Wednesday, July 3, 2024

ਗੁਰਪ੍ਰੀਤ ਸਿੰਘ ਨੇ ਨੈਸ਼ਨਲ ਟੇਲੈਂਟ ਸਰਚ ਇਮਤਿਹਾਨ ‘ਚ ਅੰਮ੍ਰਿਤਸਰ ਵਿੱਚ ਪਹਿਲਾ ਤੇ ਪੰਜਾਬ ‘ਚ 5ਵਾਂ ਸਥਾਨ ਹਾਸਲ ਕੀਤਾ

PPN2302201611

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਅੰਮ੍ਰਿਤਸਰ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਕੰਵਰਪ੍ਰੀਤ ਸਿੰਘ ਨੇ ਨੈਸ਼ਨਲ ਟੇਲੈਂਟ ਸਰਚ ਇਮਤਿਹਾਨ ਵਿਚੋਂ ਅੰਮ੍ਰਿਤਸਰ ਸ਼ਹਿਰ ਵਿੱਚ ਪਹਿਲਾ ਅਤੇ ਪੰਜਾਬ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਚੀਫ ਖਾਲਸਾ ਦੀਵਾਨ ਦੇ ਨਾਂ ਨੂੰ ਚਾਰ ਚੰਨ ਲਾਏ ਹਨ ।ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲ ਕੌਰ ਨੂੰ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਸ ਦੇ ਜੀਵਨ ਦਾ ਉਦੇਸ਼ +2 ਵਿੱਚ ਨਾਨ ਮੈਡੂੀਕਲ ਲੈ ਕੇ ਭਵਿਖ ਵਿੱਚ ਏਅਰੋ ਸਪੇਸ ਇੰਜੀਨੀਅਰ ਬਨਣ ਦਾ ਹੈ।ਜਿਸ ਲਈ ਉਹ ਜੀ ਤੋੜ ਮਿਹਨਤ ਕਰੇਗਾ।

              ਪ੍ਰਿੰਸੀਪਲ ਸ੍ਰੀਮਤੀ ਨਿਰਮਲ ਕੌਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਹੋਣਹਾਰ, ਆਗਿਆਕਾਰੀ, ਮਿਹਨਤੀ ਤੇ ਇਮਾਨਦਾਰ ਵਿਦਿਆਰਥੀ ਜੋ ਪਿਛਲੇ ਦਸ ਸਾਲਾਂ ਤੌ ਸਕੂਲ ਦੇ ਹਰ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਕੇ ਕਈ ਇਨਾਮ ਹਾਸਲ ਕਰ ਚੁੱਕਾ ਹੈ।ਉਹਨਾ ਆਸ ਪ੍ਰਗਟਾਈ ਕਿ ਉਹ ਆਪਣੀ ਮਿਹਨਤ ਤੇ ਲਗਨ ਸਦਕਾ ਉਚੀਆਂ ਬੁਲੰਦੀਆਂ ਹਾਸਲ ਕਰੇਗਾ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply