Wednesday, July 3, 2024

ਝੋਨੇ ਦੀ ਲੁਆਈ ਲਈ ਕਿਸਾਨ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ‘ਤੇ ਪੁੱਜਣ ਲੱਗੇ

Paddy

ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚਿੱਟੇ ਮੱਛਰ ਦੀ ਮਾਰ ਕਾਰਨ ਨਰਮੇ ਦੇ ਖ਼ਰਾਬੇ ਕਾਰਨ ਨਰਮੇ ਦੀ ਫ਼ਸਲ ਪ੍ਰਤੀ ਕਿਸਾਨਾਂ ਦੇ ਮਨਾਂ ਵਿੱਚ ਪਿਛਲੇ ਸਾਲ ਤੋਂ ਪੈਦਾ ਹੋਇਆ ਤੋਖ਼ਲੇ ‘ਤੇ ਪਿਛਲੇ ਦਿਨੀ ਨਰਮਂੇ ਤੇ ਕੁਝ ਥਾਵਾਂ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਣੇ ਹਾਲਤਾਂ ਕਾਰਨ ਇਸ ਵਾਰ ਝੋਨੇ ਦੀ ਕਾਸ਼ਤ ਹੇਠ ਰਕਬਾ ਵੱਧ ਗਿਆ ਹੈ।ਜਿਸ ਲਈ ਕਿਸਾਨਾਂ ਨੇ ਅੋਖ਼ੇ ਸੋਖੇ ਹੋ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਦੂਸਰੇ ਪਾਸੇ ਝੋਨੇ ਦੀ ਲੁਆਈ ਦੀਆਂ ਤਾਰੀਖ਼ਾਂ ਸਬੰਧੀ ਸਪੱਸ਼ਟ ਹਿਦਾਇਤਾ ਨਾ ਹੋਣ ਕਰਕੇ ਕਿਸਾਨਾਂ ਵਿਚ ਅਜੇ ਤੱਕ ਭੰਬਲਭੂਸਾ ਬਰਕਾਰ ਹੈ ,ਕਿ ਆਖ਼ਰ ਝੋਨੇ ਦੀ ਲੁਆਈ ਸ਼ੁਰੂ ਕਦੋਂ ਕੀਤੀ ਜਾਵੇ 10 ਜੂਨ ਤੋਂ ਜਾਂ 15 ਜੂਨ ਤੋਂ, ਤਾਂ ਜੋ ਉਨ੍ਹਾਂ ਨੂੰ ਲੋੜ ਅਨੁਸਾਰ ਬਿਜਲੀ ਅਤੇ ਸਹੀ ਕੀਮਤ ਤੇ ਲੇਬਰ ਮਿਲ ਸਕੇ।ਰਾਜ ਸਰਕਾਰ ਵਲੋਂ ਝੋਨੇ ਦੀ ਲੁਆਈ ਸਬੰਧੀ ਨਿਸਚਿਤ ਤਾਰੀਖ਼ 15 ਜੂਨ ਤੋਂ 8 ਘੰਟੇ ਬਿਜਲੀ ਮੋਟਰਾਂ ਲਈ ਬਿਜਲੀ ਸਪਲਾਈ ਨੂੰ ਲੈ ਕੇ ਜਾਰੀ ਨਿਰਦੇਸ਼ਾਂ ਤਹਿਤ ਜਿਆਦਾਤਰ ਕਿਸਾਨ ਅਜੇ ਖੇਤਾਂ ਵਿਚ ਝੋਨੇ ਦੀ ਲਵਾਈ ਅਤੇ ਬਿਜਲੀ ਦੇ ਨਵੇਂ ਕੁਨੈਕਸ਼ਨਾਂ ਨੂੰ ਚਾਲੂ ਕਰਵਾਉਣ ਲਈ ਦਿਨ ਰਾਤ ਇੱਕ ਕਰਕੇ ਅੰਤਿਮ ਤਿਆਰੀਆਂ ਕਰਨ ਵਿੱਚ ਜੁੱਟੇ ਹਨ।ਇਸ ਦੇ ਨਾਲ ਹੀ ਕਿਸਾਨਾਂ ਨੇ ਬਿਹਾਰ,ਉਤਰ ਪ੍ਰਦੇਸ਼ ਰਜਿਸਥਾਨ ਅਤੇ ਹੋਰ ਰਾਜ਼ਾਂ ਤੋਂ ਹਰ ਸਾਲ ਆਉਦੇ ਆਪਣੇ ਲੇਬਰ ਠੇਕੇਦਾਰਾਂ ਨੂੰ ਝੋਨੇ ਦੀ ਲੁਆਈ ਲਈ ਪੱਕਿਆਂ ਕਰਨ ਲਈ ਵੀ ਸੰਪਰਕ ਸਾਧ ਲਏ ਹਨ ਅਤੇ ਆਪਣੇ ਬੰਦਿਆਂ ਨੂੰ ਅੰਤਰਰਾਜ਼ੀ ਰਾਜ਼ਾ ਬੱਸ ਸਟੈਡਾਂ ਅਤੇ ਰੇਲਵੇ ਸਟੇਸ਼ਨਾਂ ਤੇ ਬਿਠਾ ਦਿੱਤਾ ਹੈ ਤਾਂ ਜੋ ਉੱਤਰ ਪ੍ਰਦੇਸ਼, ਬਿਹਾਰ ਤੋਂ ਵਾਇਆ ਜਾਖ਼ਲ ਬਠਿੰਡਾ ਆਉਦੇ ਪ੍ਰਵਾਸੀ ਮਜ਼ਦੂਰਾਂ ਨੂੰ ਸਿੱਧਾ ਹੀ ਆਪਣੇ ਖੇਤਾਂ ਤੱਕ ਲਿਜਾਇਆ ਜਾ ਸਕੇ।
ਇਥੇ ਦੱਸਣਯੋਗ ਹੈ ਕਿ ਵਿਦੇਸ਼ੀ ਲੁਆਈ ਮਸ਼ੀਨਾ ਫੇਲ੍ਹ ਹੋਣ ਅਤੇ ਸਿੱਧੀ ਬਿਜਾਈ ਪ੍ਰਤੀ ਕਿਸਾਨਾ ਦਾ ਜਿਆਦਾ ਉਤਸ਼ਾਹ ਨਾ ਹੋਣ ਕਰਕੇ ਕਿਸਾਨਾਂ ਦੀ ਟੇਕ ਪ੍ਰਵਾਸੀਆਂ ਤੇ ਹੀ ਟਿੱਕੀ ਹੈ। ਇਥੇ ਦੱਸਣਯੋਗ ਹੈ ਕਿ ਜਿਲ੍ਹੇ ਵਿਚ ਨਰਮੇ ਹੇਠ ਰਕਬਾ ਘੱਟਣ ਕਰਕੇ ਇਸ ਵਾਰ ਝੋਨੇ ਹੇਠ ਰਕਬਾ ਡੇਢ ਲੱਖ਼ ਹੈਕਟੇਅਰ ਤੋਂ ਵੱਧ ਟੱਪਣ ਦੀ ਉਮੀਦ ਹੈ।ਸਿੱਧੀ ਲਵਾਈ ਵਾਲੀ ਤਕਨੀਕ ਸਬੰਧੀ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਜਿਆਤਰ ਨੇ ਦੱਸਿਆ ਕਿ ਭਾਵੇ ਇਹ ਮਜ਼ਦੂਰਾਂ ਦੇ ਮੁਕਾਬਲੇ ਸਸਤੀ ਹੈ, ਪਰ ਉਹ ਕੋਈ ਵੀ ਰਿਸਕ ਇਸ ਸਬੰਧੀ ਨਹੀ ਲੈਣਾ ਚਾਹੁੰਦੀ ਇਸ ਲਈ ਉਹ ਪ੍ਰਵਾਸੀ ਮਜ਼ਦੂਰਾਂ ਤੋਂ ਝੋਨੇ ਦੀ ਲਵਾਈ ਕਰਵਾਉਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply