Friday, July 5, 2024

ਮਹਿਲਾ ਪੁਰਸ਼ਾਂ ਦਾ ਤਿੰਨ ਦਿਨਾਂ ਸਾਫਟਬਾਲ ਫੈਡਰੇਸ਼ਨ ਕੱਪ ਸ਼ੁਰੂ

PPN1406201604

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁਖੇਡ ਮੈਦਾਨ ਵਿਖੇ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਸੈਕਟਰੀ ਪੀਐਨ ਪਾਸੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਮਹਿਲਾ-ਪੁਰਸ਼ਾਂ ਦਾ ਤਿੰਨ ਦਿਨਾਂ ਰਾਸ਼ਟਰ ਪੱਧਰੀ ਸਾਫਟਬਾਲ ਫੈਡਰੇਸ਼ਨ ਕੱਪ ਸ਼ੁਰੂ ਹੋ ਗਿਆ। ਜਿਸ ਦਾ ਸ਼ੁਭਾਰੰਭ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਡਾ: ਪ੍ਰਵੀਨ ਅਮੋਕਰ ਨੇ ਟੀਮਾਂ ਨਾਲ ਜਾਣ ਪਛਾਣ ਕਰਕੇ ਕੀਤਾ। ਉਦਘਾਟਨੀ ਮੈਚ ਦੋਰਾਨ ਮਹਿਲਾਵਾਂ ਦੇ ਵਰਗ ਵਿਚ ਪੰਜਾਬ ਦੀ ਟੀਮ ਤੇਲੰਗਣਾ ਦੀ ਟੀਮ ਨੂੰ 0 ਦੇ ਮੁਕਾਬਲੇ 10 ਅੰਕਾਂ ਦੇ ਫਰਕ ਨਾਲ, ਉੜੀਸਾ ਦੀ ਟੀਮ ਚੰਡੀਗੜ੍ਹ ਦੀ ਟੀਮ ਨੂੰ 3 ਦੇ ਮੁਕਾਬਲੇ 9 ਅੰਕਾਂ ਦੇ ਫਰਕ ਨਾਂਲ, ਕੇਰਲਾ ਦੀ ਟੀਮ ਐਮਪੀ ਦੀ ਟੀਮ ਨੂੰ 5 ਦੇ ਮੁਕਾਬਲੇ 6 ਅੰਕਾਂ ਦੇ ਫਰਕ ਨਾਲ, ਦਿੱਲੀ ਦੀ ਟੀਮ ਹਿਮਾਚਲ ਦੀ ਟੀਮ ਨੂੰ 0 ਦੇ ਮੁਕਾਬਲੇ 13 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਪੁਰਸ਼ਾਂ ਦੇ ਵਰਗ ਵਿਚ ਪੰਜਾਬ ਦੀ ਟੀਮ ਚੰਡੀਗੜ੍ਹ ਦੀ ਟੀਮ ਨੂੰ 0 ਦੇ ਮੁਕਾਬਲੇ 10 ਅੰਕਾਂ ਦੇ ਫਰਕ ਨਾਲ, ਹਰਿਆਣਾ ਦੀ ਟੀਮ ਛੱਤੀਸਗੜ੍ਹ ਦੀ ਟੀਮ ਨੂੰ 2 ਦੇ ਮੁਕਾਬਲੇ 5 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਦੋਂ ਕਿ ਜੰਮੂ ਕਸ਼ਮੀਰ ਤੇ ਮਹਾਂਰਾਸ਼ਟਰ ਦੀਆਂ ਟੀਮਾਂ ਬਰਾਬਰ ਰਹੀਆਂ।ਇਸ ਮੋਕੇ ਚੇਅਰਮੈਨ ਲਕਸ਼ਣ ਗਹਿਰੋਤ, ਚੀਫ ਅੰੰਪਾਇਰ ਸੀਐਲ ਭੱਟ, ਡਾ: ਵੀ ਕੌਲ, ਡੀਐਸਓ ਹਰਪਾਲਜੀਤ ਕੋਰ ਸੰਧੂ, ਜਿਲ੍ਹਾ ਕੋਚ ਇੰਦਰਵੀਰ ਸਿੰਘ, ਕੋਚ ਮਨਦੀਪ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੋਰ, ਵਿਕਰਮ ਮਲਹੋਤਰਾ, ਜੁਗਲ ਕਿਸ਼ੋਰ ਤੇ ਮੈਡਮ ਸੁਸ਼ਮਾ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply