Wednesday, July 3, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜੈਅੰਤੀ ਮਨਾਈ ਗਈ

PPN0403201605

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ.ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਪ੍ਰਧਾਨ ਆਰੀਆ ਰਤਨ ਸ਼੍ਰੀ ਪੂਨਮ ਸੂਰੀ ਦੀਆਂ ਭਰਪੂਰ ਸ਼ੁੱਭ ਇੱਛਾਵਾਂ ਅਤੇ ਦਿਸ਼ਾ ਨਿਰਦੇਸ਼ਾਂ ਹੇਠ, ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬਧਕ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਅਤੇ ਨਿਗਰਾਨੀ ਹੇਠ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਆਰੀਆ ਸਮਾਜ ਦੇ ਮੋਢੀ ਸਵਾਮੀ ਦਇਆਨੰਦ ਸਰਸਵਤੀ ਜੀ ਦੀ ਜਨਮ ਸ਼ਤਾਬਦੀ ਮਨਾਈ ਗਈ । ਸਵਾਮੀ ਦਇਆਨੰਦ ਸਰਸਵਤੀ ਜੀ ਭਾਰਤੀ ਇਤਿਹਾਸ ਵਿੱਚ ਆਪਣੇ ਸਮੇਂ ਦੇ ਮਹਾਨ ਸਮਾਜ ਤੇ ਧਰਮ ਸੁਧਾਰਕ ਹੋਏ ਹਨ । ਉਨ੍ਹਾਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ, ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਅਤੇ ਹੋਰ ਬੁਲਾਰਿਆਂ ਵੱਲੋਂ ਉਨ੍ਹਾਂ ਦੇ ਜੀਵਨ ਪੱਖਾਂ ਨੂੰ ਦਰਸਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਇੱਕ ਲਘੂਸ਼ਨਾਟਕ ਰਾਹੀਂ ਪੇਸ਼ਕਾਰੀ ਕੀਤੀ ਕਿ ਕਿਵੇਂ ਸਵਾਮੀ ਜੀ ਨੇ ਆਮ ਲੋਕਾਂ ਵਿੱਚ ਗਿਆਨ ਦਾ ਚਾਨਣ ਫੈਲਾਇਆ, ਜਾਗਰੂਕ ਕੀਤਾ ਅਤੇ ਆਪਣੀ ਸੱਚ ਦੀ ਆਵਾਜ਼ ਨਾਲ ਉਸ ਸਮੇਂ ਦੇ ਪੁਜਾਰੀਆਂ ਅਤੇ ਸਾਧੂਆਂ ਦੇ ਪਾਜ ਨੂੰ ਉਘਾੜਿਆ ਜੋ ਆਮ ਲੋਕਾਂ ਨੂੰ ਵਹਿਮਾਂ ਵਿੱਚ ਪਾ ਰਹੇ ਹਨ । ਸਵਾਮੀ ਦਇਆਨੰਦ ਸਰਸਵਤੀ ਇੱਕ ਮਹਾਨ ਨਾਗਰਿਕ, ਚਿੰਤਕ, ਸਮਾਜ ਸੁਧਾਰਕ ਅਤੇ ਵਿਲੱਖਣ ਦੂਰ ਦ੍ਰਿਸ਼ਟੀ ਦੇ ਮਾਲਕ ਹੋਏ ਹਨ ਜਿੰਨ੍ਹਾਂ ਨੇ ਸਮਾਜ ਵਿੱਚ ਫ਼ੈਲੀਆਂ ਕੁਰੀਤੀਆਂ ਜਿਵੇਂ ਕਿ ਛੂਤ ਛਾਤ, ਭੇਦ ਭਾਵ, ਬਾਲ ਵਿਆਹ, ਮੂਰਤੀ ਪੂਜਾ ਅਤੇ ਪਸ਼ੂ ਬਲੀ ਦੇ ਵਿਰੁੱਧ ਆਵਾਜ਼ ਉਠਾਈ ਅਤੇ ਂਂਵੇਦਾਂ ਵੱਲ ਪਰਤੋਂਂ ਦਾ ਨਾਅਰਾ ਦਿੱਤਾ । ਉਨ੍ਹਾਂ ਨੇ ਂਂਸਤਿਆਰਥ ਪ੍ਰਕਾਸ਼ਂਂ ਅਤੇ ਹੋਰ ਕਈ ਪੁਸਤਕਾਂ ਛਪਵਾਈਆਂ । ਸਵਾਮੀ ਦਇਆਨੰਦ ਸਰਸਵਤੀ ਜੀ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਮੌਕੇ ਵਿਦਿਆਰਥੀਆਂ ਨੇ ਉਹਨਾਂ ਵੱਲੋਂ ਦਰਸਾਏ ਗਏ ਉਸ ਮਾਰਗ ਦੇ ਂਤੇ ਚੱਲਣ ਦਾ ਪ੍ਰਣ ਲਿਆ ਜਿਸ ਅਧੀਨ ਅਗਿਆਨਤਾ ਅਤੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਦੀ ਗੱਲ ਕਹੀ ਗਈ ਹੈ ।ਸਕੂਲ ਪ੍ਰਿੰਸੀਪਲ ਡਾ. ਨੀਰਾ ਨੇ ਕਿਹਾ ਕਿ ਸਵਾਮੀ ਦਇਆਨੰਦ ਸਰਸਵਤੀ ਜਿਹੇ ਦਾਰਸ਼ਨਿਕ, ਚਿੰਤਕ ਅਤੇ ਸਮਾਜ ਸੁਧਾਰਕ ਦੇ ਜੀਵਨ ਵਿਚੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਅਤੇ ਸਮਾਜ ਵਿੱਚ ਫੈਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply