ਮੈਥੋਂ ਉਹਦੇ ਨਾ ਪਵਾਂਦੀ ਗੱਲ ਹਾਰ ਅੰਮੀਏ,
ਜਿਹੜਾ ਦਾਜ ਪਿੱਛੇ ਦੇਵੇ ਮਾਰ ਅੰਮੀਏ।
ਪੁੱਤਾਂ ਵਾਂਗ ਮੈਨੂੰ ਤੂੰ ਮਾਂ ਪਾਲਿਆ,
ਚੀਜ਼ ਜਿਹੜੀ ਮੰਗੀ ਕਦੇ ਨਾ ਟਾਲਿਆ।
ਰੋਂਦੀ ਧੀ ਤੇਥੋਂ ਹੋਣੀ ਨਾ ਸਹਾਰ ਅੰਮੀਏ,
ਮੈਥੋਂ ਉਹਦੇ ਨਾ………
ਜਨਮ ਦੇ ਕੇ ਕੀਤਾ ਮੇਰੇ ਤੇ ਉਪਕਾਰ,
ਹਰ ਵੇਲੇ ਤੂੰ ਹੀ ਲਈ ਮੇਰੀ ਸਾਰ।
ਉੱਡ ਜਾਣੀ ਇਕ ਦਿਨ ਚਿੜੀਆਂ ਦੀ ਡਾਰ ਅੰਮੀਏ,
ਮੈਥੋਂ ਉਹਦੇ ਨਾ………
ਮੇਰੀ ਹਰ ਗੱਲ ਤੇ ਤੂੰ ਕੀਤਾ ਇਤਬਾਰ,
ਤੇਰੇ ਸਿਰ ਤੇ ਨਾ ਬਣਾਂਗੀ ਮਾਏਂ ਕਦੇ ਭਾਰ।
ਕਿਉਂ ਹਰ ਪਾਸੇ ਪਈ ਹਾਹਾਕਾਰ ਅੰਮੀਏ,
ਮੈਥੋਂ ਉਹਦੇ ਨਾ………
ਦਾਜ ਲਈ ਮਾਰ ਕੇ ਬਣਨਗੇ ਗੁਨਾਹਗਾਰ,
ਤੇਰੀ ਤੱਪਦੀ ਰੂਹ ਦੇਣਗੇ ਠਾਰ,
ਤੇਰੇ ਮੇਰੇ ਦਿਲ ਦੀ ਜੁੜੀ ਹੈ ਤਾਰ ਅੰਮੀਏ,
ਮੈਥੋਂ ਉਹਦੇ ਨਾ………
ਦਿਨ ਜਿੰਦਗੀ ਦੇ ਮਿਲੇ ਨੇ ਚਾਰ ਅੰਮੀਏ,
ਇਹ ਦਿਨ ਨਾ ਆਉਣਗੇ ਬਾਰ-ਬਾਰ ਅੰਮੀਏ,
ਸੁੱਖ ਮੈਨੂੰ ਦਿਤੇ ਬੇਸ਼ਮਾਰ ਅੰਮੀਏ।
ਮੈਥੋਂ ਉਹਦੇ ਨਾ ਪਵਾਂਦੀ ਗੱਲ ਹਾਰ ਅੰਮੀਏ,
ਜਿਹੜਾ ਦਾਜ ਪਿੱਛੇ ਦੇਵੇ ਮਾਰ ਅੰਮੀਏ।
ਪ੍ਰਿਅੰਕਾ ਪਾਰਸ
ਸ਼ਿਵ ਨਗਰ ਮੁਹੱਲਾ, ਢਾਕੀ ਰੋਡ,
ਪਠਾਨਕੋਟ।
Punjab Post Daily Online Newspaper & Print Media
