Friday, July 5, 2024

ਫੁਟਬਾਲ ਖਿਡਾਰੀਆਂ ਦਾ 15 ਰੋਜ਼ਾ ਵਿਸ਼ੇਸ਼ ਸਮਰ ਕੋਚਿੰਗ ਕੈਪ ਸੰਪਨ

PPN1406201603

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)- ਖਾਲਸਾ ਫੁਟਬਾਲ ਕਲੱਬ ਰਜਿ: ਅੰਮ੍ਰਿਤਸਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਖਾਲਸਾ ਕਾਲਜੀਏਟ ਸੀਨੀਅਰ ਸੈਕੰ: ਸਕੂਲ ਵਿਖੇ 12-19 ਸਾਲ ਉਮਰ ਵਰਗ ਦੇ 200 ਫੁਟਬਾਲ ਖਿਡਾਰੀਆਂ ਦਾ 15 ਰੋਜਾ ਵਿਸ਼ੇਸ਼ ਸਮਰ ਕੋਚਿੰਗ ਕੈਂਪ ਸੰਪੰਨ ਹੋ ਗਿਆ। ਸਮਾਪਤ ਸਮਾਰੋਹ ਨੂੰ ਸਮਰਪਿਤ ਸਮਾਰੋਹ ਦੇ ਦੋਰਾਨ ਖਾਲਸਾ ਕਾਲਜ ਮੇਨ ਦੇ ਪ੍ਰਿੰ: ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਇਸ ਮੋਕੇ ਕਲੱਬ ਦੇ ਸੈਕਟਰੀ ਕੋਚ ਮਨਵਿੰਦਰ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਕਲੱਬ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਤੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਦੀ ਦੇਖ ਰੇਖ ਹੇਠ ਖਿਡਾਰੀਆਂ ਨੂੰ ਵੱਖ ਵੱਖ ਮਾਹਰ ਕੋਚਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਆਧੁਨਿਕ ਖੇਡ ਤਕਨੀਕ ਤੋਂ ਇਲਾਵਾ ਵਿਸ਼ੇੇਸ਼ ਖੁਰਾਕ ਵੀ ਮੁਹੱਈਆ ਕੀਤੀ ਗਈ ਹੈ। ਇਸ ਮੋਕੇ ਮੁੱਖ ਮਹਿਮਾਨ ਪ੍ਰਿੰ: ਮਹਿਲ ਸਿੰਘ ਨੇ ਪ੍ਰਦਰਸ਼ਨੀ ਮੈਚ ਦਾ ਲੁਤਫ ਉਠਾਉਂਦਿਆਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਖਿਡਾਰੀਆਂ ਨੂੰ ਅਜਿਹੇ ਮੋਕਿਆਂ ਦਾ ਲਾਹਾ ਲੈੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਮਿਸਾਲ ਖਿਡਾਰੀਆਂ ਦੇ ਲਈ ਖਾਲਸਾ ਕਾਲਜ ਦੇ ਦਰਵਾਜੇ ਹਮੇਸ਼ਾਂ ਖੁੱਲੇ ਹਨ ਜਦੋਂ ਕਿ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਵਲੋਂ ਪਹਿਲਾਂ ਹੀ 400 ਖਿਡਾਰੀਆਂ ਨੂੰ ਵਿਦਿਅਕ ਤੇ ਖੇਡ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ। ਇਸ ਮੋਕੇ ਸਵਰਨ ਸਿੰਘ ਸੰਧੂ ਰੇਲਵੇ, ਕੋਚ ਭੁਪਿੰਦਰ ਸਿੰਘ ਲੂਸੀ, ਕੋਚ ਪ੍ਰਦੀਪ ਕੁਮਾਰ, ਕੋਚ ਰਬਿੰਦਰ ਸਿੰਘ, ਦਵਿੰਦਰ ਸਿੰਘ, ਸਾਬੀ ਕੋਟ ਖਾਲਸਾ, ਟੋਨੀ ਕੋਟ ਖਾਲਸਾ, ਤਰਸੇਮ ਮਸੀਹ, ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply