹਿਆ, ਵੀਚਾਰਿਆ ਤੇ ਉਸ ਸੋਚ ਨੂੰ ਆਪਣੇ ਜੀਵਨ ਵਿਚ ਹੰਡਾਉਣ ਦਾ ਯਤਨ ਕੀਤਾ ਉਹੋ ਹੀ ਸਹੀ ਅਰਥਾਂ ਵਿਚ ਸੇਵਾ ਦੀ ਰੰਗਤ ਵਿਚ ਲੀਨ ਹੋ ਗਏ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਬਲਵਿੰਦਰ ਸਿੰਘ ਜੀ ਡੇਹਰਾਦੂਨ ਵਾਲਿਆਂ ਨੇ ਬੀਤੇ ਦਿਨੀਂ ਸਮਾਜ ਸੇਵੀ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਆਪਣੇ ੧੭ਵੇਂ ਸਾਲਾਨਾ ਧੰਨਵਾਦ ਦਿਵਸ ਸਮਾਗਮ ਸਮੇਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਛਤਰ ਛਾਇਆ ਹੇਠ ਬਾਬਾ ਸੇਵਾ ਸਿੰਘ ਹਾਲ, ਵਿਖੇ ਹੋਏ ਇਸ ਸਾਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਦੀ ਆਰੰਭਤਾ ਸ਼ਬਦ ਕੀਰਤਨ ਨਾਮ ਸਿਮਰਨ, ਸਤਿਸੰਗ ਵਲੋਂ ਸੰਗਤੀ ਰੂਪ ਵਿਚ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਨਾਲ ਹੋਈ। ਉਪਰੰਤ ਬੀਬੀ ਸਸਵੰਤ ਕੌਰ, ਬੀਬਾ ਕਿਰਨਦੀਪ ਕੌਰ, ਭਾਈ ਅੰਮ੍ਰਿਤਪਾਲ ਸਿੰਘ ਗੋਬਿੰਦਪੁਰੀ, ਭਾਈ ਜਸਬੀਰ ਸਿੰਘ ਭਾਈ ਸਤਬੀਰ ਸਿੰਘ ਬੈਂਕ ਵਾਲੇ ਅਤੇ ਭਾਈ ਗੁਰਵਿੰਦਰ ਸਿੰਘ ਰਿੰਕੂ ਵੀਰ ਦੇ ਜਥਿਆਂ ਨੇ ਸੇਵਾ ਦੇ ਸਬੰਧ ਵਿਚ ਅੰਮ੍ਰਿਤਮਈ ਕੀਰਤਨ ਦੁਆਰਾ ਸੰਗਤਾਂ ਨੂੰ ਮੰਤਰ ਮੁਗਧ ਕੀਤਾ।ਸੁਸਾਇਟੀ ਵਲੋਂ ਬੀਬੀ ਪ੍ਰਕਾਸ਼ ਕੌਰ ਯੂਨੀਕ ਹੋਮ ਜਲੰਧਰ, ਅਵਤਾਰ ਸਿੰਘ ਰਵੇਲ, ਸ੍ਰੀ ਗੁਰੂ ਹਰਿਕ੍ਰਿਸ਼ਨ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਅਤੇ ਬੀਬੀ ਪਰਮਜੀਤ ਕੌਰ (ਪੰਮਾ ਭੈਣ) ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਨੂੰ ਸਮਾਜ ਅਤੇ ਪੰਥ ਦੇ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਭਾਈ ਵਾਹਿਗੁਰੂ ਸਿੰਘ, ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀਅਰ ਡਿਪਟੀ ਮੇਅਰ ਵੀ ਹਾਜ਼ਰ ਸਨ। ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਸੁਸਾਇਟੀ ਦੇ ਪ੍ਰਧਾਨ ਇੰਜ. ਦਰਸ਼ਨ ਸਿੰਘ ਚਾਨੀ, ਮੀਤ ਪ੍ਰਧਾਨ ਪਿੰ੍ਰ. ਬਲਜਿੰਦਰ ਸਿੰਘ ਖਾਲਸਾ ਕਾਲਜ, ਜਨਰਲ ਸਕੱਤਰ ਸ. ਜਸਬੀਰ ਸਿੰਘ ਸੇਠੀ, ਸਰਪ੍ਰਸਤ ਸ. ਭੁਪਿੰਦਰ ਸਿੰਘ ਐਸਟੋਰੀਆ ਹੋਟਲ, ਸ. ਰਵਿੰਦਰ ਸਿੰਘ ਆਰ. ਐਸ. ਰਾਈਸ ਮਿਲਜ਼, ਭਾਈ ਜਸਬੀਰ ਸਿੰਘ ਜੀ ਰਿਟਾ. ਪੰਜਾਬ ਐਂਡ ਸਿੰਧ ਬੈਂਕ ਅਤੇ ਸੁਸਾਇਟੀ ਦੇ ਕੋ-ਆਰਡੀਨੇਟਰ ਸ. ਜੋਗਿੰਦਰ ਸਿੰਘ ਟੰਡਨ, ਗਿਆਨੀ ਚਰਨ ਸਿੰਘ ਜਾਇੰਟ ਸਕੱਤਰ ਅਤੇ ਸ. ਗੁਰਬਖ਼ਸ਼ ਸਿੰਘ ਬੱਗਾ ਓ.ਐਸ.ਡੀ. ਨੇ ਸਨਮਾਨਿਤ ਕੀਤਾ।ਇਸ ਮੌਕੇ ‘ਤੇ ਦਵਿੰਦਰ ਸਿੰਘ ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ ਜੀ ਅਮਨਦੀਪ ਹਸਪਤਾਲ, ਡਾ. ਬੀ.ਐਸ. ਢਿੱਲੋਂ ਸਿਵਲ ਹਸਪਤਾਲ, ਡਾ. ਜਗਦੀਪਕ ਸਿੰਘ ਜੀ, ਈ.ਐਨ.ਟੀ. (ਪਿੰਗਲਵਾੜਾ ਸੁਸਾਇਟੀ ਵੱਲੋਂ), ਡਾ. ਅਮਰੀਕ ਸਿੰਘ ਜੀ ਅਰੋੜਾ ਅਤੇ ਡਾ. ਹਰਪ੍ਰੀਤ ਸਿੰਘ ਮਾਕਨ ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ, ਡਾ. ਮਨੀਸ਼ ਚਾਂਡੇ, ਸ੍ਰੀ ਗੁਰੂ ਰਾਮਦਾਸ ਹਸਪਤਾਲ, ਡਾ. ਪ੍ਰਹਿਲਾਦ ਦੁੱਗਲ, ਡਾ. ਅਮਰਜੀਤ ਸਿੰਘ ਸਚਦੇਵਾ ਤੇ ਗੁਰਦੀਪ ਸਿੰਘ ਸਲੂਜਾ, ਵਿੱਤ ਸਕੱਤਰ ਸੁਰਿੰਦਰ ਸਿੰਘ, ਧਰਮਬੀਰ ਸਿੰਘ ਚੀਫ ਐਡਵਾਈਜ਼ਰ, ਚਰਨਜੀਤ ਸਿੰਘ ਵਾਲੀਆ ਆਫਿਸ ਸੁਪਰਿਟੈਡੈਂਟ, ਸਤਪਾਲ ਢੰਡ, ਪਵਨ ਕੁਮਾਰ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …