ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਆਈ.ਡੀ ਅਬੈਕਸ ਵੱਲੋਂ ਹਾਲ ਹੀ ਵਿੱਚ ਫਿਰੋਜਪੁਰ ਵਿੱਚ ਕਰਵਾਏ ਗਏ ਸਟੇਟ ਲੇਵਲ ਅਬੈਕਸ ਮੁਕਾਬਲਿਆਂ ਵਿੱਚ ਫਾਜਿਲਕਾ ਦੇ 44 ਬੱਚਿਆਂ ਨੇ ਵੱਖ-ਵੱਖ ਗਰੁਪ ਵਰਗ ਵਿੱਚ ਭਾਗ ਲਿਆ ਜਿਸ ਵਿੱਚ ਤਰੂਸ਼ੀ ਗੁਪਤਾ ਅਤੇ ਧਰਮੇਸ਼ ਨੇ ਵੱਖ-ਵੱਖ ਵਰਗ ਵਿੱਚ ਸੁਪਰ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ । ਇਨਾਂ ਨੂੰ ਆਈਡੀ ਕੰਪਨੀ ਵੱਲੋਂ 1100 ਦਾ ਚੇਕ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਫਸਟ ਲੈਵਲ ਕਿਡਸ ਅਤੇ ਫਸਟ ਲੇਵਲ ਸੀਨੀਅਰ ਵਿੱਚ ਕ੍ਰਮਵਾਰ ਆਸ਼ਿਮ ਅਤੇ ਗੁੰਜਨ ਅਤੇ ਥਰਡ ਲੇਵਲ ਸੀਨੀਅਰ ਵਿੱਚ ਸਮਦਿਸ਼ਾ ਚੈੰਂਪੀਅਨ ਬਣੇ ਅਤੇ ਵੱਖ-ਵੱਖ ਲੇਵਲ ਦੇ ਉਮਰ ਵਰਗ ਵਿੱਚ 23 ਬੱਚਿਆਂ ਨੇ ਪਹਿਲਾਂ , ਦੂਸਰਾ ਅਤੇ ਤੀਸਰੇ ਸਥਾਨ ਤੇ ਕਬਜਾ ਕੀਤਾ । ਇਸ ਤੋਂ ਇਲਾਵਾ 10 ਬੱਚਿਆਂ ਨੇ ਮੈਰਿਟ ਸਥਾਨ ਹਾਸਲ ਕੀਤਾ ।ਸੈਂਟਰ ਦੇ ਸੰਚਾਲਕ ਸੌਰਭ ਡੋਡਾ ਨੇ ਬੱਚਿਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਉਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …