
ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਲਾਈਬ੍ਰੇਰੀ ਯੂਨੀਅਨ ਦੇ ਵਫ਼ਦ ਵਲੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਿਵਾਸ ਪਿੰਡ ਮਲੂਕਾ ਵਿਖੇ ਭੇਂਟ ਕੀਤੀ ਗਈ ਅਤੇ ਮੀਮੋ ਦਿੱਤਾ ਗਿਆ।ਇਸ ਦੌਰਾਨ ਸਿੱਖਿਆ ਮੰਤਰੀ ਨੂੰ ਯੂਨੀਅਨ ਨੇ ਪੰਜਾਬ ਦੀਆਂ ਲਾਈਬਰੇਰੀਆਂ ਦੀ ਹਾਲਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਇਸ ਮੌਕੇ ਉੱਤੇ ਖਾਲੀ ਅਹੁਦਿਆਂ ਨੂੰ ਭਰਨਾ, ਤਨਖਾਹ ਸਕੇਲ ਮਾਸਟਰ ਕੇਡਰ ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ ।ਭਰਤੀ ਦੌਰਾਨ ਠੀਕ ਮਾਪਦੰਡ ਅਪਨਾਉਣ ਦੀ ਵੀ ਮੰਗ ਕੀਤੀ ਗਈ ।ਜਾਣਕਾਰੀ ਦਿੰਦੇ ਹੋਏ ਫਾਜਿਲਕਾ ਜਿਲ੍ਹੇ ਦੇ ਖ਼ਜ਼ਾਨਚੀ ਰਾਕੇਸ਼ ਸਜਰਾਨਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਪਬਲਿਕ ਲਾਈਬਰੇਰੀਆਂ ਜਿਆਦਾ ਖੋਲ੍ਹਣ ਦੀ ਮੰਗ ਕੀਤੀ ਗਈ।ਮੁੱਖ ਸਕੱਤਰ ਗੁਰਪ੍ਰੀਤ ਸਿੰਘ ਪਾਗ਼ਲ ਨੇ ਪ੍ਰਾਈਵੇਟ ਵਿਭਾਗਾਂ ਉੱਤੇ ਨੁਕੇਲ ਕਸਣ ਦੀ ਮੰਗ ਕੀਤੀ। ਇਸ ਦੌਰਾਨ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗਾਂ ਉੱਤੇ ਜਲਦੀ ਹੀ ਵਿਚਾਰ ਕੀਤਾ ਜਾਵੇਗਾ।ਇਸ ਮੌਕੇ ਉੱਤੇ ਫਿਰੋਜਪੁਰ ਦੀ ਖਜ਼ਾਨਚੀ ਊਸ਼ਾ ਰਾਣੀ, ਸੀਮਾ ਰਾਣੀ, ਰਾਜ ਰਾਨੀ ਸ਼ਰਮਾ, ਰਵਿੰਦਰ ਕੰਬੋਜ, ਕੁੰਦਨ ਲਾਲ, ਗੁਰਪ੍ਰੀਤ ਕੰਬੋਜ, ਮਨਦੀਪ ਸਿੰਘ, ਰਿੰਕੂ ਬੇਗਾਂਵਾਲੀ, ਚਰਨਜੀਤ, ਅਮਰੀਕ ਸਿੰਘ ਆਦਿ ਮੌਜੂਦ ਸਨ ।
Punjab Post Daily Online Newspaper & Print Media