Monday, July 8, 2024

ਮਾੜੇ ਰੂਝਾਨ ਕਾਰਨ ਸਮਾਜਸੇਵੀ ਸੰਸਥਾਵਾਂ ਵਲੋਂ ਬਲੱਡ ਬੈਂਕ ਦੇ ਕਰਮਚਾਰੀਆਂ ਖਿਲਾਫ ਭਾਰੀ ਰੋਸ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖੂਨਦਾਨੀਆਂ ਦਾ ਗੜ੍ਹ ਮੰਨੇ ਜਾਣ ਵਾਲਾ ਬਠਿੰਡਾ ਸ਼ਹਿਰ ਵਿੱਚ ਖੂਨਦਾਨੀਆਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਬਲੱਡ ਬੈਂਕ ਦੀ ਮਾੜੀ ਕਾਰਗੁਜਾਰੀ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।ਭਲੇ ਹੀ ਸ਼ਹਿਰ ਦੀਅਸ਼ ਕਈ ਸਮਾਜਸੇਵੀ ਸੰਸਥਾਵਾਂ ਵਲੋਂ ਖੂਨਦਾਨ ਕੈਂਪ ਨਾ ਲਗਾਉਣ ਕਾਰਨ ਬਲੱਡ ਬੈਂਕ ਦਾ ਬਾਈਕਾਟ ਕੀਤਾ ਗਿਆ ਹੈ।ਜਿਸ ਦਾ ਕਾਰਨ ਬਲੱਡ ਬੈਂਕ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਬਲੱਡ ਲੈਣ ਆਉਣ ਵਾਲੇ ਲੋਕਾਂ ਨਾਲ ਦੁਰਵਿਹਾਰ ਕਰਨਾ, ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਲਗਾਉਣ ਉਪਰੰਤ ਟੀਮ ਵਲੋਂ ਦੋ ਘੰਟੇ ਦੀ ਦੇਰੀ ਨਾਲ ਪਹੁੰਚਣਾ ਅਤੇ ਖੂਨਦਾਨ ਕੀਤੇ ਹੋਏ ਖੂਨ ਦੀਆਂ ਟੈਸਟ ਫੀਸਾਂ ਦੀਆਂ ਕੀਮਤਾਂ ਵਧਾਉਣ ਸਬੰਧੀ ਬਾਈਕਾਟ ਜਾਰੀ ਰਹਿਣ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ ਨੇ ਬਲੱਡ ਬੈਂਕ ਦੀ ਮਾੜੀ ਕਾਰਗੁਜਾਰੀ ਬਾਰੇ ਬਠਿੰਡਾ ਸਿਵਲ ਸਰਜ਼ਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਦੁਆਰਾਂ ਨਵੇ ਸਾਲ ਤੇ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਚੰਦਸਰ ਬਸਤੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਸੀ।ਜਿਸ ਦਾ ਟਾਇਮ 9 ਵਜੇ ਰੱਖਿਆ ਗਿਆ ਸੀ ਤੇ ਬਲੱਡ ਬੈਂਕ ਦੀ ਟੀਮ ਦੋ ਘੰਟੇ ਦੀ ਦੇਰੀ ਨਾਲ ਪਹੁੰਚੀ ਅਤੇ ਖੂਨ ਇਕੱਤਰ ਕਰਨ ਲਈ ਕੈਂਪ ਵਿੱਚ ਸਿਰਫ 2 ਕਰਮਚਾਰੀ ਹੀ ਪਹੁੰਚੇੇ। ਇਸ ਤੋਂ ਇਲਾਵਾ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿੱਚ 16-01-2016 ਨੂੰ ਕੈਂਪ ਲਗਾਇਆ ਗਿਆ ਸੀ। ਟੀਮ ਤਿੰਨ ਘੰਟੇ ਦੀ ਦੇਰੀ ਨਾਲ ਪਹੁੰਚੀ।ਖੂਨ ਇਕੱਤਰ ਕਰਨ ਲਈ ਟੀਮ ਵਿੱਚ ਸਿਰਫ਼ 2 ਕਰਮਚਾਰੀ ਆਏ ਸਨ। ਜਦ ਕਿ ਟੀਮ ਵਿੱਚ ਤਕਰੀਬਨ 6 ਅਧਿਕਾਰੀ 1 ਡਾਕਟਰ, 1 ਸਟਾਫ਼ ਨਰਸ਼, 2 ਟੈਕਨੀਸਿਅਨ, 2 ਕਲਾਸਫੋਰ ਕਰਮਚਾਰੀ ਪਹੁੰਚਦੇ ਹਨ। ਬਲੱਡ ਬੈਂਕ ਵਲੋਂ ਲਗਾਏ ਜਾ ਰਹੇ ਕੈਂਪਾਂ ਵਿੱਚ ਡਾਕਟਰ ਦੀ ਥਾਂ ਸੀਨੀਅਰ ਲੈਬ ਟੈਕਨੀਸ਼ੀਅਨ ਹੀ ਭੇਜਿਆ ਜਾ ਰਿਹਾ ਹੈ। ਸੰਸਥਾ ਦੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਦੱਸਿਆ ਕਿਹਾ ਕਿ ਬਲੱਡ ਬੈਂਕ ਵਲੋਂ ਕੁੱਝ ਦਿਨ ਪਹਿਲਾਂ ਅਕਾਲੀ ਲੀਡਰ ਦੁਆਰਾ ਚੰਦਸਰ ਬਸਤੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਸਿਰਫ਼ ਪੰਜ ਯੂਨਿਟ ਹੀ ਹੋਇਆ ਸਨ।ਜਦ ਕਿ ਬਲੱਡ ਬੈਂਕ ਦੀ ਪੂਰੀ ਟੀਮ ਖੂਨ ਇਕੱਤਰ ਕਰਨ ਲਈ ਪਹੁੰਚੀ ਸੀ। ਉਨ੍ਹਾਂ ਸਿਵਲ ਸਰਜਨ ਤੋਂ ਮੰਗ ਕੀਤੀ ਹੈ। ਬਲੱਡ ਬੈਂਕ ਕਰਮਚਾਰੀ ਵਲੋਂ ਜੇਕਰ ਮਾੜਾ ਦੂਰਵਿਹਾਰ ਕਰਨਾ ਬੰਦ ਨਹੀ ਕੀਤਾ ਗਿਆ ਤਾ ਉਨ੍ਹਾਂ ਦੀ ਸੰਸਥਾਵਾਂ ਵੱਲੋਂ ਬਾਈਕਾਟ ਕੀਤਾ ਜਾਵੇਗਾ।ਇਸ ਦਾ ਇਸ ਮੌਕੇ ਮਹਿੰਦਰ ਸਿੰਘ, ਪੂਰਨ ਸਿੰਘ, ਅਮਰਦੀਪ ਸਿੰਘ ਜੱਸੀ, ਵਕੀਲ ਸਿੰਘ, ਅਵਤਾਰ ਸਿੰਘ ਦਾਰਾਂ, ਗੁਰਮੁੱਖ ਸਿੰਘ, ਅਜੈਬ ਸਿੰਘ, ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply