ਪੱਟੀ/ਤਰਨ ਤਾਰਨ, 28 ਅਪ੍ਰੈਲ (ਰਾਣਾ)- ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸਿੰਘ ਪੁਰਾ ਪੈਟਰੋਲ ਪੰਪ ਨਜਦੀਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮੋਟਰਸਾਇਕਲ ਤੇ ਅੰਮ੍ਰਿਤਪਾਲ ਸਿੰਘ (15) ਤੇ ਉਹਨਾ ਦੇ ਪਿਤਾ ਸੁਖਵਿੰਦਰ ਸਿੰਘ ਫੌਜੀ ਵਾਸੀ ਸਿੰਘਪੁਰਾ ਸੁਰਸਿੰਘ ਵਾਲੀ ਸਾਇਡ ਤੋ ਆ ਰਹੇ ਸੀ ਤੇ ਸਫਾਰੀ ਗੱਡੀ ਤੇ ਗੁਰਮੁੱਖ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੁਰਸਿੰਘ ਭਿੱਖੀਵਿੰਡ ਤੋ ਸੁਰਸਿੰਘ ਸਾਇੀਡ ਜਾ ਰਿਹਾ ਸੀ।ਪਟਰੋਲ ਪੰਪ ਨਜਦੀਕ ਟੱਕਰ ਹੋ ਜਾਣ ਨਾਲ ਮੋਟਰਸਾਇਕਲ ਸਵਾਰ ਅੰਮ੍ਰਿਤਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਹਨਾਂ ਦੇ ਪਿਤਾ ਗੰਭੀਰ ਹਾਲਤ ਵਿੱਚ ਜਖਮੀ ਹੋ ਗਏ, ਜਿਸ ਨੂੰ ਭਿੱਖੀਵਿੰਡ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਹਾਦਸ਼ੇ ਦੌਰਾਨ ਦੋਨੋ ਵਾਹਨ ਬੁਰੀ ਤਰਾਂ ਨੁਕਸਾਨੇ ਗਏ, ਘਟਨਾ ਸਥਾਨ ਤੇ ਪਹੁਚੇ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਨੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਨੁਕਸਾਨੇ ਗਏ ਵਾਹਨ ਤੇ ਗੱਡੀ ਚਾਲਕ ਗੁਰਮੁੱਖ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਵਲੋਂ ਕਨੂੰਨੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …