Friday, July 5, 2024

ਐਕਸਾਈਜ ਵਾਪਸ ਨਾ ਲੈਣ ‘ਤੇ ਸਵਰਨਕਾਰਾਂ ਨੇ ਸ਼ੰਘਰਸ਼ ਤੇਜ ਕਰਨ ਦੀ ਦਿਤੀ ਚੇਤਾਵਨੀ

ਜੇਤਲੀ ਦਾ ਫੂਕਿਆ ਪੁਤਲਾ- ਕਾਂਗਰਸੀ ਆਗੂਆਂ ਨੇ ਧਰਨੇ ‘ਚ ਕੀਤੀ ਸ਼ਮੂਲੀਅਤ

PPN0704201635

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸੋਨੇ ਦੇ ਗਹਿਣਿਆਂ ‘ਤੇ ਲਗਾਈ ਗਈ ਐਕਸਾਈਜ ਡਿਊਟੀ ਦੇ ਵਿਰੁੱਧ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਅੰਦੋਲਨ ਚਲਾ ਰਹੇ ਸਵਰਨਕਾਰ ਭਾਈਚਾਰੇ ਵਲੋਂ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਟਾਹਲੀ ਵਾਲਾ ਚੌਕ ਵਿਖੇ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁੱਤਲਾ ਫੂਕ ਕੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਦਰਸ਼ਨ ਸਿੰਘ ਸੁਲਤਾਨਵਿੰਡ, ਪ੍ਰਗਟ ਸਿੰਘ ਧੁੰਨਾ, ਬਲਜੀਤ ਸਿੰਘ ਸੁਲਤਾਨਵਿੰਡ ਤੋਂ ਇਲਾਵਾ ਗੁਰੂ ਬਜਾਰ ਤੋਂ ਜਿਲਾ ਸਵਰਨਕਾਰ ਸੰਘ ਦੇ ਪ੍ਰਧਾਨ ਅਸ਼ਵਨੀ ਕੁਮਾਰ ਕਾਲੇਸ਼ਾਹ, ਰਵੀਕਾਂਤ, ਇੰਦਰਪਾਲ, ਆਰੀਆ, ਅੇਸ.ਐਸ. ਚੌਹਾਨ, ਲਖਬੀਰ ਸਿੰਘ ਲੱਖਾ, ਮਾਲ ਰੋਡ ਤੋਂ ਪ੍ਰਧਾਨ ਪ੍ਰਦੀਪ ਸੇਠ, ਤਹਿਸੀਲ ਪ੍ਰਧਾਨ ਸੁਖਵੰਤ ਸਿੰਘ ਭਕਨਾ ਤੋਂ ਇਲਾਵਾ ਰਾਜੂ ਮੋਹਕਮਪੁਰਾ, ਅਜੀਤ ਸਿੰਘ ਪਹਿਲਵਾਨ, ਅਮਰੀਕ ਸਿੰਘ ਜੋੜਾ, ਦਿਲਬਾਗ ਸਿੰਘ, ਅਵਤਾਰ ਸਿੰਘ ਬਬਲਾ, ਗੁਰਨਾਮ ਸਿੰਘ ਕੰਡਾ, ਗੁਲਜ਼ਾਰ ਸਿੰਘ, ਸੁਖਬੀਰ ਸਿੰਘ, ਹਰਦਿਆਲ ਸਿੰਘ ਨਾਮਧਾਰੀ ਪੀ.ਪਾਲ, ਜਸਪਾਲ ਸਿੰਘ, ਸੁਖਦੇਵ ਸਿੰਘ, ਸੁਭਾਸ਼ ਕੁਮਾਰ, ਨਰਿੰਦਰ ਸਿੰਘ, ਸ਼ਹਿਜ਼ਾਦਾ ਕੰਡਾ, ਦਵਿੰਦਰ ਭਕਣਾ, ਜਸਬੀਰ ਸਿੰਘ, ਪ੍ਰੇਮ ਸਿੰਘ ਹਰਭਜਨ ਸਿੰਘ, ਕੁਲਦੀਪ ਸਿੰਘ ਮਮਦੂ, ਹਰਪਾਲ ਸਿੰਘ, ਇੰਦਰਪਾਲ ਸਿੰਘ ਸਾਬਾ, ਯੁਵਰਾਜ ਚੌਹਾਨ ਆਦਿ ਮੌਜੂਦ ਸਨ।
ਉਧਰ ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਜਗਜੀਤ ਸਿੰਘ ਸਹਿਦੇਵ ਦੀ ਅਗਵਾਈ ਹੇਠ ਭਾਈਚਾਰੇ ਵਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਵਿੱਚ ਅੱਜ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਪ੍ਰਕਾਸ਼ ਸਿੰਘ ਸਹਿਦੇਵ, ਭੁਪਿੰਦਰ ਸਿੰਘ ਬਿੱਟਾ, ਦਲਬੀਰ ਸਿੰਘ ਲਾਟੀ ਅਤੇ ਸੁਖਦੇਵ ਸਿੰਘ ਜੀਓਬਾਲਾ ਭੁੱਖ ਹੜਤਾਲ ‘ਤੇ ਬੈਠੇ।ਜਗਜੀਤ ਸਿੰਘ ਸਹਿਦੇਵ ਨੇ ਕਿਹਾ ਕਿ ਕੇਂਦਰ ਦਰਕਾਰ ਸਵਰਨਕਾਰਾਂ ਦਾ ਅੰਤ ਨਾ ਲਵੇ, ਉਨਾਂ ਚੇਤਾਵਨੀ ਦਿੱਤੀ ਕਿ ਅੇਕਸਾਈਜ਼ ਵਾਪਤ ਨਾ ਲੈਣ ‘ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਸਾਬਕਾ ਮੇਅਰ ਸੁਨੀਲ ਦੱਤੀ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਅਤੇ ਦਿਨੇਸ਼ ਬੱਸੀ ਵੀ ਹਾਜਰ ਸਨ।ਇਸ ਸਮੇਂ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ, ਪ੍ਰੰਤੂ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਅੱਛੇ ਦਿਨ ਆਉਣ ‘ਤੇ ਉਨਾਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਬੈਠਣਾ ਪਵੇਗਾ। ਉਨਾਂ ਕਿਹਾ ਸਵਰਨਕਾਰਾਂ ਨਾਲ ਕੇਂਦਰ ਵਲੋਂ ਜੋ ਧੱਕਾ ਕੀਤਾ ਜਾ ਰਿਹਾ ਹੈ, ਉਹ ਕਾਂਗਰਸ ਪਾਰਟੀ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਂਗਰਸੀ ਆਗੂ ਸਵਰਨਕਾਰਾਂ ਦੇ ਹੱਕ ਦੀ ਲੜਾਈ ਵਿੱਚ ਹਮੇਸ਼ਾ ਉਨਾਂ ਦੇ ਨਾਲ ਖੜਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply