Friday, July 5, 2024

ਬੀ. ਬੀ. ਕੇ. ਡੀ. ਏ. ਵੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸੁਰਜੀਤ ਪਾਤਰ ਨਾਲ ਸਾਹਿਤਕ ਮਿਲਣੀ

PPN1302201619

ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁੁਮੇੈਨ ਵਿਖੇ ਪੰਜਾਬੀ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਸਨਮਾਨਿਤ ਡਾ. ਸੁਰਜੀਤ ਪਾਤਰ ਨਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਚੇਅਰਪਰਸਨ, ਲੋਕਲ ਮੈਨੇਜਿੰਗ ਕਮੇਟੀ ਸ਼੍ਰੀ. ਸੁਦਰਸ਼ਨ ਕਪੂਰ ਨੇ ਆਏ ਹੋਏ ਮੁੱਖ ਵਕਤਾ ਦਾ ਫੁੱਲਾਂ ਨਾਲ ਸਵਾਗਤ ਕੀਤਾ।ਪੰਜਾਬੀ ਵਿਭਾਗ ਦੇ ਮੁੱਖੀ ਡਾ. ਰੁਪਿੰਦਰਪਾਲ ਕੌਰ ਅਤੇ ਡਾ. ਰਾਣੀ ਨੇ ਵੀ ਇਹਨਾਂ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ।ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਮੁੱਖ ਵਕਤਾ ਡਾ. ਸੁਰਜੀਤ ਪਾਤਰ ਤੋਂ ਉਹਨਾਂ ਦੀ ਜ਼ਿੰਦਗੀ, ਸਾਹਿਤ ਤੇ ਰਚਨਾਵਾਂ ਨਾਲ ਜੁੜੇ ਹੋਏ ਕਈ ਸਵਾਲ ਪੁੱਛੇ ਜਿਨ੍ਹਾਂ ਦੇ ਉਹਨਾਂ ਨੇ ਬੜੇ ਸੁਚਾਰੂ ਰੂਪ ਵਿੱਚ ਸੰਤੁਸ਼ਟੀ ਜਨਕ  ਜਵਾਬ ਦਿੱਤੇ।
ਡਾ. ਰੁਪਿੰਦਰਪਾਲ ਕੌਰ ਨੇ ਸਵਾਗਤੀ ਲਫ਼ਜ਼ਾਂ ਵਿੱਚ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੈ, ਜਦ ਪੰਚਮੀ ‘ਤੇ ਹਰ ਜਗ੍ਹਾ ਪਾਤਰ ਦੀ ਕਾਵਿਕ ਹੂਕ ਆਪਣਾ ਰੰਗ ਬੰਨ੍ਹ ਰਹੀ ਹੈ।ਜਿਸ ਨਾਲ ਕਵਿਤਾ ਦੇ ਵੱਖ ਵੱਖ ਰੰਗ ਬਸੰਤ ਦੇ ਖਿੜੇ ਫੁੱਲਾਂ ਨਾਲ ਹੋਰ ਵੀ ਜ਼ਿਆਦਾ ਨਿਖਰਣਗੇ। ਡਾ. ਪੁਸ਼ਪਿੰਦਰ ਵਾਲੀਆ ਨੇ ਸੁਰਜੀਤ ਪਾਤਰ ਨੂੰ ‘ਲਿਵਿੰਗ ਲਿਜੈਂਡ’ ਦੱਸਦਿਆਂ ਕਿਹਾ ਕਿ ਅਸੀਂ ਖੁਸ਼ ਕਿਸਮਤ ਹਾਂ ਕਿ ਅੱਜ ਸਾਨੂੰ ਸਾਦਗੀ ਦੀ ਮੂਰਤ, ਜ਼ਿੰਦਾਦਿਲ ਅਤੇ ਸੰਵੇਦਨਸ਼ੀਲ ਪੰਜਾਬੀ ਦੇ ਸਿਰਮੌਰ ਕਵੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਕੁਦਰਤ ਦਾ ਵੀ ਮਨੁੱਖ ਨਾਲ ਇਕ ਗਹਿਰਾ ਸੰਬੰਧ ਹੈ।ਡਾ. ਸੁਰਜੀਤ ਪਾਤਰ ਦੀਆਂ ਕਈ ਕਵਿਤਾਵਾਂ ਵਿਚੋਂ ਰੁੱਖਾਂ ਦਾ ਜ਼ਿਕਰ ਸਪੱਸ਼ਟ ਰੂਪ ਵਿੱਚ ਝਲਕਦਾ ਹੈ।ਇਕ ਕਵੀ ਦੀ ਆਵਾਜ਼ ਆਵਾਮ ਦੀ ਆਵਾਜ਼ ਬਣ ਜਾਂਦੀ ਹੈ ਕਿਉਂਕਿ ਕਵੀ ਸਮਾਜ ਦਾ ਦਰਪਣ ਹੁੰਦਾ ਹੈ।ਡਾ. ਵਾਲੀਆ ਨੇ ਆਪਣੀਆਂ ਕੁੱਝ ਗਜ਼ਲਾਂ ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰਦਿਆਂ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਰਾਜ਼ਦਾਨ ਕਵਿਤਾ ਹੀ ਹੈ।ਬੁੱਧੀ ਤੇ ਕਲਪਨਾ ਜਦੋਂ ਰਲ ਜਾਂਦੇ ਹਨ ਤਾਂ ਕਵਿਤਾ ਬਣ ਜਾਂਦੀ ਹੈ। ਐਸੀ ਜਗ੍ਹਾ ਜਿਥੇ ਅਸੀਂ ਇਕ ਹੋ ਜਾਂਦੇ ਹਾਂ, ਕਵਿਤਾ ਉਸ ਨੁਕਤੇ ‘ਤੇ ਜਾ ਕੇ ਲਿਖੀ ਜਾਂਦੀ ਹੈ।
ਚੇਅਰਪਰਸਨ, ਲੋਕਲ ਮੈਨੇਜਿੰਗ ਕਮੇਟੀ ਸ਼੍ਰੀ ਸੁਦਰਸ਼ਨ ਕਪੂਰ ਨੇ ਮਾਂ-ਬੋਲੀ ਨਾਲ ਜੁੜੇ ਹੋਏ ਅੱਜ ਦੇ ਮੁੱਖ ਵਕਤਾ ਡਾ. ਸੁਰਜੀਤ ਪਾਤਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਅਤੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਿੱਚ ਭਾਸ਼ਾ ਅਹਿਮ ਭੂਮਿਕਾ ਨਿਭਾਉਂਦੀ ਹੈ।ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਸ਼੍ਰੀਮਤੀ ਮਨਪ੍ਰੀਤ ਬੁੱਟਰ ਨੇ ਕੀਤਾ।ਸਾਨੂੰ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ।ਕਾਲਜ ਦੇ ਪੰਜਾਬੀ ਵਿਭਾਗ ਦਾ ਸਮੂਹ ਸਟਾਫ਼ ਵੀ ਇਸ ਮੌਕੇ ‘ਤੇ ਸ਼ਾਮਿਲ ਹੋਇਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply