Saturday, July 5, 2025
Breaking News

ਜੰਡਿਆਲਾ ਗੁਰੂ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਭਾਰੀ ਲੀਡ ਨਾਲ ਜਿਤਾਇਆ ਜਾਵੇਗਾ -ਮਾਣਾ

PPN280403

ਜੰਡਿਆਲਾ ਗੁਰੂ  28 ਅਪ੍ਰੈਲ (ਹਰਿੰਦਰਪਾਲ ਸਿੰਘ)-  ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਭਾਰੀ ਲੀਡ ਨਾਲ ਜਿਤਾਇਆ ਜਾਵੇਗਾ ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਰਾਜੀਵ ਕੁਮਾਰ ਮਾਣਾ ਜਨਰਲ ਸਕੱਤਰ ਭਾਜਪਾ ਜਿਲਾ ਅੰਮ੍ਰਿਤਸਰ ਦਿਹਾਤੀ ਨੇ ਜੰਡਿਆਲਾ ਗੁਰੂ ਵਿਚ ਘਰ ਘਰ ਵੋਟਾਂ ਕਹਿਣ ਮੋਕੇ ਕਿਹਾ ਕਿ ਬ੍ਰਹਮਪੁਰਾ ਨੂੰ ਦਿੱਤੀ ਹੋਈ ਇਕ ਇਕ ਵੋਟ ਨੇ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਹੈ।  ਉਹਨਾਂ ਕਿਹਾ ਕਿ ਸ਼ਹਿਰ ਜੰਡਿਆਲਾ ਗੁਰੂ ਵਿਚ ਪਿਛਲੇ ਪੰਜ ਸਾਲਾਂ ਦੇ ਅਕਾਲੀ ਭਾਜਪਾ ਸਰਕਾਰ ਵੇਲੇ ਦੇ ਪ੍ਰਧਾਨ ਸ੍ਰੀ ਰਾਜਕੁਮਾਰ ਮਲਹੋਤਰਾ ਨੇ ਜੋ ਕੰਮ ਕਰ ਦਿੱਤੇ ਹਨ ਉਸਤੋਂ  ਖੁਸ਼ ਹੋਕੇ ਜਨਤਾ ਦਾ ਰੁਝਾਨ ਸ੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਵੱਲ ਵੱਧਦਾ ਜਾ ਰਿਹਾ ਹੈ। ਭਾਜਪਾ ਆਗੂ ਰਾਜੀਵ ਕੁਮਾਰ ਮਾਣਾ ਨੇ ਕਿਹਾ ਕਿ ਕਾਂਗਰਸ ਨੇ ਕੇਂਦਰ ਸਰਕਾਰ ਵਿਚ ਰਹਿਕੇ ਆਮ ਜਨਤਾ ਨੂੰ ਮਹਿੰਗਾਈ,  ਭ੍ਰਿਸ਼ਟਾਚਾਰ,  ਗੁੰਡਾ ਰਾਜ ਤੋਂ ਸਿਵਾਏ ਕੁਝ ਨਹੀ ਦਿੱਤਾ।ਗਾਂਧੀ ਪਰਿਵਾਰ ਵਲੋਂ ਅਪਨੀ ਧੀ, ਜਵਾਈ,  ਲੜਕੇ ਦੇ ਬੈਂਕ ਖਾਤੇ ਹੀ ਭਰੇ ਹਨ ਅਤੇ ਦੇਸ਼ ਨੂੰ ਅਸੁਰੱਖਿਅਤ ਹਲਾਤਾਂ ਵਿਚ ਲੈ ਆਉਂਦਾ ਹੈ। ਘਰ ਘਰ ਵੋਟਾਂ ਕਹਿਣ ਮੋਕੇ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਨੇ ਜਨਤਾ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵਿਚ ਆਪੋ ਧਾੜ ਹੀ ਕਾਂਗਰਸ ਨੂੰ ਲੈ ਡੁਬੇਗੀ।  ਸ੍ਰ: ਸਰੂਪ ਸਿੰਘ ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨੂੰ ਹਲਕੇ ਤੋਂ ਦੂਰ ਰੱਖਕੇ ਪਹਿਲਾਂ ਹੀ ਹਾਰ ਮੰਨ ਲਈ ਹੈ। ਇਸ ਮੋਕੇ ਅਕਾਲੀ ਦਲ ਭਾਜਪਾ ਟੀਮ ਵਿਚ ਅਮਨ ਢੋਟ ਸ਼ਹਿਰੀ ਪ੍ਰਧਾਨ ਭਾਜਪਾ,  ਰਾਕੇਸ਼ ਕੁਮਾਰ ਰਿੰਪੀ,  ਸਵਿੰਦਰ ਸਿੰਘ, ਡਾ: ਸਤਵਿੰਦਰ ਸਿੰਘ ਬੱਗਾ, ਭਗਵਾਨ ਦਾਸ ਵਿਨਾਇਕ, ਕੁੰਨਣ ਸਿੰਘ ਮੀਤ ਪ੍ਰਧਾਨ ਭਾਜਪਾ ਜਿਲਾ ਅੰਮ੍ਰਿਤਸਰ ਦਿਹਾਤੀ, ਨਵੀਨ ਵਿਨਾਇਕ ਆਦਿ ਹਾਜ਼ਿਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply