Saturday, February 15, 2025

ਬੀ.ਐਸ.ਐਫ ਵਲੋਂ ਸਰੱਹਦ ਨੇੜਿਓਂ 100 ਕਰੋੜ ਦੀ 20 ਕਿਲੋ ਹੈਰੋਇਨ ਬਰਾਮਦ

05021409
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਭਾਰਤ–ਪਾਕਿ ਸਰਹੱਦ ਦੀ ਭੈਰੋਵਾਲ ਚੌਕੀ ਨੇੜਿਓਂ ਬੀ.ਐਸ. ਐਫ ਨੇ ਪਾਕਿਸਤਾਨ ਦੇ ਸਮੱਗਲਰਾਂ ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰਦਿਆਂ ਹੋਇਆਂ 20 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਫੜੀ ਹੈ। ਬੀ.ਐਸ.ਐਫ ਦੇ ਆਈ ਜੀ ਅਜੇ ਕੁਮਾਰ ਤੋਮਰ ਨੇ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਟਾਰੀ ਸੈਕਟਰ ਦੀ ਬੀ. ਓ. ਪੀ. ਚੌਕੀ ਭਰੋਭਾਲ ਵਿਖੇ ਸੀਮਾ ਸੁਰੱਖਿਆ ਬਲ ਦੀ 163 ਬਟਾਲੀਅਨ ਦੇ ਜਵਾਨਾਂ ਨੇ ਜਦ ਰਾਤ ਦੇ 2 ਵਜੇ ਹਨੇਰੇ ਵਿੱਚ ਪਿੱਲਰ ਨੰ 119/2, 3 ਨੇੜੇ ਹਿਲਜੁਲ ਮਹਿਸੂਸ ਤਾਂ ਭਾਰਤੀ ਜਾਵਨਾਂ ਵਲੋਂ ਲਲਕਾਰਣ ‘ਤੇ ਪਾਕਿ ਸਮੱਗਲਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।ਅਤੇ ਬੀ.ਐਸ .ਐਪ ਦੇ ਜਵਾਨਾਂ ਦੀ ਜਵਾਬੀ ਫਾਇਰਿੰਗ ਨਾਲ ਉਹ ਪਾਕਿਸਤਾਨ ਵੱਲ ਦੌੜਣ ਵਿਚ ਸਫਲ ਹੋ ਗਏ। ਅਜੇ ਤੋਮਰ ਅਨੁਸਾਰ ਸਵੇਰ ਦੇ ਸਮੇ ਜਦ ਜਵਾਨਾਂ ਨੇ ਸਰਚ ਆਪ੍ਰੇਸ਼ਨ ਕੀਤਾ ਤਾਂ ਕੰਢਿਆਲੀ ਤਾਰ ਨੇੜਿਓਂ ਹੈਰੋਇਨ ਪੈਕੇਟਾਂ ਵਿਚ 20 ਕਿਲੋ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 100 ਕਰੋੜ ਰੁਪਏ ਦੱਸੀ ਜਾਂਦੀ ਹੈ ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply