Friday, June 28, 2024

ਕੇਜਰੀਵਾਲ ਦੀ ਪੰਜਾਬ ਤੇ ਸਿੱਖ ਕੌਮ ਪ੍ਰਤੀ ਹਮਦਰਦੀ ਇੱਕ ਛਲਾਵਾ- ਸਿੱਖ ਵਿਰੋਧੀ ਤਾਕਤਾਂ ਨਾਲ ਸਾਂਝ – ਮਜੀਠੀਆ

PPN31062016011 PPN31062016012ਕੱਥੂਨੰਗਲ 31 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਆਦਿ ਤੱਕ ਸਿੱਖਾਂ ਨੂੰ ਮਾਣ ਸਤਿਕਾਰ ਮਿਲ ਰਿਹਾ ਹੈ, ਪਰ ਅਫ਼ਸੋਸ ਦੀ ਗਲ ਹੈ ਕਿ ਕੇਜਰੀਵਾਲ ਨੇ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਅਤੇ ਉਸ ਦੀ ਸਿੱਖਾਂ ਪ੍ਰਤੀ ਸੰਕੀਰਨ ਸੋਚ ਸਦਕਾ ਆਪਣੀ ਵਜ਼ਾਰਤ ਵਿੱਚ ਕਿਸੇ ਇੱਕ ਵੀ ਸਿੱਖ ਨੂੰ ਸ਼ਾਮਿਲ ਨਹੀਂ ਕੀਤਾ, ਅਜਿਹੇ ਵਿੱਚ ਕੇਜਰੀਵਾਲ ਤੋਂ ਸਿੱਖ ਕੀ ਉਮੀਦ ਰੱਖ ਸਕਦੇ ਹਨ ?
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਨੂੰ 60 ਲੱਖ, ਅੱਡਾ ਕੱਥੂਨੰਗਲ ਨੂੰ 20 ਲੱਖ, ਕੱਥੂਨੰਗਲ ਖੁਰਦ 21 ਲੱਖ ਅਤੇ ਪਿੰਡ ਝੰਡੇ ਨੂੰ ਵਿਕਾਸ ਲਈ 44 ਲੱਖ ਦੀ ਗਰਾਂਟ ਦੇਣ ਅਤੇ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਤਂੋ ਪਰਦਾ ਹਟਾਉਣ ਲਈ ਆਏ ਸਨ, ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਸਿਆਸਤ ਪੂਰੀ ਤਰਾਂ ਝੂਠ, ਡਰਾਮੇਬਾਜੀਆਂ ਅਤੇ ਸਿੱਖ ਭਾਵਨਾਵਾਂ ਨੂੰ ਰੌਂਦਣ ‘ਤੇ ਟਿੱਕੀ ਹੋਈ ਹੈ। ਉਹਨਾਂ ਕੇਜਰੀਵਾਲ ਨੂੰ ਪੰਜਾਬ, ਪੰਜਾਬੀ ਅਤੇ ਸਿੱਖ ਵਿਰੋਧੀ ਗਰਦਾਨਦਿਆਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਅਤੇ ਸਿੱਖਾਂ ਪ੍ਰਤੀ ਸੰਜੀਦਗੀ ਦਿਖਾਉਣ ਦੀ ਥਾਂ ਧੋਖਾ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।ਪੰਜਾਬ ਵਿੱਚ ਵੀ ਪੰਜਾਬੀਆਂ ‘ਤੇ ਭਰੋਸਾ ਕਰਨ ਦੀ ਜਾਂ ਅਹਿਮੀਅਤ ਦੇਣ ਦੀ ਥਾਂ ਗੈਰ ਪੰਜਾਬੀਆਂ ਨੂੰ ਮੋਹਤਬਾਰੀ ਦਿੱਤੀ ਹੋਈ ਹੈ ਜੋ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਹੀ ਨਹੀਂ ਰੱਖਦੇ।ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਐਸ ਵਾਈ ਐਲ ਨਹਿਰ ਦੇ ਮੁੱਦੇ ‘ਤੇ ਪੰਜਾਬ ਦਾ ਵਿਰੋਧ ਕਰਨ ਲਈ ਪੰਜਾਬੀ ਉਸ ਨੂੰ ਕਦੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਸਿੱਖ ਕੌਮ ਪ੍ਰਤੀ ਹਮਦਰਦੀ ਇੱਕ ਛਲਾਵਾ ਹੈ, ਅਸਲ ਵਿੱਚ ਕੇਜਰੀਵਾਲ ਦਿੱਲੀ ਵਿੱਚ ਸਿੱਖ ਪੰਥ ਵਿਰੋਧੀ ਤਾਕਤਾਂ ਨੂੰ ਪਨਾਹ ਅਤੇ ਸਰਪ੍ਰਸਤੀ ਦੇ ਰਹੇ ਹਨ। ਉਹਨਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ’84 ਦੇ ਸਿੱਖ ਕਤਲੇਆਮ ਸੰਬੰਧੀ ਜਾਂਚ ਲਈ ਬਣਾਈ ਗਈ ਐਸ ਆਈ ਟੀ ( ਸਿੱਟ) ਦੀ ਫਾਈਲ ਗੁੰਮ ਹੋ ਜਾਣੀ , ਕੀ ਟਾਈਟਲਰ ਨੂੰ ਬਚਾਉਣ ਦੀ ਕੋਸ਼ਿਸ਼ ਜਾਂ ਡੀਲ ਦਾ ਹਿੱਸਾ ਨਹੀਂ? ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਨਾਲ 84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਇਸ਼ਤਿਹਾਰਬਾਜ਼ੀ ਕਰਕੇ ਕੇਜਰੀਵਾਲ ਨੇ ਆਪਣੀ ਪਿੱਠ ਥਾਪੜਨ ਦੀ ਤਾਂ ਕੋਸ਼ਿਸ਼ ਕੀਤੀ, ਪਰ ਕੀ ਦਿੱਲੀ ਸਰਕਾਰ ਵੱਲੋਂ ਕਿਸੇ ਪੀੜਤ ਦੀ ਇੱਕ ਪੈਸੇ ਦੀ ਵੀ ਮਦਦ ਕੀਤੀ ਹੈ? ਉਹਨਾਂ ਕਿਹਾ ਕਿ ਕੇਜਰੀਵਾਲ ਦੀ ਦੋਗਲੀ ਰਾਜਨੀਤੀ ਅਤੇ ਚਾਲਬਾਜ਼ਾਂ ਨੂੰ ਪੰਜਾਬ ਦੇ ਸੂਝਵਾਨ ਲੋਕ ਬਰਦਾਸ਼ਤ ਨਹੀਂ ਕਰਨਗੇ । ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਗੁਰਵੇਲ ਸਿੰਘ ਅਲਕੜੇ, ਕੁਲਦੀਪ ਸਿੰਘ ਕੱਥੂਨੰਗਲ, ਪ੍ਰੋ: ਸਰਚਾਂਦ ਸਿੰਘ, ਸਰਪੰਚ ਅਵਤਾਰ ਸਿੰਘ ਕੱਥੂਨੰਗਲ, ਸਰਪੰਚ ਬੀਬੀ ਕੁਲਵਿੰਦਰ ਕੌਰ ਝੰਡੇ, ਸਰਪੰਚ ਬਲਦੇਵ ਸਿੰਘ ਕੱਥੂਨੰਗਲ ਖੁਰਦ, ਸਰਪੰਚ ਹਰਿੰਦਰ ਕੌਰ ਅੱਡਾ ਕੱਥੂਨੰਗਲ, ਪ੍ਰੇਮ ਸਿੰਘ ਝੰਡੇ, ਪ੍ਰਭਪਾਲ ਸਿੰਘ ਝੰਡੇ, ਮੇਜਰ ਸਿੰਘ ਕਲੇਰ, ਜੋਰਾ ਸਿੰਘ, ਸਾਬਕਾ ਸਰਪੰਚ ਕੰਵਲਜੀਤ ਸਿੰਘ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਡਾ: ਰਾਜਪਾਲ, ਨੰਬਰਦਾਰ ਦਲਬੀਰ ਸਿੰਘ, ਸੁੱਚਾ ਸਿੰਘ, ਹਰਜਿੰਦਰਪਾਲ ਸਰੀਨ, ਬੂਟਾ ਸਿੰਘ, ਰਾਜਕੁਮਾਰ, ਪ੍ਰਧਾਨ ਕਰਨੈਲ ਸਿੰਘ, ਨਰਿੰਦਰ ਸੋਖੀ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply