Wednesday, May 22, 2024

ਅੱਖਰਲੜੀ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਦਿੱਲੀ ਕਮੇਟੀ ਨੇ ਦਿੱਤੇ ਇਨਾਮ

PPN050503
ਨਵੀਂ ਦਿੱਲੀ, 5  ਮਈ ( ਅੰਮ੍ਰਿਤ ਲਾਲ ਮੰਂਣਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗਿਆਨ ਅਵੇਯਰਨੈਸ ਟੀਮ ਦੇ ਸਹਿਯੋਗ ਨਾਲ ਕਰਵਾਈ ਗਈ ਅੱਖਰ ਲੜੀ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। “ਅਖਰੀ ਗਿਆਨੁ ਗੀਤ ਗੁਣ ਗਾਹ” ਦੇ ਨਾਂ ਤੇ ਕਰਵਾਈ ਗਈ ਇਸ ਪ੍ਰਤਿਯੋਗਿਤਾ ਦੇ ਫਾਈਨਲ ਮੁਕਾਬਲੇ ਦੇ ਦੌਰਾਨ ਪਹਿਲਾ ਸਥਾਨ ਬੀਬੀ ਅਨਾਰਕਲੀ ਕੌਰ  ਟੀਮ ਦੇ ਮੈਂਬਰ ਗੁਰਪ੍ਰੀਤ ਕੌਰ 1, ਗੁਰਪ੍ਰੀਤ ਕੌਰ 2, ਗੁਰਲੀਨ ਕੌਰ, ਸਹਿਜਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ, ਦੂਜਾ ਸਥਾਨ ਭਾਈ ਸੁਬੇਗ ਸਿੰਘ ਟੀਮ ਦੇ ਮੈਂਬਰ ਬਬਲੀਨ ਕੌਰ, ਸੁਖਮਨੀ ਕੌਰ, ਮਨਪ੍ਰੀਤ ਕੌਰ, ਤਨਪ੍ਰੀਤ ਕੌਰ ਤੇ ਸਿਮਰਨ ਕੌਰ, ਤੀਜਾ ਸਥਾਨ ਭਾਈ ਦਿਲਬਾਗ ਸਿੰਘ ਟੀਮ ਦੇ ਮੈਂਬਰ ਪ੍ਰਭਦੀਪ ਸਿੰਘ, ਜਸਕਿਰਤ ਸਿੰਘ, ਤਰਨਪ੍ਰੀਤ ਕੌਰ, ਰਵਨੀਕ ਸਿੰਘ, ਤੇ ਪੁਸ਼ਪਨੀਤ ਕੌਰ ਅਤੇ ਚੌਥਾ ਸਥਾਨ ਬੀਬੀ ਰਣਬੀਰ ਕੌਰ ਦੀ ਟੀਮ ਦੇ ਮੈਂਬਰ ਪ੍ਰਭਗੁਣ ਕੌਰ, ਗੁਰਕੀਰਤ ਕੌਰ, ਜੈਸਮੀਨ ਕੌਰ, ਗੁਰਜੋਤ ਕੌਰ ਤੇ ਹਰਪ੍ਰੀਤ ਕੌਰ ਜੇਤੂ ਐਲਾਨੇ ਗਏ। ਜੇਤੂ ਟੀਮਾਂ ਨੂੰ ਦਿੱਲੀ ਕਮੇਟੀ ਦੇ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ, ਮਨਮੋਹਨ ਸਿੰਘ ਅਤੇ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਦੇ ਮੁੱਖੀ ਬਾਬਾ ਫੁੱਮਣ ਸਿੰਘ ਨੇ ਇਨਾਮ ਦਿੰਦੇ ਹੋਏ ਆਸ ਪ੍ਰਗਟਾਈ ਕਿ ਛੋਟੀ ਉਮਰ ‘ਚ ਅੱਖਰਾਂ ਰਾਂਹੀ ਗੁਰਬਾਣੀ ਸ਼ਬਦਾਂ ਨਾਲ ਸਾਝ ਪਾਉਣ ਵਾਸਤੇ ਉਲੀਕੇ ਗਏ ਇਸ ਉਪਰਾਲੇ ਨਾਲ ਸਿੱਖ ਬੱਚਿਆਂ ਨੂੰ ਗੁਰਬਾਣੀ ਕੰਠ ਕਰਨ ਦਾ ਜੋ ਸਮਾਂ ਮਿਲਿਆਂ ਹੈ ਉਸ ਕਰਕੇ ਸਾਰੀ ਉਮਰ ਗੁਰਬਾਣੀ ਦੇ ਨਾਲ ਜੂੜੇ ਰਹਿਣਗੇ। ਦਿੱਲੀ ਕਮੇਟੀ ਵੱਲੋਂ ਇਸ ਮੌਕੇ 90 ਟੀਮਾਂ ਚੋਂ ਫਾਈਨਲ ਰਾਉਂਡ ‘ਚ ਪੂਜੀਆਂ ਟੀਮਾਂ ਨੂੰ ਪਹਿਲੇ ਸਥਾਨ ਲਈ 11000, ਦੂਜੇ ਸਥਾਨ ਲਈ 5100 ਅਤੇ ਤੀਜੇ ਤੇ ਚੌਥੇ ਸਥਾਨ ਲਈ 2100 ਰੁਪਏ ਦੇ ਨਕਦ ਇਨਾਮ ਤੋਂ ਇਲਾਵਾ ਧਾਰਮਿਕ ਪੁਸਤਕਾਂ ਦੇ ਸੈਟ ਵੀ ਦਿੱਤੇ ਗਏ।

Check Also

ਪੰਜਾਬੀ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੇ ਵਿਛੋੜੇ ‘ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, …

Leave a Reply