Friday, July 5, 2024

ਤਲਬੀਰ ਗਿੱਲ ਵਲੋਂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਤਨਵੀਰ ਸਨਮਾਨਿਤ

PPN1301201601

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕਤਰ ਸ: ਤਲਬੀਰ ਸਿੰਘ ਗਿਲ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਚੋਣ ‘ਚ ਪ੍ਰਧਾਨ ਚੁਣੇ ਗਏ ਸ: ਤਨਵੀਰ ਸਿੰਘ ਅਤੇ ਉੱਪ ਪ੍ਰਧਾਨ ਬਣੇ ਕਰਨ ਥਿੰਦ ਨੂੰ ਸਨਮਾਤਿ ਕੀਤਾ ਗਿਆ।
ਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵਿਭਾਗ ‘ਚ ਕਲ ਸੰਪਨ ਹੋਈ ਉਕਤ ਚੋਣ ‘ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਨੁਮਾਇੰਦਿਆਂ ਵਲੋਂ ਬਾਈਓ ਕਮਿਸਟਰੀ ਵਿਭਾਗ ਦਾ ਤਨਵੀਰ ਸਿੰਘ ਨੂੰ 19 ਵੋਟਾਂ ਨਾਲ ਪ੍ਰਧਾਨ ਅਤੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਵਿਭਾਗ ਦੇ ਕਰਨ ਥਿੰਦ ਨੂੰ 20 ਨਾਲ ਉੱਪ ਪ੍ਰਧਾਨ ਚੁਣਿਆ ਗਿਆ। ਸ: ਗਿਲ ਨੇ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸੰਬੋਧਨ ਦੌਰਾਨ ਨਵੀ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਵਿਦਿਆਰਥੀ ਮਸਲਿਆਂ ਨੂੰ ਸੁਲਝਾਉਣ ਲਈ ਤਤਪਰ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਕਿ ਵੋਟਰਾਂ ਦਾ 48% ਤੋਂ ਜ਼ਿਆਦਾ ਹਿੱਸਾ ਹਨ ਦੀ ਸ਼ਕਤੀ ਰਾਜ ਨੂੰ ਅਗਾਂਹ ਲੈ ਜਾਣ ਦੇ ਕਾਬਲ ਹੈ। ਉਹਨਾਂ ਕਿਹਾ ਕਿ ਜਿਸ ਦੇਸ਼ ਦਾ ਨੌਜਵਾਨ ਰਾਜਸੀ ਤੇ ਸਮਾਜਿਕ ਤੌਰ ਤੇ ਜਾਗ੍ਰਿਤ ਹੋਵੇ ਉਹੀ ਦੇਸ਼ ਦਰਪੇਸ਼ ਚੁਨੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਦੀਆਂ ਹਨ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਲ ਤਵਜੋ ਦੇਣ, ਵਾਤਾਵਰਨ ਸ਼ੁੱਧਤਾ ਲਈ ਪੌਦੇ ਲਗਾਉਣ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵੱਡੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਕਿਹਾ। ਉਹਨਾਂ ਦਸਿਆ ਕਿ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦੀ ਉੱਸਾਰੂ ਤੇ ਦੂਰ ਅੰਦੇਸ਼ੇ ਸੋਚ ਸਦਕਾ ਸਰਕਾਰ ਨੌਜਵਾਨਾਂ ਨੂੰ ਸਵਾ ਲੱਖ ਨੌਕਰੀਆਂ ਦੇਣ ਜਾ ਰਹੀ ਹੈ। ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਸ਼ਕਤੀਆਂ ਰਾਜ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ਾਂ ਚ ਲਗੇ ਹੋਏ ਹਨ ਪਰ ਅਸੀ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਮੌਕੇ ਗੁਰਪ੍ਰੀਤ ਰੰਧਾਵਾ, ਹੈਰੀ ਹੁੰਦਲ, ਮਨਬੀਰ ਸਿੰਘ ਖਾਸਾ, ਬਿਲਾ ਕੋਟ ਖਾਲਸਾ, ਰਿੰਪਲ ਰਣਦੀਪ, ਪ੍ਰਭ ਭੁਲਰ, ਰਮਨ , ਵਿਕਰਮ , ਸਾਹਿਬ ਸਿੰਘ, ਅੰਕੁਝ , ਅਮ੍ਰਿਤ ਬੁਟਰ, ਪ੍ਰਦੀਪ ਦਤਾ, ਸੰਦੀਪ ਸਿੰਘ, ਬਿਲਾ ਮੀਰਾਂਕੋਟ, ਸੁਖਮਨ ਆਦਿ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply