Wednesday, July 3, 2024

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 7 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਦਿੱਲੀ ਪੁਲਿਸ ਸ਼ਪੈਸ਼ਲ ਸੈਲ ਵਲੋਂ ਪੰਜਾਬ ਪੁਲਿਸ ਨੂੰ ਅਲਰਟ – ਬਮਿਆਲ ਤੋਂ ਗ੍ਰੇਅ ਰੰਗ ਦੀ ਸਵਿੱਫਟ ਕਾਰ ਨੰਬਰ JK-01 AB-2654 ਰਾਹੀਂ ਤਿੰਨ ਅੱਤਵਾਦੀ ਰਾਤ ਪੰਜਾਬ ਵਿੱਚ ਹੋ ਸਕਦੇ ਹਨ ਦਾਖਲ, ਇਕ ਸਥਾਨਕ ਨਾਗਰਿਕ ਵੀ ਹੋ ਸਕਦਾ ਹੈ ਨਾਲ।

▶ ਦਿੱਲੀ ਪੁਲਿਸ ਦੇ ਅਲਰਟ ਨੂੰ ਦੇਖਦਿਆਂ ਪੰਜਾਬ ਵਿੱਚ ਸੁਰੱਖਿਆ ਵਧਾਈ ਗਈ – ਦਿੱਲੀ, ਮੁੰਬਈ, ਗੋਆ ਵਿੱਚ ਵੀ ਹਾਈ ਅਲਰਟ ਜਾਰੀ।

▶ ਨਾਮਧਾਰੀ ਮੁੱਖੀ ਸਤਿਗੁਰ ਊਦੈ ਸਿੰਘ ਨੇ ਮਾਤਾ ਚੰਦ ਕੌਰ ਦੀ ਹੱਤਿਆ ਲਈ ਨਾਮਧਾਰੀ ਦਲੀਪ ਸਿੰਘ ‘ਤੇ ਜਤਾਇਆ ਸ਼ੱਕ।

▶ ਕਾਂਗਰਸ ਚੋਂ ਕੱਢੇ ਗਏ ਤਰਨ ਤਾਰਨ ਦੇ ਪੀਟਰ ਸੰਧੂ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਕੈਪਟਨ ‘ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਲਗਾਏ ਦੋਸ਼।

▶ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ MCD ਨੇ ਪਾਣੀ ਦੀ ਛਬੀਲ ਢਾਹੀ – ਸੰਗਤਾਂ ਨੇ ਜਤਾਇਆ ਭਾਰੀ ਰੋਸ, ਮੁੜ ਉਸਾਰੀ ਛਬੀਲ ।

▶ ਦਿੱਲੀ ਗੁਰਦੁਆਰਾ ਕਮੇਟੀ ਤੇ ਦਿੱਲੀ ਪੁਲਿਸ MCD ਖਿਲਾਫ ਪੁੱਜੀ ਹਾਈਕੋਰਟ – ਕਿਹਾ ਨਹੀਂ ਮਿਲਿਆ ਕੋਈ ਵੀ ਨੋਟਿਸ – ਭਾਜਪਾ ਨੇ ਦਿੱਤੀ ਸਫਾਈ, ਕਾਰਵਾਈ ਲਈ ਦਿੱਲੀ ਸਰਕਾਰ ਨੂੰ ਦੱਸਿਆ ਜਿੰਮੇਵਾਰ।

▶ ਦਿੱਲੀ ਸਰਕਾਰ ਦਾ ਬਿਆਨ – ਹਾਈਕੋਰਟ ਦੇ ਹੁਕਮਾਂ ‘ਤੇ ਨਜਾਇਜ਼ ਉਸਾਰੀਆਂ ਖਿਲਾਫ ਹੋਈ ਕਾਰਵਾਈ।

▶ 9 ਸੂਬਿਆਂ ਵਿੱਚ ਸੋਕੇ ਦੀ ਹਾਲਤ ‘ਤੇ ਸੁਪਰੀਮ ਕੋਰਟ ਨੇ ਜਤਾਈ ਚਿੰਤਾ – ਕੇਂਦਰ ਨੂੰ ਜਵਾਬ ਲਈ ਭੇਜਿਆ ਨੋਟਿਸ।

▶ ਹਰਿਆਣਾ ਦੇ ਕਰਨਾਲ ਵਿੱਚ ਪਹਿਲੀ ਬਾਗਬਾਨੀ ਯੂਨੀਵਰਸਿਟੀ ਦਾ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਨੇ ਰੱਖਿਆ ਨੀਂਹ ਪੱਥਰ।

▶ ਗੁਰਦਾਸਪੁਰ ਜੇਲ੍ਹ ‘ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ, ਬਟਾਲਾ ਦਾ ਰਹਿਣ ਵਾਲਾ ਸੀ ਰਾਮ ਮਹਾਜਨ।

▶ ਦਿੱਲੀ ਹਾਈਕੋਰਟ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਨੂੰ ਰਾਹਤ – ਕਿਹਾ ਕੋਰਟ ਦੇ ਹੁਕਮਾਂ ਬਗੈਰ ਸੀ.ਬੀ.ਆਈ ਨਹੀਂ ਕਰ ਸਕਦੀ ਗ੍ਰਿਫਤਾਰ – ਵੀਰਭੱਦਰ ਨੂੰ ਵੀ ਜਾਂਚ ਵਿੱਚ ਸਹਿਯੋਗ ਦੇਣ ਦੇ ਹੁਕਮ।

▶ ਜੰਮੂ-ਕਸ਼ਮੀਰ ਦੇ ਕੂਪਵਾੜਾ ਵਿੱਚ ਸੁਰੱਖਿਆ ਦਸਤਿਆਂ ਨੇ ਇਕ ਅੱਤਵਾਦੀ ਕੀਤਾ ਢੇਰ – ਮੁਕਾਬਲਾ ਜਾਰੀ।

▶ ਸ਼ਿਮਲਾ ਤੇ ਮਨਾਲੀ ‘ਚ ਮੀਂਹ ਤੇ ਬਰਫਬਾਰੀ ਨੇ ਠੰਡ ਵਧਾਈ – ਉਤਰੀ ਭਾਰਤ ਵਿੱਚ ਵੀ ਡਿੱਗਾ ਪਾਰਾ।

▶ ਹੁਸ਼ਿਆਰਪੁਰ ਵਿੱਚ ਸੰਤੁਲਨ ਵਿਗੜਨ ਨਾਲ ਬਾਈਕ ਨੂੰ ਲੱਗੀ ਅੱਗ ਵਿੱਚ ਝੁਲਸੇ ਨੌਜੁਆਨ ਦੀ ਹੋਈ ਮੌਤ।

▶ ਅੰਮ੍ਰਿਤਸਰ – ਐਚ.ਡੀ.ਐਫ.ਸੀ ਬੈਂਕ ਵਿਚੋਂ 4 ਹਥਿਆਰਬੰਦ ਅਣਪਛਾਤਿਆਂ ਨੇ ਲੁੱਟੇ 2 ਲੱਖ ।

▶ ਨਾਭਾ ਜੇਲ੍ਹ ਵਿੱਚ ਇਕ ਕਰਮਚਾਰੀ ਤੇ ਉਸ ਦਾ ਸਾਥੀ 80 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ।

▶ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਅੰਮ੍ਰਿਤਸਰ 10ਵੇਂ ਨੰਬਰ ‘ਤੇ – WHO ਨੇ ਜਾਰੀ ਕੀਤੀ ਰਿਪੋਰਟ।

▶ ਸ਼੍ਰੋਮਣੀ ਕਮੇਟੀ ਨੇ ਫੈਲ ਰਹੇ ਪ੍ਰਦੂਸ਼ਣ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਸੋਨਾ ਕਾਲਾ ਪੈਣ ‘ਤੇ ਜਤਾਈ ਚਿੰਤਾ – ਕਿਹਾ ਵਾਤਾਵਰਨ ਦੂਸ਼ਿਤ ਹੋਣੋ ਬਚਾਉਣ ਲਈ ਲਗਾਏ ਜਾ ਰਹੇ ਹਨ ਪੌਦੇ।

▶ ਅਕਾਲੀ ਵਿਧਾਇਕ ਤੇ ਹਾਕੀ ਉਲੰਪੀਅਨ ਪ੍ਰਗਟ ਸਿੰਘ ਨਾਲ ਚੰਡੀਗੜ੍ਹ ‘ਚ ਹੋਈ ਕੁੱਟਮਾਰ, ਪੁਲਿਸ ਵਲੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਣ ਦੀ ਖ਼ਬਰ।

▶ ਆਮ ਆਦਮੀ ਪਾਰਟੀ ਜੂਨ 2016 ਤੱਕ ਆਪਣੇ ਉਮੀਦਵਾਰਾਂ ਦਾ ਕਰ ਦੇਵੇਗੀ ਐਲਾਨ, ਪੰਜਾਬ ਤੋਂ ਹੀ ਹੋਵੇਗਾ ਮੁੱਖ ਮੰਤਰੀ ਉਮੀਦਵਾਰ – ਸੰਜੇ ਸਿੰਘ।

▶ ਬਜ਼ੁੱਰਗ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਪਤਨੀ ਕਮਲਾ ਅਡਵਾਨੀ ਦਾ ਦਿਹਾਂਤ – ਪਿਆ ਦਿਲ ਦਾ ਦੌਰਾ।

▶ ਅਜ਼ਲਾਨ ਸ਼ਾਹ ਹਾਕੀ ਕੱਪ ਟੂਰਨਾਮੈਂਟ  ਭਾਰਤ ਨੇ ਜਪਾਨ ਨੂੰ 2/1 ਨਾਲ ਹਰਾਇਆ।

▶ ਬਠਿੰਡਾ ਵਿੱਚ ਇਕ ਹੋਰ ਕਿਸਾਨ ਨੇ ਕੀਤੀ ਖੁੱਦਕੁਸ਼ੀ – ਮਾਨਸਾ ‘ਚ ਕਿਸਾਨਾਂ ਨੇ ਕਰਜ਼ਾ ਮੁਆਫੀ ਲਈ ਕੀਤਾ ਧਰਨਾ ਪ੍ਰਦਰਸ਼ਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply