Monday, July 8, 2024

ਸਰਕਾਰੀ ਤੰਤਰ ਸਕੂਲਾਂ ਨੂੰ ਸਿਰਫ ਕਾਗਜ਼ੀ ਅੰਕੜੇ ਇੱਕਠੇ ਕਰਨ ਤੱਕ ਸੀਮਿਤ ਨਾ ਕਰੇ- ਪੀ.ਯੂ.ਐਸ.ਏ ਆਗੂ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਪ੍ਰਾਈਵੇਟ ਅਨਏਡਿਡ ਸਕੂਲਜ ਐਸੋਸੀਏਸ਼ਨ (ਰਜਿ) ਪੰਜਾਬ (ਪੀ ਯੂ ਐਸ ਏ) ਦੀ ਇੱਕ ਪੰਜਾਬ ਪੱਧਰ ਦੀ ਮੀਟਿੰਗ ਵਿਨੋਦ ਕੁਮਾਰ ਖੁਰਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਭਰ ਚੋਂ 150 ਡੈਲੀਗੇਟ ਸ਼ਾਮਲ ਹੋਏ ਮੀਟਿੰਗ ਵਿੱਚ ਸਕੂਲਾਂ ਨੂੰ ਦਰਪੇਸ਼ ਮੁਸ਼ਕਲਾਂ ਵਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਵੱਖ-ਵੱਖ ਜਿਲ੍ਹਿਆਂ ਨਾਲ ਸਬੰਧਤ ਸਕੂਲ ਮੁਖੀਆਂ ਨੇ ਆਪਣੇ ਵਿਚਾਰ ਰੱਖੇ ਕਿਉਂਕਿ (ਸੀ ਬੀ ਐਸ ਈ/ਆਈ ਸੀ ਐਸ ਈ) ਪ੍ਰਾਈਵੇਟ ਅਨਏਡਿਡ ਸਕੂਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਵਧੀਆ ਸਿੱਖਿਆ ਪ੍ਰਦਾਨ ਕਰਦੇ ਹਨ ਪ੍ਰੰਤੂ ਸਰਕਾਰੀ ਤੰਤਰ ਵਲੋਂ ਰੋਜ ਨਵੀਆਂ ਅੜਚਨਾਂ ਪੈਦਾ ਕਰ ਕੇ ਸਕੂਲਾਂ ਨੂੰ ਸਿਰਫ ਕਾਗਜ਼ੀ ਅੰਕੜੇ ਇੱਕਠੇ ਕਰਨ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਰੁਝਾਨ ਹੈ ਅਤੇ ਸਿੱਖਿਆ ਦਾ ਨੁਕਸਾਨ ਹੋ ਰਿਹਾ ਹੈ। ਸਕੂਲਾਂ ਵਿੱਚ ਬੇਲੋੜਾ ਸਰਕਾਰੀ ਦਖਲ ਵੱਧ ਰਿਹਾ ਹੈ ਜਿਸ ਨੂੰ ਰੋਕਣਾ ਸਮੇਂ ਦੀ ਲੋੜ ਹੈ ਤਾਂ ਕਿ ਪੰਜਾਬ ਸਿੱਖਿਆ ਵਿੱਚ ਮੋਹਰੀ ਸੂਬਾ ਬਨ ਕੇ ਅਪਣੀ ਨਵੇਕਲੀ ਥਾਂ ਬਣਾ ਸਕੇ।ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸੀਏਸ਼ਨ ਰਜਿ (ਪੀ ਯੂ ਐਸ ਏ) ਪੰਜਾਬ ਸਰਕਾਰ ਪਾਸੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰਦੀ ਹੈ ਕਿ ਸਕੂਲ ਕੋਈ ਕਮਰਸ਼ੀਅਲ ਗਤੀਵਿਧੀ ਨਹੀਂ ਕਰਦੇ ਪ੍ਰੰਤੂ ਸਕੂਲਾਂ ਨੂੰ ਬਿਜਲੀ ਕਮਰਸ਼ੀਅਲ ਰੇਟ ਤੇ ਮਿਲਦੀ ਹੈ ਜੋ ਘਰੇਲੂ ਰੇਟ ਪਰ ਮਿਲਣੀ ਚਾਹੀਦੀ ਹੈ,ਸਕੂਲਾਂ ਵਿੱਚ ਬੱਚਿਆਂ ਨੂੰ ਜੋ ਵੈਨਾਂ ਲੈ ਕੇ ਆਉਣ ਦਾ ਕੰਮ ਕਰਦੀਆਂ ਹਨ ਉਨ੍ਹਾਂ ਦੇ ਟੈਕਸ ਗੁਆਂਢੀ ਰਾਜਾਂ ਹਰਿਆਣਾਂ, ਰਾਜਸਥਾਨ, ਹਿਮਾਚਲ ਦੀ ਤਰਜ ਤੇ ਮੁਆਫ ਕੀਤਾ ਜਾਵੇ ਜਾਂ ਇਸ ਨੂੰ ਘਟਾ ਕੇ ਟੋਕਨ ਦੇ ਤੌਰ ਤੇ 1000/- ਸਾਲ ਕੀਤਾ ਜਾਵੇ, ਸਕੂਲਾਂ ਦੀਆਂ ਵੈਨਾਂ ਵਿੱਚ ਬੱਚਿਆਂ ਦੀ ਬੈਠਣ ਦੀ ਕਪੈਸਟੀ 1 ਸੀਟੇ 1.5 ਬੱਚਾ ਕੀਤੀ ਜਾਵੇ ਤਾਂ ਕਿ ਮਾਪਿਆਂ ਤੇ ਬੋਝ ਘੱਟ ਸਕੇ, ਸਕੂਲਾਂ ਵਾਸਤੇ ਜੋ ਨਵੀਂ ਫੀ-ਕਮੇਟੀ ਸਰਕਾਰ ਬਨਾਉਣ ਜਾ ਰਹੀ ਹੈ ਉਸ ਵਿੱਚ ਐਸੋਸੀਏਸ਼ਨ ਦੇ ਘੱਟੋ ਘੱਟ ਦੋ ਨੁਮਾਇੰਦੇ ਲਏ ਜਾਣ ਤਾਂ ਕਿ ਸਕੂਲਾਂ ਦਾ ਪੱਖ ਵੀ ਸਹੀ ਤੌਰ ਤੇ ਰਖਿਆ ਵਿਚਾਰਿਆ ਜਾ ਸਕੇ, ਇਸ ਨੂੰ ਸਿਰਫ ਅਫਸਰ ਸ਼ਾਹੀ ਤੇ ਨਾ ਛਡਿਆ ਜਾਵੇ, ਸਕੂਲਾਂ ਜਡੱਫ ਞ.”.5 ਦਾਖਲਿਆਂ ਸਬੰਧੀ ਕੋਈ ਸਪਸ਼ਟ ਨੀਤੀ ਐਲਾਨੀ ਜਾਵੇ। ਨਹੀਂ ਤਾਂ ਪ੍ਰਾਈਵੇਟ ਅਨਏਡਿਡ ਸਕੂਲਾਂ ਨੂੰ 25% ਕੋਟੇ ਚੋਂ ਖਾਰਜ ਕੀਤਾ ਜਾਵੇ, ਪ੍ਰਾਈਵੇਟ ਅਨਏਡਿਡ ਸਕੂਲਾਂ ਦੀ ਸੁਤੰਤਰ ਹੋਂਦ ਦਾ ਖਿਆਲ ਰਖਿਆ ਜਾਵੇ ਅਤੇ ਬੇ-ਲੋੜੀ ਦਖਲ ਅੰਦਾਜੀ ਜੋ ਸਰਕਾਰੀ ਬਾਬੂਆਂ ਵਲੋਂ ਕੀਤੀ ਜਾਂਦੀ ਹੈ ਬੰਦ ਕੀਤੀ ਜਾਵੇ ਅਤੇ ਸਕੂਲਾਂ ਨੂੰ ਪ੍ਰਾਪਰਟੀ ਟੈਕਸ ਮੁਆਫ ਕੀਤਾ ਜਾਵੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply