Saturday, April 26, 2025

ਨਵਾਂ ਸਾਲ

New Year 2016

ਮੈਨੂੰ ਯਾਦ ਹੈ ਤੂੰ ਪਿਛਲੇ ਸਾਲ ਵੀ ਆਇਆ ਸੀ,
ਇਹਨਾਂ ਹੀ ਦਿਨਾਂ ਚ ਆਇਆ ਸੀ ਤੇਰਾ ਨਾਮ ਉਦੋਂ 2015 ਸੀ,
ਤੇਰੇ ਆਉਣ ਦੀ ਬੜੀ ਖ਼ੁਸੀ ਸੀ ਮੈਨੂੰ ਵੀ ਤੇ ਹੋਰਾਂ ਨੁੰ ਵੀ,
ਨਵੀਆਂ ਉਮੀਦਾਂ ਸਨ ਤੇਰੇ ਤੋਂ, ਕਿ ਖ਼ੁਸੀਆਂ ਲੈ ਕੇ ਆਵੇਂਗਾ,
ਸਭ ਲਈ, ਹਰ ਕੋਈ ਖ਼ੁਸ਼ੀਆਂ ਮਾਣੇਗਾ, ਸਭ ਪਾਸੇ ਸਾਂਤੀ ਹੋਵੇਗੀ,
ਤੂੰ ਵਾਅਦਾ ਵੀ ਕੀਤਾ ਸੀ ਕਿ ਭਾਈ ਦਾ ਭਾਈ ਵੈਰੀ ਨਹੀਂ ਹੋਵੇਗਾ,
ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ, ਸਭ ਪਾਸੇ ਖ਼ੁਸ਼ਹਾਲੀ ਲੈ ਆਵਾਂਗਾ,
ਇੱਜ਼ਤਾਂ ਨਹੀਂ ਰੁਲਣਗੀਆਂ ,
ਪਰ ਤੂੰ ਸਾਰੇ ਵਾਅਦੇ ਨਹੀਂ ਨਿਭਾਏ,
ਮੁੱਕਰਿਆ ਤਾਂ ਨਹੀਂ, ਪਰ ਕੁੱਝ ਵਾਅਦੇ ਤੇ ਆਸਾਂ ਪੂਰੀਆਂ ਨਹੀਂ ਕੀਤੀਆਂ ਤੂੰ,
ਜ਼ਿਕਰ ਨਾ ਕਰਾਂ ਤਾਂ ਠੀਕ ਰਹੂ,
ਐਂਵੇ ਤੇਰਾ ਵੀ ਮਨ ਖ਼ਰਾਬ ਹੋਊ ਤੇ ਮੇਰਾ ਵੀ,
ਪਰ ਹੁਣ ਤੁੰ ਫੇਰ ਨਾਮ 2016 ਰੱਖ ਕੇ ਆਉਣਾ,
ਮੈਨੂੰ ਹੁਣ ਵੀ ਓਨੀ ਹੀ ਖ਼ੁਸੀ ਹੈ, ਹੋਰਾਂ ਨੁੰ ਵੀ ਹੈ,
ਉਹੀ ਉਮੀਦਾਂ ਆਸਾਂ ਨੇ,
ਉਮੀਦ ਹੈ, ਇਸ ਵਾਰ ਅਪਣਾ ਵਾਅਦਾ ਜ਼ਰੂਰ ਨਿਭਾਵੇਂਗਾ….
ਦੱਸ ਨਿਭਾਵੇਂਗਾ ਨਾ….ਹੈ ਨਾ..

 

ਹਰਦੀਪ ਬਿਰਦੀ
9041600900

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply