Monday, July 1, 2024

ਘਰਿਆਲਾ ਵਿਖੇ ਦੋ ਰੋਜ਼ਾ ਇੰਟਰਨੈਸ਼ਨਲ ਕਬੱਡੀ ਕੱਪ ਸ਼ੁਰੂ

PPN2802201610ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸ਼ਹੀਦ ਭਾਈ ਲਖਮੀਰ ਸਿੰਘ ਦੀ ਯਾਦ ਵਿੱਚ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਘਰਿਆਲਾ ਵਿਖੇ ਇੰਟਰਨੈਸ਼ਨਲ ਕਬੱਡੀ ਕੱਪ ਦਾ ਮਹਾਂਕੁੰਭ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਬਾਬਾ ਅਵਤਾਰ ਸਿੰਘ ਜੀ ਨੇ ਹਵਾ ਵਿੱਚ ਸ਼ਾਂਤੀ ‘ਤੇ ਖੁਸ਼ਹਾਲੀ ਦੇ ਪ੍ਰਤੀਕ ਗੁਬਾਰੇ ਛੱਡ ਕੇ ਕੀਤੀ।ਇਸ ਮੌਕੇ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਐਸ.ਐਚ.ਓ ਹਰਭਾਲ ਸਿੰਘ ਤਰਸਿੱਕਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਿਰੀ ਭਰੀ। ਇਸ ਦੌਰਾਨ ਘੁਮਾਣ ਕਲੱਬ, ਜੋਗੇਵਾਲ ਕਲੱਬ, ਮਾਝਾ ਖਾਲਸਾ ਕਬੱਡੀ ਅਕੈਡਮੀ ਘਰਿਆਲਾ ਬੀ ਅਤੇ ਤੇਜਾ ਸਿੰਘ ਵਾਲਾ ਕਲੱਬ ਦੀਆਂ ਟੀਮਾਂ ਵਿਚਕਾਰ ਫਸਲੇ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲੇ ਵਿੱਚ ਮਾਝਾ ਖਾਲਸਾ ਕਬੱਡੀ ਅਕੈਡਮੀ ਘਰਿਆਲਾ ਦੀ ਟੀਮ ਨੇ ਜੋਗੇਵਾਲ ਕਲੱਬ ਦੀ ਟੀਮ ਨੂੰ 21 ਦੇ ਮੁਕਾਬਲੇ 37 ਅੰਕਾਂ ਨਾਲ ਹਰਾ ਕੇ ਕਬੱਡੀ ਕੱਪ ‘ਤੇ ਕਬਜ਼ਾ ਕੀਤਾ। ਜੇਤੂ ਅਤੇ ਉੱਪ ਜੇਤੂ ਟੀਮ ਨੂੰ ਬਾਬਾ ਅਵਤਾਰ ਸਿੰਘ ਜੀ ਵੱਲੋਂ ਕ੍ਰਮਵਾਰ 61 ਹਜ਼ਾਰ ਅਤੇ 51 ਹਜ਼ਾਰ ਰੁਪਏ ਨਗਦ ਅਤੇ ਜੇਤੂ ਕੱਪ ਦੇ ਨੇ ਸਨਮਾਨਿਤ ਕੀਤਾ ਗਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply