Wednesday, July 3, 2024

ਪਾਣੀ ਦੀ ਸਹੀ ਵਰਤੋਂ ਨਾ ਕੀਤੀ ਤਾਂ ਜਿੰਦਗੀ ਖਤਮ ਹੋ ਜਾਵੇਗੀ – ਭੁੱਲਰ

PPN0905201619

ਪੱਟੀ, 8 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਪਾਣੀ ਮਨੁੱਖੀ ਜੀਵਨ ਦਾ ਬਹੁਤ ਮਹੱਤਵਪੂਰਨ ਅੰਗ ਹੈ।ਪਾਣੀ ਦੇ ਬਿਨਾਂਾ ਜੀਵਨ ਦੀ ਕੋਈ ਸੰਭਾਵਨਾ ਨਹੀ ਹੈ। ਅਗਰ ਅਸੀ ਪਾਣੀ ਦੀ ਸਹੀ ਤਰੀਕੇ ਨਾਲ ਵਰਤੋ ਨਾ ਕੀਤੀ ਤਾ ਆਉਣ ਵਾਲੇ 10-15 ਸਾਲਾਂ ਵਿੱਚ ਪੰਜਾਬ ਵਿੱਚ ਵੀ ਸੋਕਾ ਆ ਸਕਦਾ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਤਰਕਸ਼ੀਲ ਆਗੂ ਸਵਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਹਨਾ ਕਿਹਾ ਕਿ ਪਾਣੀ ਦੇ ਬਿਨਾਂ ਜਿੰਦਗੀ ਵਿਅੱਰਥ ਹੈ।ਅਸਲੀ ਪਾਣੀ ਦਾ ਮੁੱਲ ਉਹ ਹੀ ਜਾਣ ਸਕਦੇ ਹਨ, ਜਿੱਥੇ ਸੋਕਾ ਪਿਆ ਹੋਇਆ ਹੈ।ਲੋਕ ਪਾਣੀ ਤੋ ਬਿਨਾ ਤਰਲੇ ਲੈ ਰਹੇ ਹਨ 10-10 ਦਿਨ 200 ਲੀਟਰ ਪਾਣੀ ਮਿਲ ਰਿਹਾ ਹੈ, ਇੱਕ ਪਰਿਵਾਰ ਨੂੰ ਤੇ ਕਈ ਵਾਰ ਤੇ ਉਹ ਵੀ ਨਹੀ ਮਿਲਦਾ। ਉਹਨਾ ਕਿਹਾ ਕਿ ਸਾਡੇ ਕੋਲ ਮੋਕਾ ਹੈ ਪਾਣੀ ਦੀ ਸਹੀ ਵਰਤੋ ਕਰਕੇ ਅਸੀ ਆਪਣੇ ਪੰਜਾਬ ਨੂੰ ਬਚਾਅ ਸਕਦੇ ਹਾ।ਆਪਣੀਆਂ ਗੱਡੀਆਂ ਬਾਲਟੀ ਪਾਣੀ ਨਾਲ ਵੀ ਧੋ ਸਕਦੇ ਹਾਂ ਅਤੇ ਨਹਾਉਣ ਸਮੇ ਵੀ ਟੱਪ ਦੀ ਵਰਤੋ ਕਰ ਕੇ ਬਿਨਾ ਬੇਕਾਰ ਜਾਂਦਾ ਪਾਣੀ ਬਚਾਅ ਸਕਦੇ ਹਾਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply