Saturday, June 29, 2024

ਖ਼ਾਲਸਾ ਕਾਲਜ ਵਿਖੇ ਖੁਰਾਕ ਸੁਰੱਖਿਆ ਵਿਸ਼ੇ ‘ਤੇ ਸੈਮੀਨਾਰ ਆਯੋਜਨ

PPN3106201609ਅੰਮ੍ਰਿਤਸਰ, 31 ਮਾਰਚ (ਸੁਖਬੀਰ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਫ਼ੂਡ ਸਾਇੰਸ ਟੈਕਨਾਲੋਜੀ ਐਂਡ ਵਿਭਾਗ ਵੱਲੋਂ ਖੁਰਾਕ ਸੁਰੱਖਿਆ ਵਿਸ਼ੇ ‘ਤੇ ਇਕ ਅਹਿਮ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹੈਜ਼ਰਡ ਐਨਾਲਸਿਸ ਐਂਡ ਕ੍ਰੀਟੀਕਲ ਕੰਟਰੋਲ ਪੁਆਇੰਟ ਤੋਂ ਖਾਸ ਤੌਰ ‘ਤੇ ਪੁੱਜੇ ਮਾਹਿਰ ਮਹਿਮਾਨ ਅਮਨਦੀਪ ਕੁਮਾਰ ਨੇ ਮੁੱਦੇ ਨਾਲ ਸਬੰਧਿਤ ਪਹਿਲੂਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੰਤੁਲਿਤ ਅਤੇ ਸਾਫ਼-ਸੁੱਥਰਾ ਭੋਜਨ ਹੀ ਚੰਗੀ ਸਿਹਤ ਨੂੰ ਯਕੀਨੀ ਬਣਾਉਂਦਾ ਹੈ।ਇਸ ਮੌਕੇ ਅਮਨਦੀਪ ਕੁਮਾਰ ਨੇ ਕਾਨੂੰਨੀ ਪੱਖ ‘ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਵੀਆਂ ਉਦਯੋਗਿਕ ਵਿਧੀਆਂ ਜਿਸ ਵਿੱਚ ਖੁਰਾਕ ਨੂੰ ਸੰਭਾਲ ਅਤੇ ਪੈਕ ਕਰਨ ‘ਤੇ ਖਾਸ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਕਾਨੂੰਨ ਨੂੰ ਜੇਕਰ ਪੂਰਨ ਤੌਰ ‘ਤੇ ਲਾਗੂ ਕੀਤਾ ਜਾਂਦਾ ਹੈ ਤਾਂ ਖੁਰਾਕ ਸੁਰੱਖਿਆ ਨੂੰ ਹੋਰ ਵੀ ਯਕੀਨੀ ਬਣਾਇਆ ਜਾ ਸਕਦਾ ਹੈ।  ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਭੋਜਨ ਦੀ ਸੁਰੱਖਿਆ ਅੱਜ ਦੇ ਯੁੱਗ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਸਮੇਂ ਵਿੱਚ ਭੋਜਨ ਨੂੰ ਵਧੀਆ ਤਰੀਕਿਆਂ ਨਾਲ ਸੁਰੱਖਿਅਤ ਰੱਖਿਆ ਜਾਂਦਾ ਸੀ ਅਤੇ ਅੱਜ ਸਾਡੇ ਕੋਲ ਸਭ ਸਹੂਲਤਾਂ ਹੋਣ ਦੇ ਬਾਵਜੂਦ ਮੁਸ਼ਕਿਲਾਂ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਵਿਭਾਗ ਮੁੱਖੀ ਪ੍ਰੋ: ਮਨਦੀਪ ਸਿੰਘ ਨੇ ਕਿਹਾ ਕਿ ਖੁਰਾਕ ਦੀ ਸੁਰੱਖਿਆ ਹਰ ਪੱਧਰ ‘ਤੇ ਜਿਵੇਂ ਕਿ ਭੋਜਨ ਪਕਾਉਣ ਸਮੇਂ, ਉਸ ਨੂੰ ਇਕ ਤੋਂ ਦੂਸਰੀ ਜਗ੍ਹਾ ਲਿਜਾਉਣ ਅਤੇ ਭੋਜਨ ਦੀ ਲੰਮੇ ਸਮੇਂ ਤੱਕ ਸੰਭਾਲ ਰੱਖਣ ਵੇਲੇ ਯੋਗ ਪ੍ਰਬੰਧ ਅਪਨਾਉਣੇ ਚਾਹੀਦੇ ਹਨ ਤਾਂ ਕਿ ਖੁਰਾਕ ਖਰਾਬ ਨਾ ਹੋ ਸਕੇ। ਇਸ ਮੌਕੇ ਪ੍ਰੋ: ਸੰਦੀਪ ਸਿੰਘ, ਪ੍ਰੋ: ਰੀਤੂ ਪ੍ਰਿਯਾ, ਪ੍ਰੋ: ਦਵਿੰਦਰਪਾਲ ਸਿੰਘ, ਪ੍ਰੋ: ਸੀਰਤਪ੍ਰੀਤ ਕੌਰ, ਪ੍ਰੋ ਪ੍ਰਭਜੋਤ ਕੌਰ, ਪ੍ਰੋ: ਦਵਿੰਦਰ ਕੌਰ, ਪ੍ਰੋ: ਸ਼ੁਭਪ੍ਰੀਤ ਕੌਰ, ਪ੍ਰੋ: ਹਰਮੀਨ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply