Friday, July 5, 2024

ਮਾਸਟਰ ਕੇਡਰ ਵੱਲੋਂ ਤਰੱਕੀਆਂ ‘ਚ ਦੇਰੀ – ਸੰਘਰਸ਼ ਦੀਆਂ ਵਿਉਂਤਾ ਤਿਆਰ – ਬਲਦੇਵ ਬੁੱਟਰ

ਬਟਾਲਾ, 9 ਜੂਨ (ਬਰਨਾਲ) – ਸਰਕਾਰੀ ਸੇਵਾਕਾਲ ਦੌਰਾਨ ਹਰ ਮੁਲਾਂਜਮ ਚਹੁੰਦਾ ਹੈ ਕਿ ਉਸ ਦੀ ਤਰੱਕੀ ਹੋਵੇ ਪਰ ਸਿਖਿਆ ਵਿਭਾਗ ਪੰਜਾਬ ਵਿਚ ਸੇਵਾ ਨਿਭਾ ਰਹੇ ਮਾਸਟਰ ਕੇਡਰ ਸੀਨੀਅਰ ਅਧਿਆਪਕ ਤਰੱਕੀਆਂ ਉਡੀਕਦੇ ਸੇਵਾ ਮੁਕਤ ਹੋ ਰਹੇ ਹਨ। ਜਦ ਕਿ ਜੂਨੀਅਰ ਅਧਿਆਪਕ ਤਰੱਕੀ ਲੈਕੇ ਉਚ ਅਹੁਦਿਆਂ ਤੇ ਬੈਠੇ ਹਨ। ਵਿਭਾਗ ਨੇ ਮਾਸਟਰ ਕੇਡਰ ਦੀ ਸੀਨੀਆਰਟੀ ਨੂੰ ਅਣਗੌਲਿਆਂ ਕਰਕੇ ਬੀਤੇ ਸਮੇ ਵਿਚ ਕਈ ਜੂਨੀਅਰ ਅਧਿਆਪਕ ਪ੍ਰਮੋਟ ਕਰ ਦਿਤੇ ਗਏ ਹਨ, ਪਰ ਉਹਨਾ ਦੇ ਸੀਨੀਅਰ ਬਿੰਨਾ ਤਰੱਕੀਆਂ ਪ੍ਰਾਪਤ ਕੀਤੇ ਸੇਵਾ ਮੁਕਤ ਹੋ ਰਹੇ ਹਨ।ਪਿਛਲੇ ਸਮੇ ਦੌਰਾਨ ਦੌਰਾਨ ਮੁਖ ਅਧਿਆਪਕਾਂ ਤੇ ਲੈਕਚਰਾਰਾਂ ਦੀਆ ਪਦ ਉਨਤੀਆਂ ਵਿਚ ਵਿਭਾਗ ਵੱਲੋ ਅਨੇਕਾਂ ਹੀ ਖਾਮੀਆਂ ਤੇ ਗਲਤੀਆਂ ਕੀਤੀਆ ਗਈਆ, ਜਿਸ ਦਾ ਖਮਿਆਜਾਂ ਬੈਠੇ ਸੀਨੀਅਰ ਅਧਿਆਪਕ ਭੁਗਤ ਰਹੇ ਹਨ, ਤੇ ਇੰਨਸਾਫ ਦੀ ਪ੍ਰਾਪਤੀ ਵਾਸਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।ਪਿਛਲੇ ਕੋਈ ਅੱਠ ਮਹੀਨੇ ਤੋ ਮਾਸਟਰ ਤੋ ਲੈਕਚਰਾਰ ਦੀਆ ਪਦ ਉਨਤੀਆਂ ਵਾਸਤੇ ਕੇਸ ਮੰਗੇ ਗਏ ਸਨ, ਪਰ ਏਨੇ ਮਹੀਨੇ ਬੀਤਣ ਤੇ ਵੀ ਊਠ ਦੇ ਬੁੱਲ ਵਾਂਗ ਮਸਲਾ ਜਿਉ ਦਾ ਤਿਉ ਹੀ ਬਣਿਆਂ ਹੋਇਆ ਹੈ। ਫਾਇਲਾਂ ਦਫਤਰਾਂ ਦੀ ਧੂਲ ਚੱਟ ਰਹੀਆਂ ਹਨ, ਸਿਖਿਆ ਮੰਤਰੀ ਤੇ ਉਚ ਅਧਿਕਾਰੀਆਂ ਵੱਲੋ ਵਾਰ ਵਾਰ ਦਿਤੇ ਭਰੋਸੇ ਵਾਅਦਾ ਹੀ ਕਿਆ ਜੋ ਵਫਾ ਬਨ ਜਾਏ ਸਾਬਤ ਹੋ ਰਹੇ ਹਨ, ਜਿਸ ਨਾਲ ਸਮੂਚਾ ਮਾਸਟਰ ਕੇਡਰ ਨਿਰਾਸ਼ਾ ਤੇ ਰੋਸ ਵਿਚ ਗੁਜ਼ਰ ਰਿਹਾ ਹੈ, ਤੇ ਜਿਸ ਕਾਰਨ ਆਊਣ ਵਾਲੇ ਦਿਨਾਂ ਵਿਚ ਮਾਸਟਰ ਕੇਡਰ ਯੂਨੀਅਨ ਵੱਲੋ ਸਰਕਾਰ ਵਿਰੂਧ ਵੱਡਾ ਗੁੱਸਾ ਤੇ ਵਿਦਰੋਹ ਉਠ ਸਕਦਾ ਹੈ, ਜਿਸ ਦੀ ਜਿੰਮੇਵਾਰੀ ਸਰਕਾਰੀ ਦੀ ਨਾਕਾਮੀ ਤੇ ਗਲਤ ਨੀਤੀਆ ਹੋਣਗੀਆਂ। ਕਿਉਕਿ ਮਾਸਟਰ ਕੇਡਰ ਦੇ ਅਧਿਆਪਕ 25-25 ਸਾਲ ਦੀ ਰੈਗੂਲਰ ਸੇਵਾ ਨਿਭਾਂਊਣ ਤੋ ਬਾਅਦ ਵੀ ਕੋਈ ਤਰੱਕੀ ਨਹੀ ਮਿਲੀ ਜਦ ਕਿ ਹੋਰ ਕੇਡਰਾਂ ਅਤੇ ਵਿਭਾਗਾਂ ਵਿਚ ਇਹਨਾ ਨਾਲ ਹੀ ਭਰਤੀ ਹੋਏ ਦੋ ਤੋ ਤਿੰਨ ਤਰੱਕੀਆਂ ਲੈ ਚੁੱਕੇ ਹਨ। ਇਸ ਮੌਕੇ ਤਰੱਕੀਆਂ ਦਾ ਮੁੱਦਾ ਇਕ ਅਹਿਮ ਤੇ ਗੰਭੀਰ ਬਣਿਆਂ ਹੋਇਆ ਹੈ ਕਿਉ ਸਾਲ ੨੦੧੨ ਤੋ ਬਾਅਦ ਮਾਸਟਰ ਕੇਡਰ ਵਿਚ ਵਿਭਾਂਗ ਨੇ ਕੋਈ ਤਰੱਕੀ ਨਹੀ ਕੀਤੀ ਜਦ ਚੋਣ ਵਰ੍ਹਾ ਹੋਣ ਕਾਰਨ ਅਧਿਆਪਕ ਤਰੱਕੀਆਂ ਦੀ ਆਸ ਲਗਾਈ ਬੈਠੇ ਹਨ, ਪਰ ਵਿਭਾਗ ਇਸ ਸਭ ਬਾਰੇ ਚੁੱਪ ਧਾਰੀ ਬੈਠਾ ਹੈ, ਤੇ ਜੂਨੀਅਰ ਅਧਿਆਪਕ ਤਰੱਕੀਆਂ ਲੈਕੇ ਮੌਜਾਂ ਮਾਣ ਰਹੇ ਹਨ।
ਜਿਕਰਯੋਗ ਹੈ ਕਿ ਸਿਖਿਆ ਵਿਭਾਗ ਵਿਚ ਲਗਭਗ ਪੰਜਾਹ ਹਜ਼ਾਰ ਮਾਸਟਰ ਕੇਡਰ ਅਧਿਆਪਕ ਪਹਿਲਾਂ ਹੀ ਏ ਤੋ ਸੀ ਦੀ ਕੈਟਾਗਿਰੀ ਦੇ ਨੋਟੀਫਿਕੇਸਨ ਕਾਰਨ ਨਿਰਾਸ਼ਾ ਦੇ ਆਲਮ ਵਿਚੋ ਗੁਜਰ ਰਿਹਾ ਹੈ, ਕਿਉ ਕਿ ਇਸੇ ਪੰਜ ਹਜਾਰ ਗਰੇਡ ਦੇ ਜੂਨੀਅਰ ਕਰਮਚਾਰੀ ਬੀ ਕੈਟਾਗਿਰੀ ਵਿਚ ਕੰਮ ਕਰ ਰਹੇ ਹਨ। ਏ ਸੀ ਪੀ ਕੇਸਾ ਦੇ ਨਿਪਟਾਰੇ ਵਾਸਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਮਾਸਟਰ ਕੇਡਰ ਦਾ ਗੁੱੱਸਾ ਏਨਾ ਤੇਜ਼ ਤੇ ਤਿੱਖਾ ਹੋਵੇਗਾ ਕਿ ਸਰਕਾਰ ਨੂੰ ਇਸ ਗੁੱਸੇ ਦਾ ਸਿਕਾਰ ਹੋਣਾ ਪਵੇਗਾ। ਤਰੱਕੀਆਂ ਦਾ ਸਾਰਾ ਕੰਮ ਨੇਪਰੇ ਚਾੜਨ ਵਾਸਤੇ ਤਕਰੀਬਨ ਸਾਰਾ ਕੰਮ ਅੰਤਿਮ ਛੋਹਾਂ ਤੇ ਸੀ ਪਰ ਸੀਨੀਆਰਟੀ ਤੇ ਮਾਨਯੋਗ ਕੋਰਟ ਨੂੰ ਮੁਖ ਰੱਖਦਿਆਂ ਦੁਬਾਰਾ ਸੀਨੀਆਰਟੀ ਲਿਸਟਾ ਰੀਵਿਊ ਕਰਨ ਵਾਸਤੇ ਪਹਿਲਾਂ ਪ੍ਰੋਮੋਟ ਹੋਏ 2008 ਤੇ ਹੋਰ ਸਾਲਾਂ ਵਾਲੇ ਜੂਨੀਅਰ ਅਧਿਆਪਕ ਬੁਲਾਏ ਵੀ ਸਨ ਤੇ ਉਹਨਾਂ ਦਾ ਕਾਗਜਾਤ ਆਦਿ ਚੈਕ ਵੀ ਕੀਤੇ ਸਨ, ਪਰ ਫਿਰ ਇਹ ਮਸਲਾ ਸਾਹਮਣੇ ਆਇਆ ਜੂਨੀਅਰ ਸੀਨੀਆਰਟੀ ਵਾਲੇ ਤਰੱਕੀਆ ਵਿਚ ਅੜਿੱਕਾ ਬਣੀ ਬੈਠੇ ਹਨ, ਪਰ ਇਹ ਸਾਰੀ ਵਿਭਾਗੀ ਹਨ ਤੇ ਸੀਨੀਅਰ ਅਧਿਆਪਕ ਹੋ ਰਹੇ ਹਨ, ਪ੍ਰੈਸ ਬਿਆਨ ਜਾਰੀ ਕਰਦਿਆ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਅੱਗੇ ਗਲ ਬਾਤ ਕਰਦਿਆ ਕਿਹਾ ਹੈ ਸਰਕਾਰ ਦਾ ਮੁੱਢਲਾ ਤੇ ਅਹਿਮ ਫਰਜ ਹੈ ਮਾਸਟਰ ਕੇਡਰ ਅਧਿਆਪਕਾਂ ਦੀਆਂ ਤਰੱਕੀਆਂ ਜਲਦ ਤੇ ਤੁਰੰਤ ਕਰੇ।ਅਜਿਹਾ ਨਾ ਕਰਨ ਦੀ ਸੂਰਤ ਵਿਚ ਮਾਸਟਰ ਕੇਡਰ ਯੂਨੀਅਨ ਪੰਜਾਬ ਸੰਘਰਸ਼ ਦਾ ਰਾਹ ਅਪਣਾਏਗੀ ਤੇ ਤਰੱਕੀਆਂ ਉਡੀਕ ਰਹੇ ਮਾਸਟਰ ਕੇਡਰ ਦੇ ਅਧਿਆਪਕ ਸੰਘਰਸ਼ ਵਾਸਤੇ ਤਤਪਰ ਹੋਏ ਬੈਠੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply