Tuesday, February 18, 2025

ਮਨਿੰਦਰ ਸਿੰਘ ਰਠੋਰ ਨੂੰ ਬਣਾਇਆ ਅਕਾਲੀ ਦਲ ਬੀ.ਸੀ ਸੈਲ ਸ਼ਹਿਰੀ ਦਾ ਮੀਤ ਪ੍ਰਧਾਨ

PhotoAਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ)- ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਛਤਰ ਛਾਇਆ ਹੇਠ ਬੂਥ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਇੰਨ੍ਹਾਂ ਯਤਨਾਂ ਤਹਿਤ ਅੱਜ ਸੁਲਤਾਨਵਿੰਡ ਰੋਡ ਵਿਖੇ ਅਕਾਲੀ ਦਲ ਬੀ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਅਤੇ ਯੂਥ ਅਕਾਲੀ ਦਲ ਦੇ ਜੁਆਇੰਟ ਸਕੱਤਰ ਪੰਜਾਬ ਰਵੀ ਜੌੜਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਭਾਟ ਬਰਾਦਰੀ ਦੇ ਨੌਜਵਾਨ ਆਗੂ ਮਨਿੰਦਰ ਸਿੰਘ ਰਠੋਰ ਨੂੰ ਅਕਾਲੀ ਦਲ ਬੀ.ਸੀ ਸੈਲ ਸ਼ਹਿਰੀ ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ। ਮਨਿੰਦਰ ਸਿੰਘ ਰਠੌਰ ਨੂੰ ਨਿਯੁੱਕਤੀ ਪੱਤਰ ਦੇਣ ਉਪਰੰਤ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਦੇਣ ਲਈ ਜੋ ਬੀ.ਸੀ ਸੈਲ ਦਾ ਗਠਨ ਕੀਤਾ ਗਿਆ ਸੀ, ਉਸ ਨੂੰ ਅੰਮ੍ਰਿਤਸਰ ਸ਼ਹਿਰੀ ਖੇਤਰ ਵਿੱਚ ਮਜ਼ਬੂਤ ਕਰਨ ਲਈ ਵਾਰਡ ਪੱਧਰ ਤੱਕ ਅਹੁਦੇਦਾਰ ਨਿਯੁੱਕਤ ਕੀਤੇ ਗਏ ਹਨ ਅਤੇ ਆਉਣ ਵਾਲੀਆਂ ਸੰਸਦੀ ਚੋਣਾਂ ਵਿੱਚ ਬੀ.ਸੀ ਸੈਲ ਦਾ ਅਹਿਮ ਯੋਗਦਾਨ ਹੋਵੇਗਾ।ਉਨ੍ਹਾਂ ਕਿਹਾ ਕਿ ਅੱਜ ਭਾਟ ਬਰਾਦਰੀ ਦੇ ਨੌਜਵਾਨਾਂ ਦੀ ਬੀ.ਸੀ. ਸੈਲ ਵਿੱਚ ਸ਼ਮੂਲੀਅਤ ਨਾਲ ਅਕਾਲੀ ਦਲ ਨੂੰ ਹੋਰ ਤਾਕਤ ਮਿਲੀ ਹੈ।ਇਸ ਮੌਕੇ ਨਵ-ਨਿਯੁੱਕਤ ਮੀਤ ਪ੍ਰਧਾਨ ਮਨਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਤੇ ਵਿਸ਼ਵਾਸ਼ ਪ੍ਰਗਟ ਕਰਦਿਆਂ ਜੋ ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।ਇਸ ਅਵਸਰ ‘ਤੇ ਸੁਖਪਾਲ ਸਿੰਘ ਬਾਜਵਾ ਜਨ: ਸਕੱਤਰ ਸ਼ਹਿਰੀ, ਵਾਰਡ ਨੰ: 33 ਦੇ ਬੀ.ਸੀ ਸੈਲ ਪ੍ਰਧਾਨ ਬਲਵਿੰਦਰ ਸਿੰਘ ਖੱਦਰ ਭੰਡਾਰ, ਕੁਲਦੀਪ ਸਿੰਘ ਸੰਧੂ, ਮਨਜੀਤ ਸਿੰਘ, ਰਮਨ ਸ਼ਰਮਾ, ਜਰਨੈਲ ਸਿੰਘ, ਹਰਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਸੋਨੂੰ, ਸੁਰਿੰਦਰ ਸਿੰਘ, ਪ੍ਰਕਾਸ਼ ਚੰਦ, ਦਿਲਬਾਗ ਸਿੰਘ, ਗੁਰਦੇਵ ਸਿੰਘ, ਤੇਜਿੰਦਰ ਸਿੰਘ, ਬਾਊ ਸਹਿਦੇਵ ਅਤੇ ਗਗਨਪ੍ਰੀਤ ਸਿੰਘ ਮਨਦੀਪ ਸਿੰਘ, ਰਘਬੀਰ ਸਿੰਘ, ਰਾਮਪਾਲ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …

Leave a Reply