Friday, November 22, 2024

ਡੀ. ਜੀ. ਪੀ ਨੇ ਡਰੱਗਜ਼ ਤੇ ਵੱਢੀਖੋਰੀ ਬਰਕਰਾਰ ਰਹਿਣ ‘ਤੇ ਮੋਹਰ ਲਾਈ – ਗੁਰਜੀਤ ਔਜਲਾ

Aujla Gurjeetਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਡੀ. ਜੀ. ਪੀ ਸੁਰੇਸ਼ ਅਰੋੜਾ ਵੱਲੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਨਾ ਕਰ ਸਕਣ ਵਾਲੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਡਰੱਗਜ਼ ਅਤੇ ਵੱਢੀਖੋਰੀ ਬਰਕਰਾਰ ਰਹਿਣ ਤੇ ਮੋਹਰ ਲਾ ਦਿੱਤੀ ਹੈ।ਔਜਲਾ ਨੇ ਡੀ. ਜੀ. ਪੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਕ ਜਿੰਮੇਵਾਰ ਅਫਸਰ ਵੱਲੋਂ ਅਜਿਹੀ ਜਨਤਕ ਬਿਆਨਬਾਜ਼ੀ ਕਰਨ ਦਾ ਮਾੜਾ ਅਸਰ ਪੁਲਿਸ ਅਤੇ ਸਮਾਜ ਵਿਚ ਜਾਵੇਗਾ ਕਿਉਂਕਿ ਡਰੱਗਜ਼ ਘਰ ਘਰ ਤੇ ਗਲੀ ਮੁਹੱਲੇ ਵਿੱਚ ਵਿੱਕਣ ਨਾਲ ਪੰਜਾਬ ਤਬਾਹ ਹੋ ਗਿਆ ਹੈ। ਪੰਜਾਬੀ ਗੱਭਰੂ ਨਸ਼ੇ ਦੀ ਬੁਰੀ ਤਰ੍ਹਾਂ ਮਾਰ ਹੇਠ ਹਨ। ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਅਕਾਲੀ ਭਾਜਪਾ ਤੇ ਦੋਸ਼ ਲਾ ਰਹੇ ਹਨ ਅਰਬਾਂ ਰੁਪਈਆ ਨਸ਼ੇ ਦੇ ਸੌਦਾਗਰਾਂ ਕਮਾਇਆ ਹੈ ਤੇ ਪੰਜਾਬ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਡੀ. ਜੀ. ਪੀ ਨੇ ਵੀ ਕਾਂਗਰਸ ਦੀ ਇਸ ਮੰਗ ‘ਤੇ ਵੀ ਮੋਹਰ ਲਾ ਦਿੱਤੀ ਹੈ ਕਿ ਅਕਾਲੀ ਭਾਜਪਾ ਆਗੂ ਵਿਧਾਨ ਸਭਾ ਹਲਕਿਆਂ ‘ਚ ਦਖਲਅੰਦਾਜ਼ੀ ਕਰਕੇ ਆਪਣੇ ਸਿਆਸੀ ਵਿਰੋਧੀਆਂ ‘ਤੇ ਪਰਚੇ ਦਰਜ਼ ਪਿਛਲੇ 9 ਸਾਲ ਤੋਂ ਕਰਵਾ ਰਹੇ ਹਨ। ਹੁਣ ਡੀ. ਜੀ. ਪੀ ਵੱਲੋਂ ਪੁਲਿਸ ਨੂੰ ਅਜਾਦੀ ਨਾਲ ਕੰਮ ਕਰਨ ਲਈ ਕਹਿ ਦਿੱਤਾ ਹੈ ਕਿ ਉਹ ਪੁਲਿਸ ਕਿਸੇ ਦੀ ਵੀ ਦਖਲਅੰਦਾਜੀ ਨੂੰ ਅਣਡਿੱਠ ਕਰਨ ਜੋ ਗਲਤ ਕੰਮ ਕਰਵਾਉਣ ਲਈ ਦਬਾਅ ਪਾਉਂਦੇ ਹਨ।ਗੁਰਜੀਤ ਸਿੰਘ ਔਜਲਾ ਨੇ ਅਕਾਲੀਆਂ ‘ਤੇ ਦੋਸ਼ ਲਾਏ ਕਿ ਉਨ੍ਹਾਂ ਦੀ ਬਠਿੰਡਾ ਰੈਲੀ ਵਿਚ ਡੇਰਾ ਸਿਰਸਾ ਦੇ ਮੁੱਖੀ ਨੇ ਆਪਣੀ ਸੰਗਤ ਵੱਡੀ ਗਿਣਤੀ ਵਿੱਚ ਭੇਜੀ ਹੈ, ਜਿਸ ਦੇ ਬਦਲੇ ਵਿੱਚ ਅਕਾਲੀਆਂ ਉਸ ਦੀ ਫਿਲਮ ਨੂੰ ਲਗਾਤਾਰ ਚਲਾਉਣ ਵਿੱਚ ਸਾਥ ਦਿੱਤਾ ਤੇ ਉਸ ਅਰਬਾਂ ਰੁਪਈਆਂ ਦੀ ਕਮਾਈ ਕੀਤੀ।ਔਜਲਾ ਨੇ ਬਾਦਲ ਪਰਿਵਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਸ ਨੇ ਪੰਜਾਬ ਨੂੰ ਫਿਰਕੂ ਲੀਹ ‘ਤੇ ਵੰਡ ਦਿੱਤਾ ਹੈ।ਜਿਸ ਨਾਲ ਹਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਪਣੀ ਸਿਆਸਤ ਚਮਕਾ ਰਹੇ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply