Tuesday, July 2, 2024

ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰੀਲੀਫ ਫੰਡਜ਼ ਸਕੀਮ ਦੀ ਸ਼ੁਰੂਆਤ

PPN1806201604
ਬਠਿੰਡਾ, 18 ਜੂਨ (ਜਸਵਿੰਦਰ ਸਿੰੰਘ ਜੱਸੀ, ਅਵਤਾਰ ਸਿੰਘ ਕੈਂਥ) –  ਸਿਹਤ ਵਿਭਾਗ ਬਠਿੰਡਾ ਵੱਲੋਂ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ. ਰੀਲੀਫ ਫੰਡਜ਼ ਸਕੀਮ ਦੀ ਸ਼ੁਰੂਆਤ ਸਿਵਲ ਸਰਜਨ ਡਾ. ਰੁਘਬੀਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਹਸਪਤਾਲ ਬਠਿੰਡਾ ਵਿਖੇ ਕੀਤੀ ਗਈ। ਇਸ ਸਮੇਂ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਮਰੀਜ਼ਾਂ ਵੱਲੋਂ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਰੁਘਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੁਹਿੰਮ ਤਹਿਤ ਕਾਲੇ ਪੀਲੀਏ ਦੇ ਮਰੀਜ਼ਾਂ ਨੂੰ ਸਿਰਫ ਬਿਮਾਰੀ ਦੀ ਪੁਸ਼ਟੀ ਲਈ ਮੁਢਲੇ ਲੈਬ ਟੈਸਟਾਂ ਦਾ ਖਰਚ ਹੀ ਦੇਣਾ ਪਵੇਗਾ ਬਾਕੀ ਸਾਰੀ ਦਵਾਈ ਸਰਕਾਰ ਵੱਲੋਂ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਕੇਅਰ ਟੇਕਰ ਨੂੰ ਵੀ ਅਪੀਲ ਕੀਤੀ ਕਿ ਇਸ ਸਕੀਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ, ਲੋੜਵੰਦ ਅਤੇ ਗਰੀਬ ਲੋਕ ਇਸ ਮੁਹਿੰਮ ਦਾ ਫਾਇਦਾ ਉਠਾ ਸਕਣ। ਉਨ੍ਹਾਂ ਦੱਸਿਆ ਕਿ ਇਹ ਇਕ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ ਅਤੇ ਸਾਨੂੰ ਬੜੀ ਸਾਵਧਾਨੀ ਨਾਲ ਇਸ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਡਾ. ਰੰਧਾਵਾ ਵੱਲੋਂ ਦੱਸਿਆ ਗਿਆ ਕਿ ਨਸੇ ਦੇ ਆਦੀ ਵਿਅਕਤੀ ਨਸੇ ਦਾ ਟੀਕਾ ਲਗਾਉਣਾ ਸਮੇਂ ਇਕ ਹੀ ਸਰਿੰਜ ਦੀ ਵਰਤੋਂ ਕਰਦੇ ਹਨ ਅਤੇ ਜੇਕਰ ਇਨ੍ਹਾਂ ਵਿੱਚੋਂ ਕੋਈ ਇੱਕ ਵਿਅਕਤੀ ਕਾਲੇ ਪੀਲੀਏ ਤੋਂ ਪ੍ਰਭਾਵਿਤ ਹੈ ਤਾਂ ਇਹ ਵਿਅਕਤੀ ਦੂਜੇ ਆਦਮੀਆਂ ਨੂੰ ਮੁਫਤ ਵਿੱਚ ਬਿਮਾਰੀ ਵੰਡਦਾ ਹੈ।ਉਨ੍ਹਾਂ ਕਿਹਾ ਕਿ ਟੀਕਾ ਲਗਵਾਉਂਦੇ ਸਮੇਂ ਸਾਨੂੰ ਹਰ ਵੇਲੇ ਨਵੀਂ ਸੂਈ ਅਤੇ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਡਾ. ਬੇਅੰਤ ਸਿੰਘ ਮਾਨ ਐਮ.ਡੀ ਵੱਲੋਂ ਇਸ ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਾ ਪੀਲੀਆ ਇਕ ਵਾਇਰਸ ਤੋਂ ਹੁੰਦਾ ਹੈ।ਇਹ ਬਿਮਾਰੀ ਕਿਸੇ ਕਾਲੇ ਪੀਲੀਏ ਦੇ ਮਰੀਜ਼ ਵੱਲੋਂ ਵਰਤੀ ਗਈ ਸੂਈ ਦਾ ਇਸਤੇਮਾਲ ਕਰਨ ਨਾਲ ਜਾਂ ਗਲਤੀ ਨਾਲ ਕਾਲੇ ਪੀਲੀਏ ਦੇ ਰੋਗ ਤੋਂ ਗ੍ਰਸਤ ਮਰੀਜ ਦਾ ਦੂਸ਼ਿਤ ਖੂਨ ਲੱਗਣ ਨਾਲ ਵੀ ਇਹ ਬਿਮਾਰੀ ਫੈਲਦੀ ਹੈ।ਇਸ ਲਈ ਸਾਨੂੰ ਦਵਾਈ ਲੈਂਦੇ ਸਮੇਂ ਜਾਂ ਕੋਈ ਟੀਕਾ ਲਗਵਾਉਂਦੇ ਸਮੇਂ ਬੜੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ।ਇਸ ਸਮੇਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਸਾਨੂੰ ਕਾਲੇ ਪੀਲੀਏ ਵਿੱਚ ਜ਼ਿਆਦਾ ਤਰਲ ਪਦਾਰਥ ਜਿਵੇਂ ਕਿ, ਸੰਤਰੇ ਦਾ ਜੂਸ, ਪੀਪੀਤੇ ਦਾ ਜੂਸ, ਗੰਨੇ ਦਾ ਰਸ ਅਤੇ ਮਹਾਂ ਆਦਿ ਦੀਆਂ ਮਲੀਆਂ ਹੋਈਆਂ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਪੀਣ ਵਾਲਾ ਪਾਣੀ ਵੀ ਘੱਟੋ ਘੱਟ 15 ਮਿੰਟ ਉਬਾਲ ਕੇ ਪੀਣ ਲਈ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ।ਖਾਸਕਰ ਗਰਮੀਆਂ ਵਿੱਚ ਬਾਜ਼ਾਰ ਵਿੱਚ ਕੱਟੇ ਕੇ ਰੱਖੇ ਗਏ ਫਲਾਂ ਆਦਿ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ। ਇਸ ਸਮੇਂ ਡਾ. ਸਤੀਸ਼ ਗੋਇਲ ਸੀਨੀਅਰ ਮੈਡੀਕਲ ਅਫਸਰ ਬਠਿੰਡਾ, ਡਾ. ਰਾਜਪਾਲ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸ਼ਟ ਬਠਿੰਡਾ, ਡਾ. ਇੰਦਰਜੀਤ ਸਿੰਘ ਸਰਾਂ, ਡਾ. ਰਮੇਸ਼ ਮਹੇਸ਼ਵਰੀ ਐਮ.ਡੀ. ਡਾ. ਐਚ.ਐਸ ਹੇਅਰ, ਡਾ. ਵਰਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply