ਫ਼ਾਜ਼ਿਲਕਾ, 29ਅਪ੍ਰੈਲ (ਵਿਨੀਤ ਅਰੋੜਾ) – ਸਥਾਨਕ ਰਾਜਾ ਸਿਨੇਮਾ ਰੌਡ ਤੇ ਸਥਿਤ ਸਫਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੀ ਪ੍ਰਿੰਸੀਪਲ ਮੈਡਮ ਸੀਮਾ ਅਰੌੜਾ ਨੇ ਅਕੈਡਮੀ ਵਿੱਚ ਇੰਗਲਿਸ ਗ੍ਰਾਮਰ ਅਤੇ ਇੰਗਲਿਸ ਸਪੀਕਿੰਗ ਕੋਰਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ 30 ਅਪ੍ਰੈਲ ਨੂੰ ਦੇਸ਼ ਅੰਦਰ ਹੋਣ ਜਾ ਰਹੀਆਂ 13ਵੀਂ ਲੋਕ-ਸਭਾ ਚੋਣਾਂ ਵਿੱਚ ਵੱਧ ਚੱੜ ਕੇ ਆਪਣੇ ਮਤਾਧਿਕਾਰ ਦੀ ਵਰਤੋਂ ਕਰਣ ਦੀ ਅਪੀਲ ਕੀਤੀ ।ਮੈਡਮ ਸੀਮਾ ਅਰੌੜਾ ਨੇ ਕਿਹਾ ਕਿ ਵੋਟ ਪਾਉਂਣਾ ਸਾਡਾ ਅਧਿਕਾਰ ਹੈ ਤੇ ਸਾਨੂੰ ਇਸ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ । ਉਨਾਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਜਿਆਦਾ ਤੋਂ ਜਿਆਦਾ ਮੱਤਦਾਨ ਹੋਣਾ ਜਰੂਰੀ ਹੈ ।ਉਨਾਂ ਨੇ ਕਿਹਾ ਕਿ ਸਾਫ਼ ਸੁਥਰੇ ਅਤੇ ਵਿਕਾਸਸ਼ੀਲ ਸੋਚ ਵਾਲੇ ਸੰਸਦ ਚੁਣਨਾ ਸਾਡੀ ਜ਼ਿੰਮੇਦਾਰੀ ਹੈ ।ਇਸ ਲਈ ਕੋਈ ਵੀ ਬਹਾਨਾ ਬਣਾ ਕੇ ਵੋਟ ਪਾਉਣ ਤੋਂ ਵੰਚਿਤ ਨਾ ਰਹੋ । ਮੈਡਮ ਸੀਮਾ ਨੇ ਕਿਹਾ ਕਿ ਸਾਨੂੰ ਕਿਸੇ ਵੀ ਲਾਲਚ ਵਿੱਚ ਆ ਕੇ ਆਪਣੀ ਵੋਟ ਦੀ ਤਾਕਤ ਨੂੰ ਬਰਬਾਦ ਨਹੀ ਕਰਨਾ ਚਾਹਿਦਾ ।ਇਸ ਮੌਕੇ ਮੈਡਮ ਵਾਣੀ ਝਾਂਬ, ਮੈਡਮ ਸੀਲਪਾ ਜਸੂਜਾ, ਸੁਨੀਲ ਕੁਮਾਰ ਅਤੇ ਮਨੀਸ ਝਾਂਬ ਨੇ ਵੀ ਸਭ ਨੂੰ ਵੋਟ ਪਾਉਂਣ ਦੀ ਅਪੀਲ ਕੀਤੀ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …