Monday, July 1, 2024

ਜਾਮੀਆ ਮਿਲੀਆਂ ਦਾ ਸਾਲਾਨਾ 2016 ਸਮਾਰੋਹ ਦੀ ਸ਼ਾਨਦਾਰ ਸ਼ੁਰੂਆਤ

PPN2002201601ਬਠਿੰਡਾ, 20 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਾਮੀਆ ਮਿਲੀਆਂ ਦਾ ਸਾਲਾਨਾ ਸਮਾਰੋਹ ਹਰ ਸਾਲ ਦੀ ਤਰ੍ਹਾਂ ਵੀ ਇਸ ਵਾਰ ਵੀ ਪਵਿੱਤਰ ਕੁਰਾਨ ਦੀ ਤੀਲਾਵਤ ਅਤੇ ਜਾਮੀਆ ਦੇ ਤਰਾਨੇ ਦੇ ਨਾਲ ਭਾਰਤ ਦੀ ਸੱਭਿਆਚਰਾਕ ਵਿਰਾਸਤ ਨੂੰ ਮਜ਼ਬੂਤ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਹੋਇਆ। ਮਹਿਮਾਨ ਗਣਮਾਨਇਏ ਪ੍ਰੇਮ ਨਰਾਇਣ ਨੇ ਵਿਦਿਆਰਥਣਾਂ ਨੂੰ ਇਸ ਸੱਭਿਆਚਾਰਕ ਬਹੁਤਲਤਾਵਾਦੀ ਪ੍ਰੋਗਰਾਮ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਅੱਛਾ ਕਰਨ ਦੀ ਕੋਸ਼ਿਸ਼ ਹਮੇਸਾ ਕਰਦੇ ਰਹੋ ਜਿਵੇਂ ਮਾਰਿਆ ਡੇ ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਮੰਚ ‘ਤੇ ਸ੍ਰੀਮਤੀ ਨਰਾਇਣ ਅਤੇ ਮੁੱਖ ਸਪਾਂਸਰ ਮਾਰਿਆ ਡੇ ਐਗਰੋ ਫ਼ੂਡ ਪਾ੍ਰਈਵੇਟ ਲਿਮਿਟੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੇਮ ਨਰਾਇਣ ਦੇ ਲਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਤਲਤ ਅਹਿਮਦ ਅਤੇ ਵਿਦਿਆਰਥੀ ਕਲਿਆਣ ਵਿਭਾਗ ਦੀ ਡੀਨ ਪ੍ਰੋ: ਤਸਨੀਮ ਮਿਨਾਈ ਮੌਜੂਦ ਸਨ।
ਇਸ ਮੌਕੇ ‘ਤੇ ਮੌਜੂਦ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਅਤੇ ਮਹਿਮਾਨ ਸਾਥੀਆਂ ਦਾ ਸਵਾਗਤ ਕਰਦੇ ਹੋਏ ਡੀਨ ਸਾਹਿਬਾ ਨੇ ਕਿਹਾ ਕਿ ਹਰ ਸਾਲ ਦੀ ਹੀ ਤਰਾਂ ਇਸ ਵਾਰ ਵੀ ਜਾਮੀਆ ਦੇ ਇਸ ਸਾਲਾਨਾ ਸਮਾਗਮ ਵਿਚ ਡੇਢ ਦਰਜਨ ਤੋਂ ਵੀ ਜਿਆਦਾ ਵਿਦਿਆਕ ਸੰਸਥਾਨਾਂ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਵਾਰ ਵਾਦ ਵਿਵਾਦ ਪ੍ਰਤੀਯੋਗਤਾਵਾਂ ਰਚਨਾਤਮਕ ਲਿਖਾਈ ਦੇ ਨਾਲ-ਨਾਲ ਨਾਚ ਅਤੇ ਗਾਇਨ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਾਮੀਆ ਦੇ ਉਪ ਕੁਲਪਤੀ ਪ੍ਰੋ: ਤਲਤ ਅਹਿਮਦ ਨੇ ਕਿਹਾ ਕਿ ਵਿਵਿਧਤਾ ਇੱਕ ਤੰਦੁਰੁਸਤ ਸਮਾਜ ਦੀ ਲੋੜ ਹੁੰਦੀ ਹੈ ਅਤੇ ਇਸ ਮੌਕੇ ਸਾਨੂੰ ਇਕ ਦੂਜੇ ਦੇ ਸੱਭਿਆਚਾਰਾਂ ਨੂੰ ਜਾਨਣ, ਸਮਝਣ ਅਤੇ ਸਿੱਖਣ ਦਾ ਮੌਕਾ ਮੁਹੱਇਆ ਕਰਵਾਇਆਂ ਜਾਂਦਾ ਹੈ। ਪ੍ਰੋ: ਤਲਤ ਅਹਿਮਦ ਨੇ ਇਸ ਪ੍ਰੋਗਰਾਮ ਦੀ ਤਿਆਰੀ ਵਿਚ ਮਿਹਨਤ ਕਰਨ ਵਾਲਿਆਂ ਦੀ ਵੀ ਹੌਸਲਾ ਅਫਜਾਈ ਕੀਤੀ ਅਤੇ ਧੰਨਵਾਦ ਕੀਤਾ। ਸਮਾਰੋਹ ਦੇ ਪਹਿਲੇ ਦਿਨ ਗੀਤ ਗਾਇਨ, ਬ੍ਰਿਜ਼ ਕਵਿਜ਼ ਅਤੇ ਪੱਛਮੀ ਗੀਤਾਂ ਦੇ ਮੁਕਾਬਲੇ ਦੇ ਨਾਲ ਨਾਲ ਸਵੈਲਿਖਤ ਕਵਿਤਾ ਪਾਠ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਲੱਗਭਗ ਪੰਜ ਯੂਨੀਵਰਸਿਟੀਆਂ ਦੇ 100 ਤੋਂ ਵੀ ਜਿਆਦਾ ਪ੍ਰਤੀਯੋਗੀਆਂ ਨੇ ਹਿੱਸਾ ਲਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply