ਸਚਖੰਡ ਸ੍ਰੀ ਹਰਿਮੰਦਰ ਸਾਿਹਬ ਪੰਜਾਬ ਦੇ ਅਮਨ ਸ਼ਾਂਤੀ ਲਈ ਕੀਤੀ ਅਰਦਾਸ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) ਪੰਜਾਬ ਪੀਪਲਜ਼ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅੱਜ ਸਾਥੀਆਂ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਨਾਂ ਨੇ ਪਿਛਲੇ ਦਿਨੀ ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਗੁਰੂ ਮਹਾਰਾਜ ਪਾਸੋਂ ਪਾਰਟੀ ਵਲੋਂ ਮਾਫੀ ਮੰਗੀ।ਉਨਾਂ ਨੇ ਗੁਰੁ ਗਰ ਲੰਗਰ ਛਕਿਆ ਅਤੇ ਭਾਂਡਿਆਂ ਦੀ ਸੇਵਾ ਵੀ ਕੀਤੀ। ਇਸ ਉਪਰੰਤ ਗੱਲਬਾਤ ਕਰਦਿਆਂ
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੁਲਿਸ ਜ਼ਿਆਦਤੀਆਂ ਦੀਆਂ ਘਟਨਾਵਾਂ ਵਾਪਰੀਆਂ ਹਨ, ਉਨਾਂ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਾਫੀ ਰੋਸ ਹੈ ਅਤੇ ਸਥਿਤੀ ਨੂੰ ਸੁਲਝਾਉਣ ਦੀ ਬਜਾਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਗਲਤ ਫੈਸਲਿਆਂ ਕਾਰਣ ਪੰਜਾਬ ਦੀ ਹਲਾ ਚਿੰਤਜਨਕ ਬਣਾ ਦਿੱਤੀ ਹੈ।ਇਹੀ ਕਾਰਣ ਹੈ ਕਿ ਕਾਰਣ ਹੈ ਕਿ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀ ਮਤੀ ਹਰਸਿਮਰਤ ਬਾਦਲ ਸਮੇਤ ਅਕਾਲੀ ਆਗੂ ਥਾਂ-ਥਾਂ ‘ਤੇ ਸੰਗਤਾਂ ਵਲੋਂ ਕੀਤੇ ਜਾ ਰਹੇ ਵਿਰੋਧ ਕਾਰਣ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ ਅਤੇ ਸਰਕਾਰੀ ਕੰਮ ਠੱਪ ਹੋ ਕੇ ਰਹਿ ਗਿਆ ਹੈ। ਉਨਾਂ ਕਿਹਾ ਕਿ ਅਜਿਹੀ ਸਥਿਤੀ ‘ਚ ਰਾਜਪਾਲ ਪੰਜਾਬ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਦਖਲ ਦੇਣਾ ਚਾਹੀਦਾ ਹੈ ਅਤੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਤੁਰੰਤ ਚੋਣਾ ਕਰਵਾ ਦੇਣੀਆਂ ਚਾਹੀਦੀਆਂ ਹਨ।
ਮੋਹਾਲੀ ‘ਚ ਹੋਈ ਪ੍ਰੋਗਰੈੋਸਿਵ ਪੰਜਾਬ ਸਮਿਤ ਬਾਰੇ ਗੱਲ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ 1.15 ਹਜਾਰ ਕਰੋੜ ਦੀ ਇਨਵੈਸਟਮੈਂਟ ਦੀ ਗੱਲ ਤਾਂ ਕਰ ਰਹੇ ਹਨ, ਲੇਕਿਨ ਪਹਿਲਾਂ ਇਹ ਦੱਸਣ ਕਿ ਪਿਛਲੀ ਵਾਰ ਜੋ 65000 ਕਰੋੜ ਦੀ ਇਨਵੈਸਟਮੈਂਟ ਦਾ ਐਲਾਨ ਹੋਇਆ ਸੀ ਉਹ ਕਿਥੇ ਹੋਈ ਹੈ। ਉਨਾਂ ਕਿਹਾ ਕਿ ਏਅਰਟੈਲ ਵਲੋਂ 4 ਜੀ ਦਾ ਐਮ.ਓ.ਯੂ ਪ੍ਰਚਾਰਿਆ ਜਾ ਰਿਹਾ ਹੈ, ਉਸ ਬਾਰੇ ਸਪੱਸ਼ਟ ਕੀਤਾ ਜਾਵੇ ਕਿ ਇਸ ਇਨਵੈਸਟਮੈਂਟ ਹੋਣੀ ਹੈ ਜਾਂ ਕੰਪਨੀ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰ ਕੇ ਰਕਮਾਂ ਪੰਜਾਬ ਤੋਂ ਬਾਹਰ ਲੈ ਜਾਣੀਆ ਹਨ, ਜਿਵੇਂ ਖੁੱਦ ਬਾਦਲ ਪਰਿਵਾਰ ਪੰਜਾਬ ਤੋਂ ਬਾਹਰ ਇਨਵੈਸਟਮੈਂਟ ਕਰ ਰਿਹਾ ਹੈ।
ਅੰਮ੍ਰਿਤਸਰ ਵਿੱਚ ਪ੍ਰਸਤਾਵਿਤ ਸਾਲਿਡ ਵੇਸਟ ਪ੍ਰਾਜੈਕਟ ਬਾਰੇ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿੱਛਲੇ ਸਮੇਂ ਜਦ ਉਹ ਅੰਮ੍ਰਿਤਸਰ ਆਏ ਸਨ ਤਾਂ ਉਨਾਂ ਨੇ ਭਗਤਾਂਵਾਲਾ ਡੰਪ ਦੇ ਖਿਲਾਫ ਧਰਨੇ ਤੇ ਬੈਠੇ ਇਲਾਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਇਹ ਡੰਪ ਗੈਰ ਕਨੂੰਨੀ ਹੈ ਸਾਲਿਡ ਵੇਸਟ ਪ੍ਰਾਜੈਕਟ ਵੀ ਰਿਹਾਇਸ਼ੀ ਖੇਤਰ ‘ਚ ਲੱਗਣਾ ਜਾਇਜ਼ ਨਹੀਂ ਹੈ।ਇਸ ਲਈ ਇਹ ਮਾਮਲਾ ਰਾਜਪਾਲ ਪੰਜਾਬ ਦੇ ਨੋਟਿਸ ਵਿੱਚ ਲਿਆ ਕੇ ਇਸ ਦਾ ਕੋਈ ਢੁੱਕਵਾਂ ਹੱਲ ਲੱਭਣਗੇ।ਇਸ ਲਈ ਧਰਨਾ ਦੇ ਰਹੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਉਹ ਪਾਰਟੀ ਆਗੂਆਂ ਸਮੇਤ ਸੋਮਵਾਰ ਨੂੰ ਚੰਡੀਗੜ੍ਹ ਜਾ ਕੇ ਗਵਰਨਰ ਪੰਜਾਬ ਨੂੰ ਮਿਲਣਗੇ।ਇਸ ਮੌਕੇ ਉਨਾਂ ਦੇ ਨਾਲ ਮਨਿੰਦਰਪਾਲ ਸਿੰਘ ਪਾਲਸੌਰ ਸੀਨੀਅਰ ਮੀਤ ਪ੍ਰਧਾਨ ਤੇ ਇੰਚਾਰਜ ਮਾਝਾ ਜੋਨ, ਪ੍ਰੀਤ ਇੰਦਰ ਸਿਮਘ ਢਿਲੋਂ, ਮਨਮੋਹਨ ਸਿੰਘ ਗੁਮਟਾਲਾ, ਜਗਮੀਤ ਸਿੰਘ ਸਹੋਤਾ, ਜੈ ਦੀਪ ਸਿੰਘ, ਡਾ. ਅਭੈ ਦੇਵਗਨ, ਦਵਿੰਦਰ ਸਿੰਘ ਲਾਡੀ, ਹਰਦਿਆਲ ਸਿੰਘ, ਦਿਲਬਾਗ ਸਿੰਘ ਖੇਹਰਾ, ਦਲੇਰ ਸਿੰਘ ਸਰਲੀ, ਇਕਬਾਲ ਸਿੰਘ ਸਰਲ ਆਦਿ ਵੀ ਮੌਜੂਦ ਸਨ।