ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਬਸੰਤ ਪੰਚਮੀ ਦੇ ਅਵਸਰ ‘ਤੇ ਢਪੱਈ ਰੋਡ ਸਥਿਤ ਪ੍ਰੇਮ ਨਗਰ ਕਲੌਨੀ ਵਿਖੇ ਐਸ.ਐਸ. ਪਬਲਿਕ ਸਕੂਲ ਵੱਲੋਂ ਆਯੌਜਿਤ ਕੀਤੇ ਗਏ ਸਰਸਵਤੀ ਪੂਜਨ ਅਤੇ ਹਵਨ ਯੱਗ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਉਹਨਾਂ ਦੇ ਨਾਲ ਸ਼੍ਰੀਮਤੀ ਰਜਨੀ ਸ਼ਰਮਾ ਕੌਸਲਰ ਵਾਰਡ ਨੰ: 63, ਪ੍ਰਿੰਸੀਪਲ ਗੁਰਵਿੰਦਰ ਕੁਮਾਰ ਐਸ.ਐਸ.ਪਬਲਿਕ ਸਕੂਲ, ਅਵਿਨਾਸ਼ ਸ਼ੈਲਾ ਪ੍ਰਧਾਨ ਭਾਜਪਾ ਯੂਵਾ ਮੋਰਚਾ, ਸ਼੍ਰੀਮਤੀ ਦਰਸ਼ਨਾ ਸ਼ਰਮਾ, ਸਕੂਲ ਦੇ ਅਧਿਆਪਕ ਅਤੇ ਬੱਚੇ ਸ਼ਾਮਿਲ ਸਨ। ਮੇਅਰ ਅਰੋੜਾ ਮੇਅਰ ਨੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …