Wednesday, December 31, 2025

ਪੰਜਾਬ ਨੂੰ ਛੱਡ ਕੇ- ਪੂਰੇ ਦੇਸ਼ ‘ਚ ਚੱਲਿਆ ਮੋਦੀ ਦਾ ਜਾਦੂ

 ਭਾਜਪਾ ਨੂੰ 285 ਤੇ ਐਨ.ਡੀ.ਏ ਨੂੰ ਮਿਲੀਆਂ 339 ਸੀਟਾਂ

PPN160516

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਵਿੱਚ ਚਲੀ ਮੋਦੀ ਦੀ ਹਵਾ ਨੇ ਯੂ.ਪੀ.ਏ ਨੂੰ ਮਾਤਰ 60 ਸੀਟਾਂ ਤੱਕ ਸੀਮਿਤ ਕਰ ਦਿਤਾ ਹੈ ਅਤੇ ਬਸਪਾ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਹੈ। ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣਾ ਅਚੰਭੇ ਦੀ ਗੱਲ ਅਤੇ ਇਸ ਤੋਂ ਪਹਿਲਾਂ 1984 ਵਿੱਚ ਜਦ ਸ਼੍ਰੀ ਮਤੀ ਇੰਦਰਾ ਗਾਂਧੀ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਰਾਜੀਵ ਗਾਂਧੀ ਦੀ ਅਗਵਾਈ ‘ਚ ਕਾਂਗਰਸ ਨੂੰ 419 ਸੀਟਾਂ ਹਾਸਲ ਹੋਈਆਂ ਸਨ। ਭਾਜਪਾ ਵਲੋਂ ਪ੍ਰਧਾਨ ਮੰਤਰੀ ਵਜੋਂ ਐਲਾਨੇ ਗਏ ਗੁਜਰਾਤ ਦੇ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸ੍ਰੀ ਨਰੇਂਦਰ ਮੋਦੀ ਵਡੋਦਰਾ ਅਤੇ ਵਾਰਾਨਸੀ ਦੀਆਂ ਦੋਨੋ ਸੀਟਾਂ ਜਿੱਤ ਗਏ ਹਨ । ਯੂ.ਪੀ ਵਿੱਚ ਰਿਕਾਰਡ ਸੀਟਾਂ ਹਾਸਲ ਕਰਨ ਤੋਂ ਇਲਾਵਾ ਭਾਜਪਾ ਨੇ ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਲੇਕਿਨ ਪੂਰੇ ਦੇਸ਼ ਵਿੱਚ ਭਾਜਪਾ ਦੀ ਹਨੇਰੀ ਦੇ ਬਾਵਜੂਦ ਪੰਜਾਬ ਵਿੱਚ ਭਾਜਪਾ ਨੂੰ ਅੰਮ੍ਰਿਤਸਰ ਦੀ ਸੀਟ ਤੋਂ ਵੱਡਾ ਝਟਕਾ ਲੱਗਾ ਜਦ ਉਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ੍ਰੀ ਅਰੁਣ ਜੇਤਲੀ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਗਏ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply