‘ਰੋਗੀ ਨੂੰ ਆਰੋਗੀ’ ਬਣਾਉਣ ‘ਚ ਨਰਸ ਦੀ ਅਹਿਮ ਭੂਮਿਕਾ -ਮਾਹਿਰ
ਅੰਮ੍ਰਿਤਸਰ, 7 ਮਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਪ੍ਰਿੰਸੀਪਲ ਡਾ. ਨੀਲਮ ਹੰਸ ਦੀ ਅਗਵਾਈ ਹੇਠ ‘ਨਰਸਿੰਗ ਇਨਫ਼ਾਰਮੇਸ਼ਨਸ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਮੁੱਖ ਬੁਲਾਰੇ ਦੇ ਤੌਰ ‘ਤੇ ਈਰਵਨ ਕੌਰ, ਨਵਨੀਤ ਕੌਰ ਅਤੇ ਸੋਨੀਆ ਸਿੰਘ ਨੇ ਵੱਖ-ਵੱਖ ਪਰਚੇ ਪੜ੍ਹੇ ਅਤੇ ਸੇਵਾ ਨੂੰ ਸਮਰਪਿਤ ਨਰਸਿੰਗ ਕਿੱਤੇ ‘ਚ ਆਧੁਨਿਕ ਸੰਚਾਰ ਦੇ ਸਾਧਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਮਾਹਿਰਾਂ ਨੇ ਕਿਹਾ ਕਿ ਅੱਜ ਦਾ ਯੁੱਗ ਸੂਚਨਾ ਦਾ ਯੁੱਗ ਹੈ, ਜਿਸ ‘ਚ ਸੰਚਾਰ ਸਾਧਨਾਂ ਰਾਹੀਂ ਅਸੀਂ ਹਰੇਕ ਕਿੱਤੇ ਨੂੰ ਲੋਕ ਸੇਵਾ ਪ੍ਰਤੀ ਜਿਆਦਾ ਸਮਰਪਿਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨਰਸਿੰਗ ਦੇ ਖ਼ੇਤਰ ‘ਚ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਨਵੀਆਂ ਤਕਨੀਕਾਂ ਨੂੰ ਅਪਨਾਕੇ ਨਰਸਾਂ ਮਰੀਜਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਤੰਦਰੁਸਤੀ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਰੋਗੀ ਨੂੰ ਆਰੋਗੀ ਬਣਾਉਣ ‘ਚ ਨਰਸ ਦੀ ਅਹਿਮ ਭੂਮਿਕਾ ਹੁੰਦੀ ਹੈ। ਪ੍ਰਿੰਸੀਪਲ ਡਾ. ਹੰਸ ਨੇ ਕਾਲਜ ਦੇ ਵਿਹੜੇ ‘ਚ ਪੁੱਜੇ ਮਾਹਿਰਾਂ ਦਾ ਨਿੱਘਾ ਸਵਾਗਤ ਕਰਦਿਆ ਉਨ੍ਹਾਂ ਨੂੰ ਜੀ ਆਇਆ ਕਿਹਾ। ਵਰਕਸ਼ਾਪ ਦੌਰਾਨ ਉਕਤ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਨਰਸਿੰਗ ਦੇ ਕਿੱਤੇ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਕਿੱਤਾ ਸੇਵਾ ਭਾਵਨਾ ਨਾਲ ਭਰਪੂਰ ਧੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਡਾਕਟਰ ਮਰੀਜ ਨੂੰ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਜਦੋਂ ਜਹਿਦ ਕਰਦਾ ਹੈ, ਉਥੇ ਨਰਸ ਦੁਆਰਾ ਰੋਗੀ ਨੂੰ ਉਸਦੀ ਪੀੜਾਂ ‘ਚ ਹਰ ਸੰਭਵ ਕੋਸ਼ਿਸ਼ ਪ੍ਰਦਾਨ ਕਰਨਾ ਮਰੀਜ ਲਈ ਪ੍ਰਮਾਤਮਾ ਦਾ ਵਰਦਾਨ ਸਿੱਧ ਹੁੰਦਾ ਹੈ। ਪ੍ਰਿੰ: ਡਾ. ਹੰਸ ਨੇ ਇਸ ਮੌਕੇ ਆਏ ਮਾਹਿਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਨਰਸਿੰਗ ਸਬੰਧੀ ਉਨ੍ਹਾਂ ਦੁਆਰਾ ਦਿੱਤੀ ਜਾਣਕਾਰੀ ਗਈ ਜਿੱਥੇ ਵਿਦਿਆਰਥੀਆਂ ‘ਚ ਕਿੱਤੇ ਸਬੰਧੀ ਦ੍ਰਿੜ ਨਿਸ਼ਚਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ‘ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਜਾਣਕਾਰੀ ਹਾਸਲ ਕੀਤੀ ਅਤੇ ਇਸ ਵਰਕਸ਼ਾਪ ਨੂੰ ਆਯੋਜਨ ਕਰਨ ਦੀ ਪ੍ਰੇਰਣਾ ਉਨ੍ਹਾਂ ਨੂੰ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੋਂ ਮਿਲੀ ਹੈ। ਉਨ੍ਹਾਂ ‘ਚ ਲੋਕ ਸੇਵਾ ਦੀ ਭਾਵਨਾ ਗਹਿਰਾਈ ਤੱਕ ਉਜਾਗਰ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ‘ਚ ਨਰਸਿੰਗ ‘ਚ ਨਿਪੁੰਨ ਨਰਸਾਂ ਦੀ ਅਤਿ ਜਰੂਰਤ ਹੈ, ਕਿਉਂਕਿ ਔਰਤ ਨੂੰ ਸ਼ਕਤੀ ਦਾ ਰੂਪ ਕਿਹਾ ਜਾਂਦਾ ਹੈ ਤੇ ਮਰੀਜ ਨੂੰ ਉਸਦੀ ਦੀ ਬਿਮਾਰੀ ਨਾਲ ਲੜਣ ਲਈ ਨਰਸ ਹੌਂਸਲਾ ਅਫ਼ਜਾਈ ਤੇ ਹਿੰਮਤ ਨਾਲ ਹਾਰ ਲਈ ਪ੍ਰੇਰਿਤ ਕਰਦੀ ਹੈ। ਵਰਕਸ਼ਾਪ ਦੌਰਾਨ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।