Thursday, May 23, 2024

‘ਨਵਾਂ ਸਾਲ ਆਇਆ’

ਨਵੇਂ ਸਾਲ ‘ਤੇ ਵਿਸ਼ੇਸ਼

ਖੁਸ਼ੀਆਂ-ਖੇੜ੍ਹੇ ਨਵਾਂ ਸਾਲ ਲਿਆਇਆ,
ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ।

ਸਾਲ 2016 ਸਾਨੂੰ ਵਿਲਕਮ ਕਹਿ ਗਿਆ,
ਜਦ ਚੰਦਰਾ ਵਿਛੋੜਾ 2015 ਦਾ ਪੈ ਗਿਆ।
ਸ਼ੋਗ ‘ਚ ਨ੍ਹੀ ਭੰਗੜਾ ਖੁਸ਼ੀ ਦੇ ਵਿੱਚ ਪਾਇਆ,
ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ।

ਖਿੜ੍ਹਗੇ ਨੇ ਫੁੱਲ ਦੂਰ-ਦੂਰ ਤਾਂਈ ਮਹਿਕਦੇ,
ਭੌਰੇ ਵੀ ਸਰੂਰ ਵਿੱਚ ਫਿਰਦੇ ਨੇ ਟਹਿਕਦੇ।
ਸਾਰਾ ਜੱਗ ਖੁਸ਼ੀ ਵਿੱਚ ਫਿਰੇ ਨਛਿਆਇਆ,
ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ।

ਸੱਚੇ ਪਾਤਸ਼ਾਹ ਦੀ ਹੋਈ ਸਭ ਊੱਤੇ ਮੇਹਰ,
ਵਧਾਈ ਲੈਕੇ ਆਈ ਸੂਰਜ ਦੀ ਸੱਜ਼ਰੀ ਸਵੇਰ।
ਆਸਾਂ ਦੀਆਂ ਕਿਰਨਾਂ ਨੇ ਜ਼ਿੰਦਗੀ ਨੂੰ ਰੁਸ਼ਨਾਇਆ,
ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ।

ਵਟਸ਼ਪ ਉੱਤੇ ਮੈਸ਼ਿਜ ਕਈ ਪਾਉਂਦੇ ਨੇ,
ਹੈਪੀ ਨਿਊ ਯੀਅਰ ਕਹਿ ਕੇ ਕਈ ਹੱਥ ਵੀ ਮਿਲਾਉਂਦੇ ਨੇ।
ਬਾਬੇ ਨਾਨਕ ਅੱਗੇ ‘ਮਹਿਤੋ’ ਨੇ ਸੁਕਰ ਮਨਾਇਆ,
ਨਵਾਂ ਸਾਲ ਆਇਆ ਜੀ, ਨਵਾਂ ਸਾਲ ਆਇਆ।

Tarsem Mehto

 

 

 

 

 

– ਤਰਸੇਮ ਮਹਿਤੋ,
ਪਿੰਡ- ਬਈਏਵਾਲ (ਸੰਗਰੂਰ)
ਮੋ: 95019-36536

Check Also

ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ

ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ, ਦੋ ਆਉਂਦੀਆਂ ਤੇ ਦੋ ਜਾਂਦੀਆਂ ਨੇ। ਏਥੇ ਲੱਖਾਂ ਲੋਕੀਂ ਮਿਲਦੇ …

Leave a Reply