Monday, July 8, 2024

ਸਾਡੀ ਪੰਜਾਬੀ ਲੋਕ ਗਾਇਕੀ ਦਾ ਲੱਚਰਤਾ, ਅਸ਼ਲੀਲਤਾ ਅਤੇ ਨੰਗੇਜ਼ਵਾਦ ਨਾਲ ਕੋਈ ਰਿਸਤਾ ਨਹੀਂ- ਕੰਵਰ ਗਰੇਵਾਲ

ਕੁਝ ਚੰਦ ਮਹਿਮਾਨ ਗਾਇਕ ਆਪਣੇ ਨਿੱਜ਼-ਸੁਆਰਥ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਕਰ ਰਹੇੇ ਹਨ

PPN2012201515ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਅਜੋਕੇ ਸਮੇਂ ਵਿੱਚ ਸਾਡੀ ਪੰਜਾਬੀ ਗਾਇਕੀ ਤੇ ਗੀਤਕਾਰੀ ਬੜੇ ਵੱਡੇ ਸੁਧਾਰ ਦੀ ਮੰਗ ਕਰਦੀ ਹੈ।ਕਿਉਂਕਿ ਸਾਡੀ ਪੰਜਾਬੀ ਲੋਕ ਗਾਇਕੀ ਦਾ ਲੱਚਰਤਾ, ਅਸ਼ਲੀਲਤਾ ਅਤੇ ਨੰਗੇਜ਼ਵਾਦ ਨਾਲ ਕੋਈ ਰਿਸਤਾ ਨਹੀਂ।ਇਸ ਕਰਕੇ ਸਾਡੇ ਗਾਇਕ ਭਾਈਚਾਰੇ, ਗੀਤਕਾਰ ਅਤੇ ਸਰੋਤਿਆਂ ਨੂੰ ਇਸ ਵਿਸ਼ੇ ਸਬੰਧੀ ਗੰਭੀਰ ਹੋਣਾ ਪਵੇਗਾ।ਇਨ੍ਹਾਂ ਅਨਮੋਲ ਸਬਦਾਂ ਦਾ ਪ੍ਰਗਟਾਵਾ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਗਾਇਕੀ ਦਾ ਭੰਡਾਰ ਹੋਰ ਅਮੀਰ ਬਣਾਉਣ ਲਈ ਰਿਸਤੇ-ਨਾਤੇ, ਸੱਭਿਆਚਾਰਕ, ਕਦਰਾਂ-ਕੀਮਤਾਂ ਵਾਲੀ ਗਾਇਕੀ ਦਾ ਪੱਲ੍ਹਾ ਫੜਨਾ ਚਾਹੀਦਾ ਹੈ।ਜਿਸ ਗਾਇਕੀ ਨੂੰ ਸੁਣਦਿਆਂ ਹੀ ਸਮਾਜ ਦਾ ਹਰ ਰਿਸਤਾ ਅੰਸ-ਅੰਸ ਕਰ ਉੇੱਠੇ।ਉਨਾਂ੍ਹ ਨੇ ਇੱਕ ਹੋਰ ਤਰਕ ਮਾਰਦਿਆਂ ਕਿਹਾ ਕਿ ਪੰਜਾਬੀ ਗਾਇਕੀ ਵਿੱਚ ਘੁਸ਼ਪੈਠ ਕਰ ਚੁੱਕੇ ਚੰਦ ਮਹਿਮਾਨ ਗਾਇਕ ਆਪਣੇ ਨਿੱਜ਼ ਸੁਆਰਥ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਕਰ ਰਹੇੇ ਹਨ।ਇਸ ਲਈ ਅਜਿਹੇ ਵੀਰਾਂ ਨੂੰ ਚਾਹੀਦਾ ਹੈ, ਕਿ ਉਹ ਸਾਡੇ ਅਮੀਰ ਸੱਭਿਆਚਾਰ ਵਿਰਸੇ ਨੂੰ ਹੋਰ ਅੱਗੇ ਲਿਜਾਣ ਅਤੇ ਸਾਫ਼-ਸੁਥਰੀ ਤੇ ਢੁੱਕਵੀਂ ਗਾਇਕੀ ਰਾਹੀ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਤਾਂ ਜੋ ਸਾਡੇ ਗੀਤਾਂ ਨੂੰ ਲੋਕ ਆਪਣੇ ‘ਕੱਠੇ ਪ੍ਰੀਵਾਰ ‘ਚ ਬਹਿ ਕੇ ਸੁਣ ਤੇ ਵੇਖ ਸਕਣ।ਪ੍ਰੀਵਾਰ ‘ਚ ਬਹਿ ਕੇ ਸੁਣਨ ਵਾਲੇ ਗੀਤ ਹੀ ਅਸਲ ‘ਚ ਲੋਕ ਗੀਤ ਬਣਕੇ ਹਮੇਸਾਂ ਅਮਰ ਰਹਿੰਦੇ ਹਨ।ਇਸ ਸਮੇਂ ਸੂਫ਼ੀ ਗਾਇਕ ਕੰਵਰ ਗਰੇਵਾਲ ਨਾਲ ਉੱਘੇ ਲੇਖਕ ਰਣਜੀਤ ਝਨੇਰ, ਉੱਘੇ ਲੇਖਕ ਤੇ ਗੀਤਕਾਰ ਤਰਸੇਮ ਮਹਿਤੋ ਬਈਏਵਾਲ, ਬਾਈ ਹਰਜਿੰਦਰ ਸਿੰਘ ਲਾਡੀ, ਬਾਈ ਸੱਤੀ, ਸੁਭਾਸ ਮਲਕ, ਰਛਪਾਲ ਸਿੰਘ, ਦਲਬੀਰ ਸਿੰਘ ਮੱਲੀ ਆਦਿ ਕਈ ਹੋਰ ਸਖਸ਼ੀਅਤਾਂ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply