Monday, July 8, 2024

ਪਿੰਡ ਵਾਸੀਆਂ ਨੇ 500 ਦੇ ਕਰੀਬ ਅਵਾਰਾ ਪਸ਼ੂਆਂ ਨੂੰ ਸ਼ਹਿਰ ‘ਚ ਵਾੜਿਆ

ਵੋਟ ਬੈਂਕ ਦੇ ਚੱਕਰ ਵਿਚ ਸਰਕਾਰ ਦੇ ਦਬਾਅ ਹੇਠ ਪ੍ਰਸਾਸ਼ਨ ਚੁੱਪ

PPN1801201604

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਉਸ ਸਮੇਂ ਹੰਗਾਮੇ ਵਾਲੀ ਸਥਿਤ ਉਤਪੁੰਨ ਹੋ ਗਈ ਜਦ ਸ਼ਹਿਰ ਵਿਚ ਆਸ ਪਾਸ ਦੇ ਪਿੰਡ ਵਾਸੀਆਂ ਨੇ 500 ਦੇ ਕਰੀਬ ਅਵਾਰਾ ਪਸੂਆਂ ਨੂੰ ਸ਼ਹਿਰ ਵਿਚ ਵਾੜ ਦਿੱਤਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਲੇਕਿਨ ਪੁਲਿਸ ਨੇ ਮੌਕੇ ‘ਤੇ ਕੋਈ ਕਾਰਵਾਈ ਨਾ ਕੀਤੀ ਅਤੇ ਪਿੰਡ ਵਾਸੀ ਆਰਾਮ ਨਾਲ ਨਾਅਰੇਬਾਜੀ ਕਰਦੇ ਹੋਏ ਅਵਾਰਾ ਪਸੂਆਂ ਨੂੰ ਸ਼ਹਿਰ ਵਿਚ ਛੱਡ ਕੇ ਵਾਪਸ ਪਿੰਡ ਚਲੇ ਗਏ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਸ਼ਹਿਰ ਵਾਸੀਆਂ ਨੂੰ ਅਵਾਰਾ ਪਸੂਆਂ ਤੋਂ ਨਿਜਾਤ ਦਿਵਾਉਣ ਵਿੱਚ ਪੁਰੀ ਤਰ੍ਹਾਂ ਇਸ ਮਾਮਲੇ ਵਿਚ ਫੇਲ੍ਹ ਹੋ ਚੁੱਕਿਆ ਹੈ। ਵੋਟ ਬੈਂਕ ਦੇ ਚੱਕਰ ਵਿਚ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਪ੍ਰਸਾਸ਼ਨ ਨੇ ਵੀ ਅਵਾਰਾ ਪਸੂਆਂ ਨੂੰ ਸ਼ਹਿਰ ਦੇ ਵਿਚੋਂ ਵਿਚ ਛੱਡ ਜਾਣ ਦੀ ਸੂਚਨਾ ਦੇ ਬਾਵਜੂਦ ਵੀ ਪਿੰਡ ਵਾਸੀਆਂ ‘ਤੇ ਕੋਈ ਕਾਰਵਾਈ ਨਹੀ ਕੀਤੀ ਜਿਸ ਨਾਲ ਇਹ ਕਿ ਵੋਟ ਦੇ ਸਾਹਮਣੇ ਸ਼ਹਿਰ ਵਾਸੀਆਂ ਦੀ ਜਾਨ ਦੀ ਕੋਈ ਕੀਮਤ ਨਹੀ ਇਹ ਵਿਚਾਰ ਪ੍ਰਗਟ ਕਰਦਿਆਂ ਸਮਾਜ ਸੇਵੀ ਸੰਸਥਾ ਨੋਜਵਾਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੋਨੂੰ ਮਹੇਸਵਰੀ ਨੇ ਜਿਲ੍ਹਾ ਪ੍ਰਸਾਸ਼ਨ ਪ੍ਰਤੀ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸ਼ਹਿਰ ਵਾਸੀ ਢਾਈ ਹਾਜ਼ਰ ਦੇ ਕਰੀਬ ਅਵਾਰਾ ਪਸੂਆਂ ਦੇ ਕਾਰਨ ਤੰਗ ਹੋਇਆ ਪਿਆ ਹੈ।ਐਤਵਾਰ ਦੇ ਦਿਨ ਨਰੂਆਣਾ, ਮੁਲਤਾਨੀਆਂ ਅਤੇ ਬੀੜ ਬਹਿਮਣ ਦੇ ਵਾਸੀਆਂ ਨੇ 500 ਹੋਰ ਅਵਾਰਾ ਪਸੂਆਂ ਨੂੰ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਭੇਂਟ ਕੀਤਾ ਹੈ।ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਪ੍ਰਸਾਸ਼ਨ ਗਉਸ਼ਾਲਾ ਬਣਾ ਕੇ ਸ਼ਹਿਰ ਨੂੰ ਅਵਾਰਾਂ ਪਸੂਆਂ ਤੋਂ ਮੁਕਤੀ ਦਿਵਾਉਣ ਦੇ ਜੋ ਦਾਅਵੇ ਕਰ ਰਿਹਾ ਹੈ ਉਹ ਪੂਰੀ ਤਰ੍ਹਾ ਖੋਖਲੇ ਅਤੇ ਵੋਟ ਬੈਂਕ ਨੂੰ ਰਿਝਾਉਣ ਵਾਲੇ ਦਾਅਵੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਸਰਕਾਰ ਵੀਡੀਓ ਗਰਾਫ਼ੀ ਦੇ ਆਧਾਰ ‘ਤੇ ਮਾਮਲੇ ਦਰਜ ਕਰ ਸਕਦੀ ਹੈ ਤਾਂ ਸੂਚਨਾ ਦੇਣ ਦੇ ਬਾਵਜੂਦ ਵੀ ਪਿੰਡ ਵਾਸੀਆਂ ਨੂੰ ਰੋਕਣ ਲਈ ਪੁਲਿਸ ਨਹੀ ਆਈ।ਜਦਕਿ ਪਸੂਆਂ ਨੂੰ ਛੱਡਣ ਵਾਲੇ ਪਿੰਡ ਵਾਸੀਆਂ ਦੀਆ ਤਸਵੀਰਾਂ ਸਰੇਆਮ ਵਾਇਰਲ ਹੋ ਚੁੱਕੀਆਂ ਹਨ ਲੇਕਿਨ ਵੋਟਾਂ ਦੇ ਕਾਰਨ ਪ੍ਰਸਾਸ਼ਨ ਸਰਕਾਰ ਦੇ ਦਬਾਅ ਕਾਰਨ ਪਿੰਡ ਵਾਲਿਆਂ ‘ਤੇ ਕੋਈ ਕਾਰਵਾਈ ਨਹੀ ਕਰੇਗਾ।ਸੰਸਥਾ ਚੈਅਰਮੇਨ ਨੇ ਕਿਹਾ ਕਿ ਸ਼ਹਿਰ ਵਿਚ ਇਸ ਪ੍ਰਕਾਰ ਅਵਾਰਾ ਪਸੂਆਂ ਨੂੰ ਛੱਡਣਾ ਐਨੀਮਲ ਐਕਟ ਦੇ ਤਹਿਤ ਅਪਰਾਧ ਹੈ ਜਿਸ ਦੇ ਸੰਬੰਧਤ ਸੰਸਥਾ ਦੁਆਰਾ ਪਿੰਡ ਵਾਸੀਆਂ ਦੀਆਂ ਤਸਵੀਰਾਂ ਸਮੇਤ ਸਿਕਾਇਤ ਸੰਬੰਧਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply