Monday, December 23, 2024

ਸੀ.ਟੀ.ਈ.ਟੀ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ ਘਟੀ

PhotoBਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ)- ਸੀ. ਬੀ. ਐਸ. ਈ. ਬੋਰਡ ਵੱਲੋਂ ਦੇਸ਼ ਭਰ ਵਿੱਚ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਭਾਵ (ਸੀ.ਟੀ.ਈਟੀ.) ਦੇ ਟੈਸਟ ਮਿਤੀ 16 ਫਰਵਰੀ 2014 ਨੂੰ ਲਿਆ ਜਾ ਰਿਹਾ ਹੈ । ਡਾ: ਧਰਮਵੀਰ ਸਿੰਘ ਪ੍ਰਿੰਸੀਪਲ/ਡਾਇਰੈਕਟਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਜਿਨ੍ਹਾਂ ਦੀ ਅਗਵਾਈ ਵਿੱਚ ਪਿਛਲੇ ਸਾਲ ਵੀ ਇਹ ਪ੍ਰੀਖਿਆ ਬਹੁਤ ਚੰਗੇ ਢੰਗ ਨਾਲ ਕਰਵਾਈ ਗਈ ਸੀ, ਨੂੰ ਇਸ ਵਾਰ ਵੀ ਸੀ.ਬੀ.ਐਸ.ਈ. ਵੱਲੋਂ ਇਸ ਟੈਸਟ ਲਈ ਸਿਟੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਇਸ ਪ੍ਰੀਖਿਆ ਲਈ ਅੰਮ੍ਰਿਤਸਰ ਸ਼ਹਿਰ ਵਿੱਚ 10 ਸਕੂਲਾਂ ਵਿੱਚ ਪੀ੍ਰਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ, ਮਜੀਠਾ-ਵੇਰਕਾ ਬਾਈਪਾਸ, ਅੰਮ੍ਰਿਤਸਰ ਪਬਲਿਕ ਸਕੂਲ ਫੋਕਲ ਪੁਆਇੰਟ, ਭਾਰਤੀ ਵਿਦਿਆ ਭਵਨ ਸ਼ਿਵਾਲਾ ਰੋਡ, ਸਪਰਿੰਗ ਡੇਲ ਸਕੂਲ ਫਤਹਿਗੜ੍ਹ ਚੂੜੀਆਂ ਰੋਡ, ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਮਜੀਠਾ ਰੋਡ, ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੁਲਿਸ ਲਾਈਨ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਚੌਂਕ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਪ੍ਰੀਖਿਆ ਲਈ ਰੋਲ ਨੰਬਰ ਦੀ ਪ੍ਰਿਕ੍ਰਆ ਸ਼ੁਰੂ ਹੋ ਚੁੱਕੀ ਹੈ ਅਤੇ ਰੋਲ ਨੰਬਰ ਇੰਟਰਨੈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।ਕਿਸੇ ਵੀ ਉਮੀਦਵਾਰ ਨੂੰ ਰੋਲ ਨੰਬਰ ਡਾਕ ਰਾਹੀਂ ਨਹੀਂ ਭੇਜੇ ਜਾਣਗੇ ।ਜਿੰਨ੍ਹਾਂ ਉਮੀਦਵਾਰਾਂ ਨੇ ਸੀ.ਟੀ.ਈ.ਟੀ. ਦਾ ਟੈਸਟ ਦੇਣ ਲਈ ਅਪਲਾਈ ਕੀਤਾ ਹੋਇਆ ਹੈ, ਉਹ ਇੰਟਰਨੈਟ ਰਾਹੀਂ ਆਪਣਾ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ ।ਰੋਲ ਨੰਬਰ ਲੈਣ ਲਈ ਰਜਿਸਟਰੇਸ਼ਨ ਦੀ ਫੋਟੋ ਕਾਪੀ ਹੋਣੀ ਲਾਜ਼ਮੀ ਹੈ।ਇਸ ਟੈਸਟ ਸੰਬੰਧੀ ਸਾਰਾ ਸਿਲੇਬਸ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੈ ਅਤੇ ਉਮੀਦਵਾਰ ਪਿਛਲੇ ਟੈਸਟਾਂ ਦੇ ਪ੍ਰਸ਼ਨ ਪੱਤਰ ਵੀ ਵੇਖ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਟੈਸਟ ਦੀ ਕਿਸਮ ਸੰਬੰਧੀ ਜਾਣਕਾਰੀ ਮਿਲ ਸਕੇ।ਪਿਛਲੇ ਸਾਲਾਂ ਨਾਲੋਂ ਪ੍ਰੀਖਿਆਰਥੀਆਂ ਵਿੱਚ ਬਹੁਤ ਕਮੀ ਆਈ ਹੈ । ਸਾਲ ੨੦੧੨ ਵਿੱਚ ਲਗਭਗ ੧੨੦੦੦ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, 2013 ਵਿੱਚ ਇਹ ਗਿਣਤੀ 7000 ਸੀ ਜਦਕਿ ਇਸ ਸਾਲ 2014 ਵਿੱਚ ਕੇਵਲ 5100 ਪ੍ਰੀਖਿਆਰਥੀ ਹੀ ਪ੍ਰੀਖਿਆ ਦੇਣ ਜਾ ਰਹੇ ਹਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply